ਪੰਨਾ:ਮਾਓ ਜ਼ੇ-ਤੁੰਗ.pdf/73

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

ਸਰਹੱਦ ਕੋਰੀਆ ਦੇ ਨਾਲ ਲਗਦੀ ਹੈ। ਦੂਜੇ ਪਾਸੇ ਕਿਮ ਇਲ ਸੁੰਗ ਵੀ ਮਦਦ ਲਈ ਚੀਨ ਨੂੰ ਅਪੀਲਾਂ ਕਰ ਰਿਹਾ ਸੀ। ਮਾਓ ਨੂੰ ਇਸ ਕੰਮ ਲਈ ਕੁਝ ਹਿਚਕਚਾਹਟ ਸੀ ਕਿਉਂਕਿ ਲਾਲ ਫੌਜ ਪਹਿਲਾਂ ਹੀ ਬਹੁਤ ਕੁਰਬਾਨੀਆਂ ਕਰ ਚੁੱਕੀ ਸੀ ਪਰ ਵੱਡੇ ਭਾਈ ਦੀ ਮੰਨਣੀ ਪੈਣੀ ਸੀ ਅਤੇ ਕੋਰੀਆ ਨੂੰ ਅਮਰੀਕੀ ਸਾਮਰਾਜ ਤੋਂ ਬਚਾਉਣ ਦਾ ਵੀ ਮਸਲਾ ਸੀ। ਸੋ ਮਾਓ ਨੇ ਪਾਰਟੀ ਵਿੱਚ ਕੋਰੀਆ ਦੀ ਮਦਦ ਵਿੱਚ ਫੌਜਾਂ ਭੇਜਣ ਦੀ ਤਜਵੀਜ਼ ਰੱਖੀ, ਬਹੁਤੇ ਪੋਲਿਟ ਬਿਓਰੋ ਮੈਂਬਰਾਂ ਨੇ ਇਸ ਦਾ ਵਿਰੋਧ ਕੀਤਾ ਕਿ ਦੂਜੇ ਦੇਸ਼ ਵਿੱਚ ਜਾ ਕੇ ਅਮਰੀਕਾ ਨਾਲ ਪੰਗਾ ਲੈਣਾ ਠੀਕ ਨਹੀਂ। ਪਰ ਮਾਓ ਨੇ ਦਲੀਲ ਦਿੱਤੀ ਕਿ ਜੇ ਅਮਰੀਕੀ ਫੌਜਾਂ ਸਾਰੇ ਉਤਰੀ ਕੋਰੀਆ 'ਤੇ ਕਬਜਾ ਕਰ ਲੈਂਦੀਆਂ ਹਨ ਤਾਂ ਉਨ੍ਹਾਂ ਅੱਗੇ ਚੀਨ ਵਿੱਚ ਵੀ ਦਖਲਅੰਦਾਜੀ ਕਰਨ ਦਾ ਰਾਹ ਖੁੱਲ੍ਹ ਜਾਵੇਗਾ। ਚਾਓ ਐਨ ਲਾਈ ‘ ਅਤੇ ਪੈਂਗ ਤੇਹ ਹੂਈ ' ਨੇ ਮਾਓ ਦੇ ਹੱਕ ਵਿੱਚ ਸਟੈਂਡ ਲਿਆ ਅਤੇ ਪਾਰਟੀ ਇਸ ਫੈਸਲੇ ਨਾਲ ਸਹਿਮਤ ਹੋ ਗਈ। 7 ਇਸ ਤਰ੍ਹਾਂ ਇਨਕਲਾਬ ਤੋਂ ਠੀਕ ਇੱਕ ਸਾਲ ਬਾਅਦ ਅਕਤੂਬਰ 1950 ਵਿੱਚ ਚੀਨ ਨੇ ਆਪਣੀਆਂ ਫੌਜਾਂ ਕੋਰੀਆ ਭੇਜ ਦਿੱਤੀਆਂ। ਲਾਲ ਫੌਜ ਗੁਰੀਲਾ ਯੁੱਧ ਵੇਲੇ ਦੇ ਆਪਣੇ ਪੁਰਾਣੇ ਤਜਰਬੇ ਨੂੰ ਵਰਤਦੀ ਹੋਈ ਰਾਤਾਂ ਨੂੰ ਸਫਰ ਕਰਦੀ ਹੋਈ ਕੋਰੀਆ ਪੁੱਜੀ ਸੀ ਜਿਸ ਕਰਕੇ ਅਮਰੀਕੀ ਜਹਾਜ਼ਾਂ ਨੂੰ ਇਹ ਪਤਾ ਹੀ ਨਾ ਲੱਗਾ ਕਿ ਚੀਨੀ ਫੌਜ ਆ ਰਹੀ ਹੈ। ਇਸ ਅਚਨਚੇਤ ਹੋਈ ਦਖਲਅੰਦਾਜੀ ਨੇ ਅਮਰੀਕੀ ਫੌਜ ਦੀ ਭਾਜੜ ਪੁਆ ਦਿੱਤੀ ਅਤੇ ਥੋੜ੍ਹੇ ਸਮੇਂ ਵਿੱਚ ਹੀ ਚੀਨੀ ਅਤੇ ਉਤਰੀ ਕੋਰੀਆ ਦੀਆਂ ਫੌਜਾਂ ਉਨ੍ਹਾਂ ਧੱਕ ਕੇ ਧੁਰ ਦੱਖਣ ਵੱਲ ਲੈ ਗਈਆਂ। ਬਾਅਦ ਵਿੱਚ ਹਮਲੇ ਜਵਾਬੀ ਹਮਲੇ ਹੁੰਦੇ ਰਹੇ, ਅਮਰੀਕੀ ਬੰਬਾਰੀ ਨੇ ਸਾਰਾ ਉਤਰੀ ਕੋਰੀਆ ਤਬਾਹ ਕਰ ਦਿੱਤਾ ਪਰ ਉਸ ਨੂੰ ਯੁੱਧ ਵਿੱਚ ਸਫਲਤਾ ਨਾ ਮਿਲ ਸਕੀ। ਆਪਣੀ ਅਸਫਲਤਾ ਦੇਖ ਕੇ ਅਮਰੀਕਾ ਚੀਨ ਉੱਤੇ ਪ੍ਰਮਾਣੂ ਬੰਬ ਸੁੱਟਣ ਦੀਆਂ ਧਮਕੀਆਂ ਵੀ ਦਿੱਤੀਆਂ ਪਰ ਚੀਨ ਨੇ ਇਨ੍ਹਾਂ ਧਮਕੀਆਂ ਦਾ ਕੋਈ ਅਸਰ ਨਾ ਕਬੂਲਿਆ। ਆਖਰ ਜੁਲਾਈ 1953 ਵਿੱਚ ਜੰਗਬੰਦੀ ਹੋ ਗਈ ਜਿਸ ਤਹਿਤ ਅਕਸ਼ਾਂਸ਼ ਰੇਖਾ 38° (Latitude line 38) ਨੂੰ ਕੋਰੀਆ ਦੇ ਦੋਹਾਂ ਹਿੱਸਿਆਂ ਵਿਚਕਾਰ ਸਰਹੱਦ ਮੰਨ ਲਿਆ ਗਿਆ। ਉਤਰੀ ਕੋਰੀਆ ਉੱਤੇ ਕਿਮ ਇਲ ਸ਼ੁੰਗ ਦੀ ਸੱਤਾ ਬਰਕਰਾਰ ਰਹੀ। (ਚਾਹੇ ਬਾਅਦ ਵਿੱਚ ਉਹ ਉਮਰ ਭਰ ਲਈ ਡਿਕਟੇਟਰ ਬਣ ਗਿਆ ਅਤੇ ਆਪਣੇ ਵੱਖਰੇ ਕਿਸਮ ਦੇ ਕੋਰੀਆਈ ਸਮਾਜਵਾਦ ਦੀ ਫਿਲਾਸਫ਼ੀ ਦੇ ਕੇ ਕੌਮਾਂਤਰੀ ਕਮਿਊਨਿਸਟ ਲਹਿਰ ਨਾਲੋਂ ਵੀ ਟੁੱਟ ਗਿਆ। ਇਸ ਲੜਾਈ ਵਿੱਚ ਲਾਲ ਫੌਜ ਦੇ ਹੋਰ ਹਜਾਰਾਂ ਸਿਪਾਹੀਆਂ ਨਾਲ ਮਾਓ ਜ਼ੇ ਤੁੰਗ ਦਾ ਵੱਡਾ ਪੁੱਤਰ ਮਾਓ ਐਨੀਇੰਗ ਵੀ ਮੌਤ ਦਾ ਸ਼ਿਕਾਰ ਹੋ ਗਿਆ। ਮਾਓ ਨੇ ਇਸ ਮੌਕੇ ਉੱਤੇ ਆਪਣੇ ਜਨਤਕ ਸੰਬੋਧਨ ਵਿੱਚ ਕਿਹਾ, “ਜੰਗ ਵਿੱਚ ਕੁਰਬਾਨੀਆਂ ਮਾਓ ਜ਼ੇ-ਤੁੰਗ /73