ਪੰਨਾ:ਮਾਓ ਜ਼ੇ-ਤੁੰਗ.pdf/52

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

ਸੱਤਾ ਸਥਾਪਿਤ ਕਰਕੇ ਆਧਾਰ ਇਲਾਕਾ ਕਾਇਮ ਕੀਤਾ ਗਿਆ। ਘੇਰਾ ਤੋੜ ਕੇ ਕਿਆਂਗਸੀ ਪ੍ਰਾਂਤ ਦੇ ਦੱਖਣ ਵੱਲ ਜਾਇਆ ਗਿਆ ਅਤੇ ਇਥੇ ਲੋਕ ਆਮ ਲੀਹ ਤੋਂ ਹਟ ਕੇ ਸੋਚਣਾ, ਉਸ ਨਵੀਂ ਸੋਚ ਦੇ ਆਧਾਰ 'ਤੇ ਫੈਸਲੇ ਲੈਣੇ, ਉਨ੍ਹਾਂ ਫੈਸਲਿਆਂ ਨੂੰ ਅਮਲ ਵਿੱਚ ਲਾਗੂ ਕਰਨਾ, ਇਸ ਸਭ ਕਾਸੇ ਲਈ ਠੋਸ ਹਾਲਤਾਂ ਦੀ ਡੂੰਘੀ ਸਮਝ ਵਿਚੋਂ ਉਪਜੇ ਦ੍ਰਿੜ ਨਿਸਚੇ ਦੀ ਲੋੜ ਹੁੰਦੀ ਹੈ ; ਅਤੇ ਮਾਓ ਵਿੱਚ ਇਹ ਗੁਣ ਸੀ। ਇਸੇ ਕਰਕੇ ਉਹ ਪਾਰਟੀ ਦੀ ਸਨਅਤੀ ਮਜ਼ਦੂਰ ਜਮਾਤ ਉੱਤੇ ਨਿਰਭਰ ਕਰਦੀ ਯੁੱਧਨੀਤੀ ਦੇ ਬਦਲ ਵਿੱਚ ਗਰੀਬ ਕਿਸਾਨੀ ਨੂੰ ਇਨਕਲਾਬੀ ਸ਼ਕਤੀ ਦਾ ਧੁਰਾ ਬਣਾਉਣ ਅਤੇ ਸ਼ਹਿਰੀ ਕੇਂਦਰਾਂ 'ਤੇ ਕਬਜ਼ਾ ਕਰਨ ਦੀ ਥਾਂ ਪੇਂਡੂ ਖੇਤਰਾਂ ਵਿੱਚ ਆਧਾਰ ਇਲਾਕੇ ਬਨਾਉਣ ਵਾਲੀ ਯੁੱਧਨੀਤੀ ਨੂੰ ਅਮਲ ਵਿੱਚ ਸਹੀ ਸਿੱਧ ਸਕਿਆ। ਅਮਲ ਵਿੱਚ ਮਾਓ ਦੀ ਕਾਰਗੁਜ਼ਾਰੀ ਨੂੰ ਵੇਖਦੇ ਹੋਏ ਪਾਰਟੀ ਦੀ ਕੇਂਦਰੀ ਲੀਡਰਸ਼ਿੱਪ ਨੇ ਵੀ ਆਪਣੀ ਛੇਵੀਂ ਕਾਂਗਰਸ ਵਿੱਚ ਜ਼ਰਈ ਲਹਿਰ ਦੀ ਮਹੱਤਤਾ ਨੂੰ ਸਵੀਕਾਰ ਕਰ ਲਿਆ ਅਤੇ ਮਾਓ ਨੂੰ ਪਾਰਟੀ ਅਹੁਦਿਆਂ ਉੱਤੇ ਬਹਾਲ ਕਰ ਦਿੱਤਾ। ਮਾਓ ਨੇ ਕਿਸਾਨੀ ਦੇ ਰੋਲ ਬਾਰੇ ਕਿਹਾ ਥੋੜ੍ਹੇ ਸਮੇਂ ਵਿੱਚ ਹੀ, ਲੱਖਾਂ ਕਿਸਾਨ ਚੀਨ ਦੇ ਉੱਤਰ, ਦੱਖਣ ਅਤੇ ਕੇਂਦਰ ਵਿਚੋਂ ਝੱਖੜ ਵਾਂਗ ਉਠਣਗੇ ; ਕੋਈ ਤਾਕਤ ਕਿੰਨੀ ਵੀ ਸ਼ਕਤੀਸ਼ਾਲੀ, ਉਨ੍ਹਾਂ ਨੂੰ ਰੋਕ ਨਹੀਂ ਸਕੇਗੀ। ਉਹ ਸਾਰੀਆਂ ਜੰਜ਼ੀਰਾਂ ਤੋੜ ਕੇ ਮੁਕਤੀ ਦੇ ਰਾਹ 'ਤੇ ਚੱਲ ਪੈਣਗੇ। ਸਾਰੇ ਸਾਮਰਾਜਵਾਦੀ, ਜੰਗੀ ਸਰਦਾਰ, ਭ੍ਰਿਸ਼ਟ ਅਫ਼ਸਰ ਅਤੇ ਬੁਰੇ ਲੋਕ ਕਿਸਾਨਾਂ ਦੇ ਹੱਥੋਂ ਤਬਾਹ ਹੋਣਗੇ। ਸਾਰੀਆਂ ਇਨਕਲਾਬੀ ਪਾਰਟੀਆਂ ਅਤੇ ਕਾਮਰੇਡਾਂ ਨੂੰ ਉਨ੍ਹਾਂ ਦੁਆਰਾ ਪਰਖਿਆ ਜਾਵੇਗਾ। * ਮਾਓ ਵੱਲੋਂ ਇਨਕਲਾਬੀ ਸੰਘਰਸ਼ ਵਿੱਚ ਕੀਤੀਆਂ ਜਾ ਰਹੀਆਂ ਠੋਸ ਪ੍ਰਾਪਤੀਆਂ ਨੂੰ ਮਾਨਤਾ ਦੇਣ ਦੇ ਬਾਵਜੂਦ ਰੂਸ ਤੋਂ ਅਗਵਾਈ ਲੈ ਰਹੀ ਚੀਨੀ ਕਮਿਊਨਿਸਟ ਪਾਰਟੀ ਦੀ ਸ਼ਹਿਰੀ ਲੀਡਰਸ਼ਿੱਪ ਮਾਓ ਦੀ ਪੇਂਡੂ ਖੇਤਰਾਂ ਵਿੱਚ ਆਧਾਰ ਇਲਾਕੇ ਕਾਇਮ ਕਰਨ ਵਾਲੀ ਯੁੱਧਨੀਤੀ ਨੂੰ ਆਤਮਸਾਤ ਨਹੀਂ ਕਰ ਰਹੀ ਸੀ। ਸੋ ਉਸ ਵੱਲੋਂ ਵਾਰ ਵਾਰ ਸ਼ਹਿਰਾਂ ਉੱਤੇ ਕਬਜੇ ਕਰਨ ਨੂੰ ਉਕਸਾਇਆ ਜਾਂਦਾ। ਉਨ੍ਹਾਂ ਨੂੰ ਲਗਦਾ ਸੀ ਕਿ ਅਸਲ ਸੱਤਾ ਤਾਂ ਸ਼ਹਿਰਾਂ ਉੱਤੇ ਕਬਜਾ ਕਰਨ ਨਾਲ ਹੀ ਸਥਾਪਿਤ ਹੋਵੇਗੀ। ਸ਼ਹਿਰਾਂ ’ਤੇ ਹੱਲਾ ਬੋਲਣ ਵਾਲੀ ਇਸ ਨੀਤੀ ਦਾ ਘਾੜਾ ਲੀ ਲੀ ਸਾਨ ਸੀ ਜੋ ਫਰਾਂਸ ਵਿਚੋਂ ਪੜ੍ਹ ਕੇ ਆਇਆ ਸੀ ਅਤੇ 1929-30 ਦੌਰਾਨ ਪਾਰਟੀ ਵਿੱਚ ਬਹੁਤ ਪ੍ਰਭਾਵ ਰਖਦਾ ਸੀ। ਮਾਓ ਅਨੁਸਾਰ ਲੀ ਲੀ ਸਾਨ ਵਾਲੀ ਨੀਤੀ ਛਾਲਾਂ ਮਾਰ ਮਾਰ ਹੋਏ - ਲਹਿਰਾਂ ਵਾਂਗ ਅੱਗੇ ਵਧਣ ਦੀ ਸੀ।

  • ਹੂਨਾਨ ਵਿੱਚ ਕਿਸਾਨ ਲਹਿਰ ਦੀ ਪੜਤਾਲੀਆ ਰਿਪੋਰਟ

ਮਾਓ ਜ਼ੇ-ਤੁੰਗ /52