ਪੰਨਾ:ਮਾਓ ਜ਼ੇ-ਤੁੰਗ.pdf/49

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

ਸਕੂਲ ਜ਼ਿਕਰ ਕੀਤਾ। ਕਿਸਾਨਾਂ ਨੇ ਜੂਏਬਾਜੀ ਅਤੇ ਅਫ਼ੀਮ ਖਾਣ 'ਤੇ ਪਾਬੰਦੀ ਲਗਾ ਦਿੱਤੀ, ਡਾਕੂਆਂ ਨੂੰ ਦਬਾ ਦਿੱਤਾ ਗਿਆ, ਕਮਰਤੋੜੂ ਟੈਕਸ ਖਤਮ ਕਰ ਦਿੱਤੇ, ਅਤੇ ਖਪਤਕਾਰਾਂ ਦੀਆਂ ਸਹਿਕਾਰੀ ਸਭਾਵਾਂ ਸਥਾਪਿਤ ਕੀਤੀਆਂ ਗਈਆਂ, ਵਪਾਰਕ ਅਤੇ ਖੇਤੀ ਦੀ ਤਰੱਕੀ ਲਈ ਸੜਕਾਂ ਅਤੇ ਬੰਨ੍ਹ ਬਣਾਏ ਗਏ। ਇਸ ਤਰ੍ਹਾਂ ਕਿਸਾਨਾਂ ਨੇ ਜ਼ਿੰਦਗੀ ਦੇ ਹਰ ਪੱਖ ਨੂੰ ਆਪਣੇ ਹੱਥਾਂ ਵਿੱਚ ਲੈ ਲਿਆ ਸੀ। ਚੈੱਨ ਇਨ੍ਹਾਂ ਲਹਿਰਾਂ ਦੀ ਹਮਾਇਤ ਕਰਨ ਤੋਂ ਪਿੱਛੇ ਹਟ ਗਿਆ ਅਤੇ ਕਈ ਵਧਵੀਆਂ ਕਾਰਵਾਈਆਂ ਲਈ ਉਸ ਨੇ ਮਾਓ ਨੂੰ ਜਿੰਮੇਵਾਰ ਠਹਿਰਾਇਆ। ਮਾਓ ਅਨੁਸਾਰ ਚੈੱਨ ਹਥਿਆਰਬੰਦ ਕਿਸਾਨਾਂ ਤੋਂ ਡਰ ਗਿਆ ਅਤੇ ਆਪਣੇ ਮੱਧਵਰਗੀ ਖਾਸੇ ਮੁਤਾਬਿਕ ਜਦ ਸਚਮੁੱਚ ਦੇ ਹਥਿਆਰਬੰਦ ਵਿਦਰੋਹ ਦੀ ਸਥਿਤੀ ਆਉਣ ਲੱਗੀ ਤਾਂ ਉਹ ਪੂਰੀ ਤਰ੍ਹਾਂ ਘਬਰਾ ਗਿਆ। ਇਸ ਦੇ ਨਾਲ ਹੀ ਮਾਓ ਇਸ ਦੇ ਲਈ ਕਮਿੰਨਟਰਨ ਦੇ ਨੁਮਾਇੰਦਿਆਂ ਬੋਰੋਡਿਨ (Mikhail Markovich Borodin) ਅਤੇ ਐੱਮ.ਐੱਨ. ਰਾਏ ਨੂੰ ਵੀ ਜਿੰਮੇਵਾਰ ਮੰਨਦਾ ਹੈ। ਮਾਓ ਮੁਤਾਬਿਕ ਬੋਰੋਡਿਨ ਪਹਿਲਾਂ ਜ਼ਮੀਨੀ ਵੰਡ ਦੇ ਹੱਕ ਵਿੱਚ ਸੀ ਪਰ ਫਿਰ ਇੱਕ ਦਮ ਹੀ ਉਲਟ ਹੋ ਗਿਆ। ਜਦ ਕਿ ਭਾਰਤੀ ਮੂਲ ਦਾ ਐੱਮ. ਐੱਨ. ਰਾਏ ਗੱਲਾਂ ਤਾਂ ਬਹੁਤ ਖਾੜਕੂ ਕਰਦਾ ਸੀ ਪਰ ਉਹ ਕੇਵਲ ਗੱਲਾਂ ਹੀ ਕਰਦਾ ਜਾਂਦਾ ਸੀ, ਬਗੈਰ ਕੋਈ ਠੋਸ ਕਾਰਜ ਲੀਹ ਦਿੱਤੇ। ਅਸਲ ਵਿੱਚ ਕਮਿੰਨਟਰਨ ਦੇ ਨੁਮਾਇੰਦਿਆਂ ਨੂੰ ਚੀਨ ਦੀਆਂ ਠੋਸ ਹਾਲਤਾਂ ਦਾ ਉਹ ਤਜਰਬਾ ਨਹੀਂ ਸੀ ਜੋ ਮਾਓ ਜ਼ੇ ਤੁੰਗ ਨੂੰ ਸੀ। ਉਹ ਤਾਂ ਮਾਸਕੋ ਤੋਂ ਮਿਲਦੀਆਂ ਹਦਾਇਤਾਂ ਹੀ ਚੀਨ ਵਿੱਚ ਲਾਗੂ ਕਰਵਾਉਂਦੇ ਸਨ। ਜਿਵੇਂ ਕਿ ਪਹਿਲਾਂ ਜ਼ਿਕਰ ਆਇਆ ਹੈ ਅਪ੍ਰੈਲ 1927 ਵਿੱਚ ਕੌਮਿਨਤਾਂਗ ਦੇ ਸੱਜੇ ਧੜੇ ਨੇ ਕਮਿਊਨਿਸਟਾਂ ਉੱਤੇ ਹੱਲਾ ਬੋਲ ਦਿੱਤਾ ਅਤੇ ਕੌਮਿਨਤਾਂਗ- ਕਮਿਊਨਿਸਟ ਸਾਂਝ ਟੁੱਟ ਗਈ। ਕਮਿਊਨਿਸਟਾਂ ਉੱਤੇ ਜਬਰ ਦਾ ਦੌਰ ਚੱਲ ਪਿਆ। ਹਜਾਰਾਂ ਕਮਿਊਨਿਸਟ ਕਤਲ ਕਰ ਦਿੱਤੇ ਗਏ। ਇਸ ਹੱਲੇ ਦਾ ਜਵਾਬ ਦੇਣ ਲਈ ਕਮਿਊਨਿਸਟਾਂ ਨੇ ਨਾਨਜ਼ਿੰਗ ਸ਼ਹਿਰ ਉਤੇ ਕਬਜਾ ਕਰਨ ਦਾ ਮਾਅਰਕਾ ਮਾਰਿਆ। ਇੱਕ ਅਗਸਤ ਨੂੰ ਲਗਪੱਗ 20 ਹਜਾਰ ਕਮਿਊਨਿਸਟਾਂ ਨੇ ਹਥਿਆਰਬੰਦ ਐਕਸ਼ਨ ਕਰਦਿਆਂ ਨਾਨਜ਼ਿੰਗ ਉੱਤੇ ਕਬਜਾ ਕਰ ਲਿਆ ਅਤੇ ਕਾਫੀ ਹਥਿਆਰ ਹਾਸਲ ਕਰ ਲਏ। ਇਸ ਨਾਲ ਇੱਕ ਤਰ੍ਹਾਂ ਲਾਲ ਫੌਜ ਦਾ ਮੁੱਢ ਬੱਝ ਗਿਆ ਅਤੇ ਇੱਕ ਅਗਸਤ ਨੂੰ ਹੁਣ ਚੀਨ ਵਿਚ ਲਾਲ ਫੌਜ ਦੇ ਸਥਾਪਨਾ ਦਿਵਸ ਵਜੋਂ ਮਨਾਇਆ ਜਾਂਦਾ ਹੈ। ਉਸ ਤੋਂ ਬਾਅਦ ਕੌਮਿਨਤਾਂਗ ਦੀਆਂ ਫੌਜਾਂ ਨੇ ਮੋੜਵਾਂ ਹੱਲਾ ਕੀਤਾ ਤਾਂ ਇਹ ਲਾਲ ਫੌਜ ਦੱਖਣ ਵੱਲ ਚੱਲ ਪਈ। ਕੌਮਿਨਤਾਂਗ ਦੀਆਂ ਫੌਜਾਂ ਨੇ ਇਸ ਦਾ ਭਾਰੀ ਨੁਕਸਾਨ ਕੀਤਾ ਅਤੇ ਇਹ ਦੋ ਹਿੱਸਿਆਂ ਵਿੱਚ ਵੰਡੀ ਗਈ ਜਿਨ੍ਹਾਂ ਵਿਚੋਂ ਇੱਕ ਹਿੱਸਾ ਮਾਓ ਮਾਓ ਜ਼ੇ-ਤੁੰਗ /49