ਪੰਨਾ:ਮਾਓ ਜ਼ੇ-ਤੁੰਗ.pdf/70

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

। ਉਹ ਲੋਕਾਂ ਦੇ ਦਬਾਅ ਹੇਠ ਜਾਪਾਨ ਨਾਲ ਤਾਂ ਲੜ ਰਹੀ ਸੀ ਪਰ ਉਸ ਕੋਲ ਚੀਨੀ ਲੋਕਾਂ ਦੀ ਭਲਾਈ ਲਈ ਕੋਈ ਯੋਜਨਾ ਨਹੀਂ ਸੀ। ਦੂਜੇ ਪਾਸੇ ਮਾਓ ਅਤੇ ਉਸ ਦੇ ਸਾਥੀ ਇਸ ਜੰਗ ਦੌਰਾਨ ਵੀ ਆਪਣੇ ਪ੍ਰਭਾਵ ਹੇਠ ਆਉਂਦੇ ਇਲਾਕਿਆਂ ਵਿੱਚ ਆਪਣਾ ਪ੍ਰੋਗਰਾਮ ਲਾਗੂ ਕਰ ਰਹੇ ਸਨ। ਉਹ ਜਿਧਰ ਵੀ ਲੰਘਦੇ ਉਥੋਂ ਦੇ ਜਾਗੀਰਦਾਰ ਭੱਜ ਜਾਂਦੇ, ਉਨ੍ਹਾਂ ਦੀਆਂ ਜ਼ਮੀਨਾਂ ਭੂਮੀਹੀਣ ਕਿਸਾਨਾਂ ਨੂੰ ਵੰਡੀਆਂ ਜਾਣੀਆਂ, ਕਰਜੇ ਖਤਮ ਹੋ ਜਾਂਦੇ, ਨਿੱਤ ਦਿਹਾੜੀ ਦੇ ਜ਼ੁਲਮ ਬੰਦ ਹੋ ਜਾਂਦੇ, ਕੰਗਾਲ ਕਰਨ ਵਾਲੇ ਟੈਕਸ ਖਤਮ ਕਰ ਦਿੱਤੇ ਜਾਂਦੇ, ਔਰਤਾਂ ਦਾ ਸਸ਼ਕਤੀਕਰਨ ਕੀਤਾ ਜਾਂਦਾ। ਸਿੱਟੇ ਵਜੋਂ ਜੰਗ ਦੇ ਸਾਲਾਂ ਦੌਰਾਨ ਕਮਿਊਨਿਸਟਾਂ ਦੀ ਤਾਕਤ ਵਿੱਚ ਭਾਰੀ ਵਾਧਾ ਹੋਇਆ। ਚੀਨੀ ਕਮਿਊਨਿਸਟ ਪਾਰਟੀ ਦੀ ਮੈਂਬਰਸ਼ਿੱਪ, ਜੋ 1937 ਵਿੱਚ ਇੱਕ ਲੱਖ ਦੇ ਲਗਪੱਗ ਸੀ, ਉਹ 1945 ਤੱਕ ਵਧ ਕੇ 12 ਲੱਖ ’ਤੇ ਪਹੁੰਚ ਗਈ। ਕਮਿਊਨਿਸਟਾਂ ਦਾ ਇਹ ਵਧਦਾ ਪ੍ਰਭਾਵ ਚਿਆਂਗ ਕਾਈ ਸ਼ੇਕ ਅਤੇ ਉਸ ਦੇ ਫੌਜੀ ਜਰਨੈਲਾਂ ਲਈ ਹਜ਼ਮ ਕਰਨਾ ਔਖਾ ਸੀ। ਇਸ ਵਿਚੋਂ ਉਨ੍ਹਾਂ ਨੂੰ ਆਪਣਾ ਅੰਤ ਦਿਖਾਈ ਦਿੰਦਾ ਸੀ। ਇਸ ਤੋਂ ਘਬਰਾ ਕੇ ਉਹ ਅਕਸਰ ਕਮਿਊਨਿਸਟਾਂ ਉੱਤੇ ਹਮਲੇ ਕਰਦੇ ਪਰ ਹੁਣ ਉਨ੍ਹਾਂ ਨੂੰ ਅੱਗੋਂ ਵੀ ਕਰਾਰਾ ਜਵਾਬ ਮਿਲਦਾ। 1941 ਬਾਅਦ ਜਦ ਜਾਪਾਨ ਨੂੰ ਕੁਝ ਠੱਲ੍ਹ ਪੈ ਗਈ ਤਾਂ ਉਸ ਤੋਂ ਬਾਅਦ ਆਪਸੀ ਟੱਕਰਾਂ ਵਿੱਚ ਵਾਧਾ ਹੋਣ ਲੱਗਾ। ਮਾਓ ਹੋਰਾਂ ਨੂੰ ਪਤਾ ਸੀ ਕਿ ਜਾਪਾਨ ਖਿਲਾਫ਼ ਜੰਗ ਜਿੱਤ ਲੈਣ ਬਾਅਦ ਵੀ ਉਨ੍ਹਾਂ ਦੀ ਜੰਗ ਖਤਮ ਨਹੀਂ ਹੋਣ ਵਾਲੀ। ਉਨ੍ਹਾਂ ਦੀ ਜੰਗ ਤਾਂ ਲੁੱਟ ਅਧਾਰਿਤ ਉਸ ਸਿਸਟਮ ਦੇ ਖਾਤਮੇ ਨਾਲ ਜੁੜੀ ਹੋਈ ਹੈ ਜਿਸ ਵਿਚੋਂ ਕਦੇ ਚੀਨ ਦੇ ਜਾਲਮ ਜੰਗੀ ਸਰਦਾਰ ਪੈਦਾ ਹੁੰਦੇ ਹਨ, ਕਦੇ ਚਿਆਂਗ ਕਾਈ ਸ਼ੇਕ ਵਰਗੇ ਲੋਕਾਂ ਦੇ ਦੁਸ਼ਮਣ ਅਤੇ ਕਦੇ ਜਾਪਾਨ ਦੇ ਟੋਜੋ ਵਰਗੇ ਫਾਸ਼ਿਸਟ। ਸੋ 1945 ਵਿੱਚ ਜਾਪਾਨ ਦੇ ਹਥਿਆਰ ਸੁੱਟ ਦੇਣ ਬਾਅਦ ਮਾਓ ਦੀ ਅਗਵਾਈ ਵਿੱਚ ਕਮਿਊਨਿਸਟਾਂ ਅਤੇ ਕੌਮਿਨਤਾਂਗ ਵਿਚਕਾਰ ਸੱਤਾ ਲਈ ਆਖਰੀ ਲੜਾਈ ਸ਼ੁਰੂ ਹੋ ਗਈ। ਚਾਹੇ ਜਾਪਾਨ ਨਾਲ ਜੰਗ ਦੌਰਾਨ ਕਮਿਊਨਿਸਟਾਂ ਦੇ ਪ੍ਰਭਾਵ ਅਤੇ ਫੌਜੀ ਸ਼ਕਤੀ ਵਿੱਚ ਵੱਡਾ ਵਾਧਾ ਹੋਇਆ ਸੀ ਫਿਰ ਵੀ ਜੰਗ ਦੇ ਖਾਤਮੇ ਸਮੇਂ ਚਿਆਂਗ ਕਾਈ ਸ਼ੇਕ ਦੀ ਫੌਜੀ ਸ਼ਕਤੀ ਕਮਿਊਨਿਸਟਾਂ ਨਾਲੋਂ ਕਾਫੀ ਜਿਆਦਾ ਸੀ। ਕਮਿਊਨਿਸਟ ਚੀਨ ਦੇ ਉੱਤਰ ਅਤੇ ਉੱਤਰੀ ਪੱਛਮੀ ਇਲਾਕੇ ਉੱਤੇ ਕਾਬਜ ਸਨ ਪਰ ਬਾਕੀ ਚੀਨ ਦੇ ਵਡੇਰੇ ਹਿੱਸੇ ਉੱਤੇ ਚਿਆਂਗ ਦੀ ਹੀ ਹਕੂਮਤ ਸੀ। ‘ਦ ਚਾਈਨਾ ਸਿਵਲ ਵਾਰ' ਦੇ ਲੇਖਕ ਮਾਈਕਲ ਲਿੰਚ ਵੱਲੋਂ ਦਿੱਤੇ ਅੰਕੜਿਆਂ ਮੁਤਾਬਿਕ ਜੰਗ ਉਪਰੰਤ 1945 ਵਿੱਚ ਕਮਿਊਨਿਸਟਾਂ ਕੋਲ 12 ਲੱਖ 70 ਹਜਾਰ ਲੜਾਕੇ ਸਨ ਜਦ ਕਿ ਕੌਮਿਨਤਾਂਗੀ ਫੌਜ ਦੀ ਗਿਣਤੀ 43 ਲੱਖ ਸੀ। ਇਸ ਮੌਕੇ ਸਟਾਲਿਨ ਨੇ ਵੀ ਮਾਓ ਨੂੰ ਇਹ ਰਾਇ ਮਾਓ ਜ਼ੇ-ਤੁੰਗ /70