ਪੰਨਾ:ਮਾਓ ਜ਼ੇ-ਤੁੰਗ.pdf/69

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

ਪੇਂਡੂ ਖੇਤਰ ਵਿੱਚ ਤਾਂ ਸੱਤਾ ਹੀ ਸਥਾਪਿਤ ਨਹੀਂ ਹੋ ਰਹੀ ਸੀ ਉਨ੍ਹਾਂ ਦਾ ਕਬਜਾ ਕੇਵਲ ਜ਼ਹਿਰਾਂ ਉੱਤੇ ਹੀ ਰਹਿ ਜਾਂਦਾ ਸੀ। ਸ਼ੈਂਸੀ ਵਰਗੇ ਲਾਲ ਖੇਤਰਾਂ ਵਿੱਚ ਤਾਂ ਉਹ ਵੜ ਹੀ ਨਹੀਂ ਸਕੇ ਸਨ। ਇਸ ਤੋਂ ਭੜਕ ਕੇ ਉਨ੍ਹਾਂ ਨੇ ਕਬਜੇ ਹੇਠ ਆਏ ਇਲਾਕਿਆਂ ਵਿੱਚ ਥ੍ਰੀ-ਆਲ ਪਾਲਿਸੀ (kill all, loot all, burn all) ਲਾਗੂ ਕੀਤੀ ਜਿਸ ਦਾ ਮਤਲਬ ਸੀ ਸਭ ਨੂੰ ਮਾਰ ਦਿਉ, ਸਭ ਕੁਝ ਲੁੱਟ ਲਵੋ, ਸਭ ਕੁਝ ਸਾੜ ਦਿਉ। ਬਹੁਤ ਬੰਬਾਰੀ, ਕਤਲੇਆਮ ਅਤੇ ਜ਼ੁਲਮ ਦੇ ਬਾਵਜੂਦ ਜਾਪਾਨੀ ਫੌਜਾਂ ਲਈ ਚੀਨ ਨੂੰ ਜਿੱਤਣਾ ਦਿਨੋ ਦਿਨ ਔਖਾ ਹੁੰਦਾ ਗਿਆ। 1939 ਦੇ ਅਖੀਰ ਤੱਕ ਜਾਪਾਨ ਦਾ ਅੱਗੇ ਵਧਣਾ ਰੁਕ ਗਿਆ ਅਤੇ ਚੀਨ ਵੱਲੋਂ ਬਰਾਬਰ ਦੀ ਟੱਕਰ ਮਿਲਣ ਲੱਗੀ। ਇਸ ਨਾਲ ਚੀਨ ਦਾ ਦੁਨੀਆ ਵਿੱਚ ਵੀ ਵਾਕਾਰ ਬਹਾਲ ਹੋਣ ਲੱਗਾ ਨਹੀਂ ਤਾਂ ਚੀਨ ਨੂੰ ਇੱਕ ਗਈ ਗੁਜ਼ਰੀ ਤਾਕਤ ਹੀ ਸਮਝਿਆ ਜਾਣ ਲੱਗਾ ਸੀ। ਇਸ ਦੌਰਾਨ ਹੀ ਦੂਜੀ ਸੰਸਾਰ ਜੰਗ ਲੱਗ ਚੁੱਕੀ ਸੀ ਜਿਸ ਵਿੱਚ 7 ਦਸੰਬਰ 1941 ਨੂੰ ਜਾਪਾਨ ਨੇ ਇੱਕ ਵੱਡਾ ਪੰਗਾ ਲੈ ਲਿਆ। ਉਸ ਨੇ ਪਰਲ ਹਾਰਬਰ, ਜੋ ਕਿ ਅਮਰੀਕੀ ਸਮੁੰਦਰੀ ਫੌਜ ਦਾ ਵੱਡਾ ਟਿਕਾਣਾ ਸੀ, ਉਸ ਉੱਤੇ ਜ਼ੋਰਦਾਰ ਹਮਲਾ ਕਰਕੇ ਅਮਰੀਕੀ ਫੌਜ ਦਾ ਭਾਰੀ ਨੁਕਸਾਨ ਕਰ ਦਿੱਤਾ। ਸਿੱਟੇ ਵਜੋਂ ਅਗਲੇ ਦਿਨ ਅਮਰੀਕਾ ਨੇ ਜਾਪਾਨ ਖਿਲਾਫ਼ ਜੰਗ ਦਾ ਐਲਾਨ ਕਰ ਦਿੱਤਾ, ਇਸ ਤੋਂ ਕੁਝ ਦਿਨ ਬਾਅਦ ਬਰਤਾਨੀਆ ਅਤੇ ਫਰਾਂਸ ਨੇ ਵੀ ਜਾਪਾਨ ਖਿਲਾਫ਼ ਯੁੱਧ ਦਾ ਐਲਾਨ ਕਰ ਦਿੱਤਾ। ਇਸ ਸਾਰੇ ਘਟਨਾ-ਕ੍ਰਮ ਦੇ ਸਿੱਟੇ ਵਜੋਂ ਆਖਰ ਜਾਪਾਨ ਦਾ ਪਾਸਾ ਪੁੱਠਾ ਪੈਣ ਲੱਗਾ। ਚਾਹੇ ਕੁਝ ਸਮਾਂ ਤਾਂ ਹਿਟਲਰ ਦੀਆਂ ਫੌਜਾਂ ਵਾਂਗ ਜਾਪਾਨੀ ਫੌਜਾਂ ਵੀ ਪੂਰਬੀ ਏਸ਼ੀਆ ਵਿੱਚ ਤਬਾਹੀ ਦਾ ਤਾਂਡਵ ਰਚਾਉਂਦੀਆਂ ਰਹੀਆਂ ਪਰ ਆਖਰ ਜਾਪਾਨ ਨੂੰ ਵੱਖ ਵੱਖ ਮੋਰਚਿਆਂ ’ਤੇ ਪਛਾੜਾਂ ਮਿਲਣ ਲੱਗੀਆਂ। ਜਿਵੇਂ ਕਿ ਇਤਿਹਾਸ ਦਾ ਹਰ ਜਾਣਕਾਰ ਜਾਣਦਾ ਹੈ ਕਿ 6 ਅਤੇ 9 ਅਗਸਤ 1945 ਨੂੰ ਜਾਪਾਨ ਦੇ ਦੋ ਸ਼ਹਿਰਾਂ ਹੀਰੋਸ਼ੀਮਾ ਅਤੇ ਨਾਗਾਸਾਕੀ ਉੱਤੇ ਐਟਮ ਬੰਬ ਸੁੱਟੇ ਗਏ ਜਿਸ ਉਪਰੰਤ ਸਤੰਬਰ 1945 ਵਿੱਚ ਜਾਪਾਨੀ ਫੌਜਾਂ ਨੇ ਹਥਿਆਰ ਸੁੱਟ ਦਿੱਤੇ। ਪਰ ਅਮਰੀਕਾ ਵੱਲੋਂ ਬੰਬ ਸੁੱਟਣ ਦੀ ਇਹ ਕਾਰਵਾਈ ਜਾਪਾਨ ਖਿਲਾਫ਼ ਨਹੀਂ ਸਗੋਂ ਸਮੁੱਚੀ ਮਨੁੱਖਤਾ ਖਿਲਾਫ਼ ਸੀ ਕਿਉਂਕਿ ਜਾਪਾਨ ਤਾਂ ਪਹਿਲਾਂ ਹੀ ਹਾਰ ਚੁੱਕਾ ਸੀ। ਉਸ ਦੀ ਹਾਰ ਤਾਂ ਫਾਸ਼ਿਜ਼ਮ ਖਿਲਾਫ਼ ਲੜ ਰਹੇ ਲੱਖਾਂ ਲੋਕਾਂ ਵੱਲੋਂ ਇਤਿਹਾਸ ਦੇ ਪੰਨਿਆਂ ਉੱਤੇ ਪਹਿਲਾਂ ਹੀ ਲਿਖ ਦਿੱਤੀ ਗਈ ਸੀ। ਇਹ ਨਹੀਂ ਕਿ ਇਸ ਟਾਕਰੇ ਦੀ ਜੰਗ ਦੌਰਾਨ ਕਮਿਊਨਿਸਟਾਂ ਅਤੇ ਕੌਮਿਨਤਾਂਗ ਵਿਚਕਾਰ ਸਾਰਾ ਰੌਲਾ ਮੁੱਕਿਆ ਹੋਇਆ ਸੀ। ਕੌਮਿਨਤਾਂਗ ਦਾ ਅਸਲ ਨਿਸ਼ਾਨਾ ਜਾਪਾਨ ਤੋਂ ਬਚਣ ਬਾਅਦ ਕਮਿਊਨਿਸਟਾਂ ਨੂੰ ਖਤਮ ਕਰਨ ਦਾ ਹੀ ਸੀ। ਮਾਓ ਜ਼ੇ-ਤੁੰਗ /69