ਪੰਨਾ:ਮਾਓ ਜ਼ੇ-ਤੁੰਗ.pdf/56

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

ਪੇਸ਼ ਕੀਤੀ ਅਤੇ ਇਸ ਮੀਟਿੰਗ ਤੋਂ ਬਾਅਦ ਇਹ ਇਲਾਕਾ ਛੱਡ ਕੇ ਹੋਰ ਢੁੱਕਵੀਂ ਉੱਤੇ ਜਾਣ ਲਈ ਤਿਆਰੀਆਂ ਸ਼ੁਰੂ ਕੀਤੀਆਂ ਗਈਆਂ। ਇੱਕ ਸਾਲ ਚਿਆਂਗ ਦੀ ਐਡੀ ਵੱਡੀ ਫੌਜ ਦਾ ਲਗਾਤਾਰ ਟਾਕਰਾ ਕਰਨ ਤੋਂ ਬਾਅਦ ਆਖਰ ਅਕਤੂਬਰ 1934 ਵਿੱਚ ਇਹ ਇਲਾਕਾ ਛੱਡ ਕੇ ਚੀਨ ਦੇ ਉਤਰ ਪੱਛਮ ਵਿੱਚ ਨਵੇਂ ਟਿਕਾਣੇ 'ਤੇ ਪਹੁੰਚਣ ਲਈ ਲੰਮਾ ਕੂਚ (Long March) | ਸ਼ੁਰੂ ਕੀਤਾ ਗਿਆ। ਯੁੱਧ ਦੇ ਖੇਤਰ ਵਿੱਚ ਇਹ ਇੱਕ ਅਜਿਹਾ ਕਾਰਨਾਮਾ ਸੀ ਜਿਸ ਦੀ ਦੁਨੀਆ ਵਿੱਚ ਹੋਰ ਕਿਤੇ ਮਿਸਾਲ ਨਹੀਂ ਮਿਲਦੀ। ਕਈ ਵਾਰ ਕੋਈ ਜੰਗੀ ਪਛਾੜ ਖਾ ਕੇ ਹਾਰ ਰਹੀ ਧਿਰ ਅਜਿਹਾ ਕਾਰਨਾਮਾ ਕਰਦੀ ਹੈ ਕਿ ਜੇਤੂ ਧਿਰ ਰੁਲ ਕੇ ਰਹਿ ਜਾਂਦੀ ਹੈ। ਜਦ ਇਸ ਲੰਮੇ ਕੂਚ ਦਾ ਵੇਰਵੇ ਬਿਆਨੇ ਜਾਂਦੇ ਹਨ ਤਦ ਪਤਾ ਚਲਦਾ ਹੈ ਕਿ ਇਸ ਕੂਚ ਨਾਲ ‘ਮਹਾਨ’ ਸ਼ਬਦ ਕਿਉਂ ਲਾਇਆ ਜਾਂਦਾ ਹੈ। ਮਾਓ ਜ਼ੇ-ਤੁੰਗ /56 ਜਗ੍ਹਾ