ਪੰਨਾ:ਮਾਓ ਜ਼ੇ-ਤੁੰਗ.pdf/7

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਇਸ ਪੁਸਤਕ ਵਿੱਚ ਵੀ ਕੁਝ ਇਸੇ ਤਰ੍ਹਾਂ ਦੀ ਪਹੁੰਚ ਅਪਣਾਈ ਗਈ ਹੈ।

-0-

ਇਸ ਪੁਸਤਕ ਵਿੱਚ ਮਾਓ ਜ਼ੇ-ਤੁੰਗ ਦੀ ਜੀਵਨੀ ਅਤੇ ਚੀਨੀ ਇਨਕਲਾਬ ਦਾ ਇਤਿਹਾਸ ਆਪਸ ਵਿੱਚ ਰਲਗੱਡ ਹੋ ਗਏ ਹਨ ਜਿਸ ਕਰ ਕੇ ਸਾਹਿਤਕ ਵਰਗੀਕਰਨ ਦੇ ਪੱਖੋਂ ਇਹ ਸ਼ੁੱਧ ਜੀਵਨੀ ਨਹੀਂ ਰਹੀ ਪਰ ਇਸ ਤੋਂ ਬਿਨਾਂ ਕੋਈ ਚਾਰਾ ਵੀ ਨਹੀਂ ਸੀ ਕਿਉਂਕਿ ਮਾਓ ਦਾ ਜੀਵਨ ਅਤੇ ਚੀਨੀ ਕਮਿਊਨਿਸਟ ਪਾਰਟੀ ਦਾ ਇਤਿਹਾਸ ਆਪਸ ਵਿੱਚ ਐਨੇ ਘੁਲੇ ਮਿਲੇ ਹਨ ਕਿ ਇਨ੍ਹਾਂ ਨੂੰ ਅਲੱਗ ਅਲੱਗ ਲਿਖਿਆ ਹੀ ਨਹੀਂ ਜਾ ਸਕਦਾ।

-0-

ਇਸ ਪੁਸਤਕ ਦੀ ਤਿਆਰੀ ਲਈ ਸਭ ਤੋਂ ਵੱਡਾ ਧੰਨਵਾਦ ਕੰਪਿਊਟਰ ਅਤੇ ਇੰਟਰਨੈੱਟ ਦੇ ਕਾਢਕਾਰਾਂ ਅਤੇ ਇਸ ਵਿੱਚ ਮਾਓ ਜ਼ੇ-ਤੁੰਗ, ਚੀਨ, ਚੀਨੀ ਕਮਿਊਨਿਸਟ ਪਾਰਟੀ ਅਤੇ ਚੀਨੀ ਇਨਕਲਾਬ ਬਾਰੇ ਗਿਆਨ ਭਰਨ ਵਾਲੇ ਹਜਾਰਾਂ ਵਿਅਕਤੀਆਂ (contributers)ਦਾ ਜਿਨ੍ਹਾਂ ਸਦਕਾ ਘਰ ਬੈਠੇ ਹੀ ਅਨੇਕਾਂ ਮਹੱਤਵਪੂਰਨ ਪੁਸਤਕਾਂ, ਲਿਖਤਾਂ, ਖੋਜਪੱਤਰਾਂ ਅਤੇ ਵਿਚਾਰਾਂ ਤੱਕ ਪਹੁੰਚ ਹੋ ਸਕੀ। ਦੂਸਰਾ ਧੰਨਵਾਦ ਮਾ. ਤਰਲੋਚਨ ਸਮਰਾਲਾ, ਖੁਸ਼ਵੰਤ ਬਰਗਾੜੀ, ਜਸਪਾਲ ਮਾਨਖੇੜਾ, ਮਾ. ਗਿਆਨ ਸਿੰਘ ਅਤੇ ਡਾ. ਹਰਜਿੰਦਰਮੀਤ ਸਿੰਘ ਦਾ ਜਿਨ੍ਹਾਂ ਨੇ ਪੁਸਤਕ ਦਾ ਖਰੜਾ ਪੜ੍ਹ ਕੇ ਕੀਮਤੀ ਸੁਝਾਅ ਦਿੱਤੇ (ਚਾਹੇ ਉਨ੍ਹਾਂ ਵਿਚੋਂ ਮੈਂ ਕੁਝ ਕੁ ਹੀ ਲਾਗੂ ਕਰ ਸਕਿਆ)। ਇੱਕ ਵਿਸ਼ੇਸ਼ ਧੰਨਵਾਦ ਨਾਵਲਕਾਰ ਜਸਵਿੰਦਰ ਜੱਸ ਦਾ ਜਿਸ ਨੇ ਕਿਸੇ ਸਾਥੀ ਦੇ ਗੁਪਤ ਖਜ਼ਾਨਿਆਂ ਵਿਚੋਂ ਇੱਕ ਮੈਗ਼ਜ਼ੀਨ ਦਾ ਮਾਓ ਸਬੰਧੀ ਵਿਸ਼ੇਸ਼ ਅੰਕ ਅਤੇ ਮੇਜਰ ਸਿੰਘ ਦੂਲੋਵਾਲ ਦੀ ਲਿਖੀ ਮਾਓ ਜ਼ੇ-ਤੁੰਗ ਦੀ ਜੀਵਨੀ ਮੁਹੱਈਆ ਕਰਵਾਈ।