ਪੰਨਾ:ਮਾਓ ਜ਼ੇ-ਤੁੰਗ.pdf/57

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

ਮਹਾਨ ਲੰਮਾ ਕੂਚ ਕਿਆਂਗਸੀ ਦੇ ਲਾਲ ਇਲਾਕੇ ਨੂੰ ਪਾਏ ਘੇਰੇ ਨੂੰ ਤੋੜ ਕੇ ਨਿਕਲਣਾ ਸੌਖਾ ਕੰਮ ਨਹੀਂ ਸੀ ਪਰ ਕਮਿਊਨਿਸਟਾਂ ਨੇ ਇਹ ਐਨੀ ਤੇਜੀ ਅਤੇ ਸਫਲਤਾ ਨਾਲ ਕੀਤਾ ਕਿ ਜਦ ਤੱਕ ਦੁਸ਼ਮਣ ਨੂੰ ਪਤਾ ਚਲਦਾ ਉਨ੍ਹਾਂ ਨੂੰ ਨਿਕਲਿਆਂ ਕਈ ਦਿਨ ਲੰਘ ਚੁੱਕੇ ਸਨ। ਅਸਲ ਵਿੱਚ ਸਾਰੀ ਮੁੱਖ ਫੌਜ, ਰਾਤਾਂ ਨੂੰ ਚੱਲ ਚੱਲ ਕੇ, ਇਲਾਕੇ ਦੇ ਦੱਖਣ ਵਿੱਚ ਇਕੱਠੀ ਕਰ ਲਈ ਗਈ। ਜਿਥੋਂ 16 ਅਕਤੂਬਰ 1934 ਨੂੰ ਇਸ ਮਹਾਨ ਕੂਚ ਉੱਤੇ ਜਾਣ ਦਾ ਹੁਕਮ ਕੀਤਾ ਗਿਆ। ਉਨ੍ਹਾਂ ਨੇ ਹੂਨਾਨ ਵਾਲੀ ਸਾਈਡ ਦੀ ਕਿਲ੍ਹੇਬੰਦੀ ਉੱਤੇ ਇੱਕਦਮ ਹਮਲਾ ਕੀਤਾ ਅਤੇ ਘੇਰਾ ਤੋੜ ਕੇ ਨਿਕਲ ਗਏ। ਇਸ ਫੌਜ ਦੀ ਗਿਣਤੀ 90 ਹਜ਼ਾਰ ਦੇ ਲਗਪੱਗ ਸੀ ਅਤੇ ਇਨ੍ਹਾਂ ਤੋਂ ਇਲਾਵਾ ਹਜਾਰਾਂ ਹੋਰ ਕਿਸਾਨ, ਔਰਤਾਂ ਅਤੇ ਬੱਚੇ ਮਾਰਚ ਨਾਲ ਚੱਲ ਰਹੇ ਸਨ। ਇਸ ਦੇ ਨਾਲ ਹੀ ਉਨ੍ਹਾਂ ਦੇ ਅਸਲਾ ਕਾਰਖਾਨਿਆਂ ਦੀ ਮਸ਼ੀਨਰੀ ਅਤੇ ਹੋਰ ਸਾਜੋ ਸਮਾਨ ਵੀ ਗਧਿਆਂ ਅਤੇ ਖੱਚਰਾਂ ਲੱਦ ਕੇ ਨਾਲ ਲਿਜਾਇਆ ਜਾ ਰਿਹਾ ਸੀ। ਪਰ ਇਸ ਦੇ ਨਾਲ ਕਾਫਲੇ ਦੀ ਚਾਲ ਮੱਠੀ ਪੈ ਰਹੀ ਸੀ ਅਤੇ ਦੁਸ਼ਮਣ ਨੂੰ ਹਮਲਾ ਕਰਨ ਦਾ ਮੌਕਾ ਮਿਲ ਰਿਹਾ ਸੀ ਇਸ ਲਈ ਇਸ ਵਿਚੋਂ ਬਹੁਤਾ ਕੁਝ ਰਾਹ ਵਿੱਚ ਛੱਡਣਾ ਪਿਆ। ਪਰ ਇਹ ਐਵੇਂ ਨਹੀਂ ਸੁੱਟ ਦਿੱਤਾ ਗਿਆ, ਸੈਂਕੜੇ ਮਸ਼ੀਨਗਨਾਂ, ਬੰਦੂਕਾਂ, ਗੋਲੀ ਸਿੱਕਾ ਅਤੇ ਚਾਂਦੀ ਆਦਿ ਰਸਤੇ ਵਿੱਚ ਦੱਬ ਦਿੱਤੀ ਜਾਂਦੀ ਰਹੀ ਤਾਂ ਜੋ ਜਦ ਦੁਸ਼ਮਣ ਫੌਜਾਂ ਲੰਘ ਜਾਣ ਤਾਂ ਇਨ੍ਹਾਂ ਇਲਾਕਿਆਂ ਵਿੱਚ ਸਰਗਰਮ ਕਮਿਊਨਿਸਟ ਗੁਰੀਲੇ ਉਨ੍ਹਾਂ ਦੀ ਵਰਤੋਂ ਕਰ ਲੈਣ। ਕਿਆਂਗਸੀ ਦਾ ਇਲਾਕਾ ਲਾਲ ਫੌਜ ਤੋਂ ਇੱਕ ਦਮ ਵਿਹੂਣਾ ਨਹੀਂ ਕਰ ਦਿੱਤਾ ਗਿਆ ਸਗੋਂ ਕੁਝ ਬਹੁਤ ਹੀ ਕਾਬਲ ਕਮਾਂਡਰਾਂ ਦੀ ਅਗਵਾਈ ਵਿੱਚ 6000 ਲੜਾਕੇ ਪਿੱਛੇ ਛੱਡੇ ਗਏ ਜਿਨ੍ਹਾਂ ਨੇ ਸਰਕਾਰੀ ਫੌਜਾਂ ਨੂੰ ਉਲਝਾਈ ਰੱਖਣਾ ਸੀ ਤਾਂ ਜੋ ਉਹ ਸਾਰੀ ਸ਼ਕਤੀ ਕਾਫਲੇ ਦਾ ਪਿੱਛਾ ਕਰਨ ਵਿੱਚ ਨਾ ਲਗਾ ਸਕਣ। ਇਨ੍ਹਾਂ ਤੋਂ ਇਲਾਵਾ ਵੀਹ ਹਜ਼ਾਰ ਜਖਮੀ ਲਾਲ ਫੌਜੀ ਜੋ ਕਿਸਾਨਾਂ ਦੇ ਘਰਾਂ ਵਿੱਚ ਆਰਾਮ ਕਰ ਰਹੇ ਸਨ ਅਤੇ ਕਿਸਾਨ ਗੁਰੀਲਿਆਂ ਨੇ ਬਹੁਤ ਲੰਮਾ ਸਮਾਂ ਸਰਕਾਰੀ ਫੌਜਾਂ ਨਾਲ ਟੱਕਰ ਲਈ ਰੱਖੀ। ਇਨ੍ਹਾਂ ਵਿਚੋਂ ਬਹੁਤੇ ਮਾਰੇ ਗਏ ਜਿਨ੍ਹਾਂ ਵਿੱਚ ਮਾਓ ਦਾ ਛੋਟਾ ਭਰਾ ਮਾਓ- ਮਾਓ ਜ਼ੇ-ਤੁੰਗ /57