ਪੰਨਾ:ਮਾਓ ਜ਼ੇ-ਤੁੰਗ.pdf/54

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

0 ਇਸ ਦੌਰਾਨ ਚਿਆਂਗ ਕਾਈ ਸ਼ੇਕ ਨੂੰ ਮਾਓ ਦੀ ਅਗਵਾਈ ਹੇਠ ਸਥਾਪਿਤ ਕਮਿਊਨਿਸਟ ਸੱਤਾ ਦੇ ਖਾਤਮੇ ਲਈ ਦਸੰਬਰ 1930 ਵਿੱਚ ਇੱਕ ਲੱਖ ਫੌਜੀਆਂ ਨਾਲ ਕੁਚਲਣ ਲਈ ਸਾਰੀ ਤਾਕਤ ਲਗਾ ਦਿੱਤੀ। ਉਸ ਨੇ ਕਿਆਂਗਸੀ ਵਿੱਚ ਸਥਾਪਿਤ ‘ਘੇਰਾ ਪਾਓ ਅਤੇ ਕੁਚਲੋ' ਮੁਹਿੰਮ ਦੀ ਸ਼ੁਰੂਆਤ ਕੀਤੀ। ਲਾਲ ਫੌਜ ਨੇ ਇਹ ਮੁਹਿੰਮ ਪਛਾੜ ਦਿੱਤੀ ਅਤੇ ਕੌਮਿਨਤਾਂਗੀ ਫੌਜਾਂ ਨੂੰ ਵਾਪਸ ਜਾਣਾ ਪਿਆ। ਮਈ 1931 ਵਿੱਚ ਉਸ ਨੇ ਆਪਣੀ ਫੌਜ ਦੀ ਗਿਣਤੀ ਦੁੱਗਣੀ ਕਰਕੇ ਚੜ੍ਹਾਈ ਕੀਤੀ ਪਰ ਇਸ ਨੂੰ ਵੀ ਕੋਈ ਸਫਲਤਾ ਨਾ ਮਿਲੀ। ਮਹੀਨੇ ਕੁ ਬਾਅਦ ਤੀਜੀ ਘੇਰਾ ਪਾਊ ਮੁਹਿੰਮ ਚਲਾਈ ਗਈ ਪਰ ਇਸ ਨੂੰ ਵੀ ਪਛਾੜ ਦਿੱਤਾ ਗਿਆ। ਚਿਆਂਗ ਕਾਈ ਸ਼ੱਕ ਦੀਆਂ ਫੌਜਾਂ ਦੇ ਮੁਕਾਬਲੇ ਚਾਹੇ ਲਾਲ ਫੌਜ ਬਹੁਤ ਘੱਟ ਗਿਣਤੀ ਵਿੱਚ ਸੀ ਪਰ ਇਨਕਲਾਬੀ ਭਾਵਨਾ ਅਤੇ ਸਹੀ ਯੁੱਧਨੀਤੀ ਨੇ ਕੌਮਿਨਤਾਂਗੀ ਹਮਲਿਆਂ ਨੂੰ ਅਸਫਲ ਕਰੀ ਰੱਖਿਆ। ਕਮਿਊਨਿਸਟ ਆਪਣੇ ਆਧਾਰ ਇਲਾਕੇ ਵਿੱਚ ਉਨ੍ਹਾਂ ਦੀ ਫੌਜ ਨੂੰ ਅੱਗੇ ਵਧਣ ਦੇਈ ਜਾਂਦੇ, ਜਦ ਉਹ ਲਾਲ ਇਲਾਕੇ ਵਿੱਚ ਕਾਫੀ ਅੰਦਰ ਆ ਜਾਂਦੇ ਤਾਂ ਕਮਿਊਨਿਸਟ ਉਨ੍ਹਾਂ ਉੱਤੇ ਸਾਰੇ ਪਾਸਿਆਂ ਤੋਂ ਇੱਕ ਦਮ ਹਮਲਾ ਕਰ ਦਿੰਦੇ ਜਿਸ ਨਾਲ ਉਨ੍ਹਾਂ ਦਾ ਭਾਰੀ ਨੁਕਸਾਨ ਹੁੰਦਾ। ਤਿੰਨ ਮੁਹਿੰਮਾਂ ਅਸਫਲ ਹੋ ਜਾਣ ਬਾਅਦ ਡੇਢ ਸਾਲ ਤੱਕ ਚਿਆਂਗ ਕਾਈ ਸ਼ੋਕ ਦਾ ਕੋਈ ਹਮਲਾ ਕਰਨ ਦਾ ਹੌਂਸਲਾ ਨਾ ਪਿਆ। ਇਸ ਦੌਰਾਨ ਮਾਓ ਦੀ ਲੀਹ ’ਤੇ ਚਲਦਿਆਂ ਕਮਿਊਨਿਸਟਾਂ ਨੇ ਆਪਣਾ ਪ੍ਰਭਾਵ ਅਤੇ ਤਾਕਤ ਬਹੁਤ ਵਧਾ ਲਈ। ਚੀਨ ਦੇ ਵੱਖ ਵੱਖ ਹਿੱਸਿਆਂ ਵਿੱਚ ਦਸ ਕੁ ਅਜਿਹੇ ਆਧਾਰ ਇਲਾਕੇ ਸਥਾਪਿਤ ਹੋ ਗਏ ਜਿੱਥੇ ਕਮਿਊਨਿਸਟ ਪਾਰਟੀ ਦੀ ਸੱਤਾ ਸੀ। ਕਿਆਂਗਸੀ ਦੀ ਕਮਿਊਨਿਸਟ ਸੱਤਾ ਜਿਸ ਦਾ ਮੁਖੀ ਮਾਓਜ਼ੇ ਤੁੰਗ ਸੀ, ਇਸ ਹੇਠਲਾ ਇਲਾਕਾ 30 ਹਜਾਰ ਵਰਗ ਕਿਲੋਮੀਟਰ ਤੱਕ ਫੈਲ ਗਿਆ ਅਤੇ 30 ਲੱਖ ਲੋਕ ਇਸ ਵਿੱਚ ਰਹਿ ਰਹੇ ਸਨ। ਲਾਲ ਫੌਜ ਦੀ ਗਿਣਤੀ 140,000 ਤੱਕ ਪਹੁੰਚ ਗਈ ਅਤੇ ਇਹ ਪੂਰੇ ਸਾਜੋ ਸਾਮਾਨ ਨਾਲ ਲੈਸ ਸੀ। । ਇਹ ਸਾਰੀ ਸਫਲਤਾ ਕੇਵਲ ਫੌਜੀ ਨੁਕਤੇ ਤੋਂ ਹੀ ਨਹੀਂ ਹੋਈ ਸੀ। ਇਸ ਦੇ ਪਿੱਛੇ ਕਮਿਊਨਿਸਟ ਸੱਤਾ ਅਧੀਨ ਆਉਂਦੇ ਇਲਾਕੇ ਵਿੱਚ ਵਿਆਪਕ ਸੁਧਾਰਾਂ ਦਾ ਵੱਡਾ ਰੋਲ ਸੀ ਜਿਸ ਕਰਕੇ ਉਥੋਂ ਦੇ ਲੋਕ ਕਮਿਊਨਿਸਟਾਂ ਨਾਲ ਰਲ ਲਈ ਤਿਆਰ ਹੋ ਜਾਂਦੇ ਸਨ। ਉਸ ਇਲਾਕੇ ਵਿਚੋਂ ਜਾਗੀਰਦਾਰਾਂ ਨੂੰ ਦੀਆਂ ਜ਼ਮੀਨਾਂ ਕਿਸਾਨਾਂ ਨੂੰ ਵੰਡੀਆਂ ਗਈਆਂ ਜਾਂ ਸਾਂਝੀਆਂ ਸਹਿਕਾਰੀ ਸਭਾਵਾਂ ਅਧੀਨ ਲਿਆਂਦੀਆਂ ਗਈਆਂ ਜਿਸ ਨਾਲ ਉਨ੍ਹਾਂ ਦੇ ਜੀਵਨ ਪੱਧਰ ਵਿੱਚ ਵੱਡੀ ਲੜ ਮਰਨ ਭਜਾ ਕੇ ਉਨ੍ਹਾਂ ਮਾਓ ਜ਼ੇ-ਤੁੰਗ /54