ਪੰਨਾ:ਮਾਓ ਜ਼ੇ-ਤੁੰਗ.pdf/71

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

ਦਿੱਤੀ ਕਿ ਤੁਸੀਂ ਉਤਰੀ ਚੀਨ ਉੱਤੇ ਆਪਣੇ ਕਬਜੇ ਨੂੰ ਹੀ ਪੱਕਾ ਕਰੋ ਦੱਖਣੀ ਚੀਨ ਕੌਮਿਨਤਾਂਗ ਨੂੰ ਛੱਡ ਦਿਓ, ਪਰ ਮਾਓ ਦੀ ਚੀਨ ਦੀਆਂ ਹਾਲਤਾਂ ਉੱਤੇ ਵੱਧ ਪਕੜ ਸੀ, ਉਸ ਨੇ ਸਟਾਲਿਨ ਦੀ ਸਲਾਹ ਨੂੰ ਅਣਗੌਲਿਆਂ ਕਰ ਦਿੱਤਾ ਅਤੇ ਜੰਗ ਜਾਰੀ ਰੱਖੀ। ਬਾਅਦ ਵਿੱਚ (ਫਰਵਰੀ 1948) ਬੁਲਗਾਰੀਆ ਅਤੇ ਯੁਗੋਸਲਾਵੀਆ ਦੇ ਪਾਰਟੀ ਆਗੂਆਂ ਨਾਲ ਗੱਲਬਾਤ ਕਰਦੇ ਹੋਏ ਸਟਾਲਿਨ ਨੇ ਮੰਨਿਆ ਕਿ ਇਸ ਮਾਮਲੇ ਵਿੱਚ ਚੀਨੀ ਕਮਿਊਨਿਸਟ ਠੀਕ ਸਨ ਅਤੇ ਉਸ ਦਾ ਅੰਦਾਜਾ ਗਲਤ ਸੀ। ਉਸ ਦੇ ਸ਼ਬਦ ਸਨ, “ਠੀਕ ਹੈ, ਅਸੀਂ ਵੀ ਗਲਤੀ ਕਰ ਸਕਦੇ ਹਾਂ। ਜਿਵੇਂ ਕਿ, ਜਦੋਂ ਜਾਪਾਨ ਨਾਲ ਜੰਗ ਖਤਮ ਹੋਈ ਤਾਂ ਅਸੀਂ ਚੀਨੀ ਕਾਮਰੇਡਾਂ ਨੂੰ ਚਿਆਂਗ ਕਾਈ ਸ਼ੇਕ ਨਾਲ ਕੋਈ ਸਮਝੌਤਾ ਕਰਨ ਲਈ ਕਿਹਾ। ਉਹ ਸਾਡੇ ਕੋਲ ਗੱਲੀਂਬਾਤੀਂ ਤਾਂ ਮੰਨ ਗ ਪਰ ਅਮਲ ਵਿੱਚ ਉਹ ਆਪਣੀ ਮਰਜੀ ਅਨੁਸਾਰ ਹੀ ਚਲਦੇ ਰਹੇ। ਵਾਪਸ ਜਾ ਕੇ ਉਨ੍ਹਾਂ ਆਪਣੀ ਤਾਕਤ ਇਕੱਠੀ ਕੀਤੀ ਅਤੇ ਹੱਲਾ ਬੋਲ ਦਿੱਤਾ। ਹੁਣ ਸਿੱਧ ਹੋ ਗਿਆ ਹੈ ਕਿ ਉਹ ਹੀ ਠੀਕ ਸਨ, ਨਾ ਕਿ ਅਸੀਂ।” . ਅਸਲ ਵਿੱਚ ਕੌਮਿਨਤਾਂਗੀ ਫੌਜਾਂ ਕੋਲ ਲੜਾਈ ਦਾ ਕੋਈ ਉਦੇਸ਼ ਨਹੀਂ ਸੀ ਨਾ ਹੀ ਉਸ ਦੀ ਲੀਡਰਸ਼ਿੱਪ ਕੋਲ ਲੋਕਾਂ ਦੀਆਂ ਸਮੱਸਿਆਵਾਂ ਦੇ ਹੱਲ ਲਈ ਕੋਈ ਭਵਿੱਖ ਨਕਸ਼ਾ ਸੀ ਜਦ ਕਿ ਲਾਲ ਫੌਜ ਇੱਕ ਵਧੀਆ ਸਮਾਜ ਉਸਾਰਨ ਦਾ ਸੁਪਨਾ ਲੈ ਕੇ ਲੜ ਰਹੀ ਸੀ। ਸੋ ਚਿਆਂਗ ਕਾਈ ਸ਼ੇਕ ਵੱਲੋਂ ਪੂਰਾ ਜੋਰ ਲਾਉਣ ਦੇ ਬਾਵਜੂਦ ਸਥਿਤੀ ਉਸ ਦੇ ਉਲਟ ਹੁੰਦੀ ਗਈ। ਇੱਕ ਤੋਂ ਬਾਅਦ ਇੱਕ ਟਿਕਾਣੇ ਉੱਤੇ ਕਮਿਊਨਿਸਟਾਂ ਦਾ ਕਬਜਾ ਹੁੰਦਾ ਗਿਆ, ਕੌਮਿਨਤਾਂਗੀ ਪਿੱਛੇ ਹਟਦੇ ਗਏ ਅਤੇ ਵੱਡੀ ਗਿਣਤੀ ਵਿੱਚ ਉਨ੍ਹਾਂ ਦੇ ਫੌਜੀ ਲਾਲ ਫੌਜ ਵਿੱਚ ਰਲਦੇ ਗਏ। ਸਿੱਟੇ ਵਜੋਂ ਤਾਕਤ ਦਾ ਤਵਾਜ਼ਨ ਬਹੁਤ ਤੇਜੀ ਨਾਲ ਕਮਿਊਨਿਸਟਾਂ ਦੇ ਹੱਕ ਵਿੱਚ ਹੁੰਦਾ ਗਿਆ ਅਤੇ ਆਖਰ ਇੱਕ ਅਕਤੂਬਰ1949 ਨੂੰ ਚੀਨ ਦੀ ਰਾਜਸੀ ਸੱਤਾ ਮੁਕੰਮਲ ਤੌਰ 'ਤੇ ਕਮਿਊਨਿਸਟਾਂ ਦੇ ਹੱਥ ਆ ਗਈ ਅਤੇ ਚਿਆਂਗ ਕਾਈ ਸ਼ੇਕ ਦਾ ਰਾਜ ਤਾਇਵਾਨ ਦੇ ਟਾਪੂ ਤੱਕ ਸਿਮਟ ਕੇ ਰਹਿ ਗਿਆ। ਇਹ ਮਨੁੱਖਤਾ ਦੇ ਇਤਿਹਾਸ ਵਿੱਚ ਇੱਕ ਮਹਾਨ ਘਟਨਾ ਸੀ ਜਿਸ ਨੇ ਨਾ ਸਿਰਫ ਚੀਨ ਦੇ ਲੋਕਾਂ ਦੀ ਜ਼ਿੰਦਗੀ ਬਦਲ ਕੇ ਰੱਖ ਦਿੱਤੀ ਬਲਕਿ ਦੁਨੀਆ ਦੀ ਸਿਆਸਤ ਅਤੇ ਇਨਕਲਾਬੀ ਲਹਿਰਾਂ ਉੱਤੇ ਵੀ ਵੱਡਾ ਅਸਰ ਪਾਇਆ। ਮਾਓ ਜ਼ੇ-ਤੁੰਗ /71