ਪੰਨਾ:ਮਾਓ ਜ਼ੇ-ਤੁੰਗ.pdf/55

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

ਤਬਦੀਲੀ ਆਈ। ਬੇਰੁਜ਼ਗਾਰੀ, ਵੇਸਵਾਗਮਨੀ, ਅਫੀਮ, ਬੱਚਿਆਂ ਦੀ ਗੁਲਾਮੀ ਅਤੇ ਬਾਲ ਵਿਆਹ ਵਰਗੀਆਂ ਬੁਰਾਈਆਂ ਨੂੰ ਖਤਮ ਕੀਤਾ ਗਿਆ। ਸਾਖਰਤਾ ਮੁਹਿੰਮ ਚਲਾਈ ਗਈ ਅਤੇ ਕਈ ਜਿਲ੍ਹਿਆਂ ਵਿੱਚ ਇਨ੍ਹਾਂ ਚਾਰ-ਪੰਜ ਸਾਲਾਂ ਦੌਰਾਨ ਹੀ ਸਿੱਖਿਆ ਦਾ ਐਨਾ ਪਾਸਾਰ ਕੀਤਾ ਗਿਆ ਜਿਨ੍ਹਾਂ ਚੀਨ ਦੇ ਹੋਰ ਪੇਂਡੂ ਇਲਾਕਿਆਂ ਵਿੱਚ ਸਦੀਆਂ ਦੌਰਾਨ ਨਹੀਂ ਹੋਇਆ ਸੀ। ਲਾਲ ਇਲਾਕਿਆਂ ਦੀਆਂ ਜੀਵਨ ਹਾਲਤਾਂ ਬਾਰੇ ਉਪਰੋਕਤ ਵਰਣਨ ਕਿਸੇ ਕਮਿਊਨਿਸਟ ਪ੍ਰਚਾਰ ਦਾ ਹਿੱਸਾ ਨਹੀਂ ਸੀ ਸਗੋਂ ਕੌਮਿਨਤਾਂਗ ਵੱਲੋਂ ਮਾਨਤਾ ਪ੍ਰਾਪਤ ਅਕੈਡਮੀ ਆਫ਼ ਸਾਇੰਸ ਨਾਲ ਸਬੰਧਿਤ ਖੋਜਕਾਰ ਯਾਂਗ ਚੇਨ ਦੀ ਰਿਪੋਰਟ ਵਿੱਚ ਦਰਜ ਸੀ ਜੋ ਅਕੈਡਮੀ ਵੱਲੋਂ ਪ੍ਰਕਾਸ਼ਿਤ ਵੀ ਕੀਤੀ ਗਈ। ਇਸ ਰਿਪੋਰਟ ਦਾ ਉਦੇਸ਼ ਇਹ ਜਾਣਨਾ ਸੀ ਕਿ ਕਮਿਊਨਿਸਟ ਕਿਸਾਨਾਂ ਵਿੱਚ ਹਰਮਨਪਿਆਰੇ ਕਿਉਂ ਹਨ।

ਅਪ੍ਰੈਲ 1933 ਵਿੱਚ ਚੌਥੀ ਮੁਹਿੰਮ ਤਹਿਤ ਢਾਈ ਲੱਖ ਫੌਜ ਕਿਆਂਗਸੀ ਵਿੱਚ ਸਥਾਪਿਤ ਲਾਲ ਸੱਤਾ ਨੂੰ ਕੁਚਲਣ ਲਈ ਭੇਜੀ ਗਈ। ਇਹ ਮੁਹਿੰਮ ਸਭ ਤੋਂ ਬੁਰੀ ਤਰ੍ਹਾਂ ਫੇਲ੍ਹ ਹੋਈ ਅਤੇ ਕੌਮਿਨਤਾਂਗੀ ਫੌਜਾਂ ਦਾ ਬਹੁਤ ਭਾਰੀ ਨੁਕਸਾਨ ਹੋਇਆ। ਦੋ ਡਿਵੀਜ਼ਨਾਂ ਤੋਂ ਤਾਂ ਹਥਿਆਰ ਹੀ ਸੁਟਵਾ ਲਏ ਗਏ, ਉਨ੍ਹਾਂ ਦੇ ਜਰਨੈਲ ਗ੍ਰਿਫਤਾਰ ਕਰ ਲਏ ਗਏ। ਚਿਆਂਗ ਕਾਈ ਸ਼ੇਕ ਨੇ ਆਪਣੇ ਕਮਾਂਡਰ ਨੂੰ ਪੱਤਰ ਲਿਖਿਆ ਕਿ ਇਹ ਉਸ ਦੀ ‘ਜ਼ਿੰਦਗੀ ਦੀ ਸਭ ਤੋਂ ਨਮੋਸ਼ੀਜਨਕ ਹਾਰ’ ਹੈ। ਇਸ ਹਾਰ ਦਾ ਬਦਲਾ ਲੈਣ ਲਈ ਚਿਆਂਗ ਨੇ ਪੰਜਵੀਂ ਮੁਹਿੰਮ ਲਈ ਆਪਣਾ ਸਭ ਕੁਝ ਦਾਅ 'ਤੇ ਲਾ ਦਿੱਤਾ। ਪੰਜਵੀਂ ਮੁਹਿੰਮ ਲਈ ਉਸ ਨੌ ਲੱਖ ਫੌਜੀਆਂ ਨੂੰ ਹਰਕਤ ਵਿੱਚ ਲਿਆਂਦਾ ਜਿਨ੍ਹਾਂ ਵਿਚੋਂ ਚਾਰ ਲੱਖ ਤਾਂ ਸਿੱਧਾ ਹੀ ਕਿਆਂਗਸੀ ਦੇ ਲਾਲ ਇਲਾਕੇ ਨੂੰ ਪਾਏ ਘੇਰੇ ਵਿੱਚ ਸ਼ਾਮਲ ਸਨ। ਬਾਕੀ ਪਿਛੋਂ ਸੁਪੋਰਟ ਕਰ ਰਹੇ ਸਨ ਅਤੇ ਕਮਿਊਨਿਸਟਾਂ ਦੇ ਹੋਰ ਆਧਾਰ ਇਲਾਕਿਆਂ ਵਿਚੋਂ ਸੰਭਾਵੀ ਮਦਦ ਨੂੰ ਰੋਕ ਰਹੇ ਸਨ। ਇਸ ਵਾਰ ਚਿਆਂਗ ਕਾਈ ਸ਼ੇਕ ਕਿਲ੍ਹਾਬੰਦੀਆਂ ਕਰਦਾ ਹੋਇਆ ਅੱਗੇ ਵਧਿਆ। ਆਪਣੀ ਸਪਲਾਈ ਲਾਈਨ ਨੂੰ ਤੇਜ ਕਰਨ ਲਈ ਸੜਕਾਂ ਬਣਾਈਆਂ ਗਈਆਂ। ਹਵਾਈ ਜਹਾਜਾਂ ਦੀ ਵਰਤੋਂ ਕੀਤੀ ਗਈ। ਇਸ ਹਮਲੇ ਦੀ ਵਿਉਂਤਬੰਦੀ ਚਿਆਂਗ ਦੇ ਜਰਮਨ ਫੌਜੀ ਸਲਾਹਕਾਰਾਂ ਨੇ ਕੀਤੀ ਸੀ। ਇਹ ਪੰਜਵੀਂ ਮੁਹਿੰਮ ਅਕਤੂਬਰ 1933 ਵਿੱਚ ਸ਼ੁਰੂ ਕੀਤੀ ਗਈ। ਕਮਿਊਨਿਸਟਾਂ ਨੇ ਕੁਝ ਮਹੀਨੇ ਡਟ ਕੇ ਮੁਕਾਬਲਾ ਕੀਤਾ ਪਰ ਫੌਜ ਅਤੇ ਸਾਧਨਾਂ ਦਾ ਜਿੰਨਾ ਫਰਕ ਸੀ ਅਤੇ ਜਿਸ ਤਰ੍ਹਾਂ ਦੀ ਯੋਜਨਾਬੰਦੀ ਕਰ ਕੇ ਚਿਆਂਗ ਅੱਗੇ ਵਧ ਰਿਹਾ ਸੀ, ਲੰਮਾ ਸਮਾਂ ਉਸ ਦਾ ਮੁਕਾਬਲਾ ਕਰ ਕੇ ਹਮਲੇ ਨੂੰ ਪਛਾੜ ਸਕਣਾ ਸੰਭਵ ਨਹੀਂ ਸੀ ਜਾਪ ਰਿਹਾ। ਸੋ ਜਨਵਰੀ 1934 ਵਿੱਚ ਮੀਟਿੰਗ ਕੀਤੀ ਗਈ ਜਿਸ ਵਿੱਚ ਮਾਓ ਨੇ ਇਨਕਲਾਬ ਦੀਆਂ ਪ੍ਰਾਪਤੀਆਂ ਅਤੇ ਚੁਣੌਤੀਆਂ ਬਾਰੇ ਰਿਪੋਰਟ Edgar Snow, Red Star Over Chinap.491 ਮਾਓ ਜ਼ੇ-ਤੁੰਗ /55