ਪੰਨਾ:ਮਾਓ ਜ਼ੇ-ਤੁੰਗ.pdf/74

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

ਤਾਂ ਹੋਣੀਆਂ ਹੀ ਹੁੰਦੀਆਂ ਹਨ। ਮੇਰੇ ਪੁੱਤਰ ਦੀ ਕੁਰਬਾਨੀ ਜਾਂ ਹੋਰ ਲੋਕਾਂ ਦੇ ਪੁੱਤਰਾਂ ਦੀ ਕੁਰਬਾਨੀ ਬਿਲਕੁਲ ਇਕੋ ਚੀਜ ਹੈ। ਸੰਸਾਰ ਵਿੱਚ ਕੋਈ ਅਜਿਹੇ ਮਾਪੇ ਨਹੀਂ ਹਨ ਜੋ ਆਪਣੇ ਬੱਚਿਆਂ ਨੂੰ ਪਿਆਰ ਨਾ ਕਰਦੇ ਹੋਣ.... । ਬਹੁਤ ਸਾਰੇ ਲੋਕ ਹਨ ਜਿਨ੍ਹਾਂ ਦੇ ਬੱਚਿਆਂ ਨੇ ਇਨਕਲਾਬ ਲਈ ਆਪਣੀ ਜਾਨ ਕੁਰਬਾਨ ਕੀਤੀ ਹੈ। ਉਨ੍ਹਾਂ ਨੂੰ ਧਰਵਾਸ ਦੀ ਲੋੜ ਹੈ, ਅਤੇ ਸਾਨੂੰ ਉਨ੍ਹਾਂ ਪ੍ਰਤੀ ਵੱਧ ਧਿਆਨ ਦੇਣਾ ਚਾਹੀਦਾ ਹੈ।” ਇਹ ਨਹੀਂ ਕਿ ਮਾਓ ਕੋਈ ਭਾਵਨਾਵਾਂ ਤੋਂ ਰਹਿਤ ਇਨਸਾਨ ਸੀ, ਉਸ ਲਈ ਨਿੱਜੀ ਤੌਰ 'ਤੇ ਇਹ ਸਦਮਾਜਨਕ ਖ਼ਬਰ ਸੀ ਕਿਉਂਕਿ ਹੁਣ ਹੀ ਮਾਓ ਅਤੇ ਉਸ ਦੇ ਪੁੱਤਰ ਪਰਿਵਾਰਕ ਤੌਰ 'ਤੇ ਇਕੱਠੇ ਰਹਿਣ ਲੱਗੇ ਸਨ। ਪਰ ਉਸ ਲਈ ਆਪਣਾ ਪਰਿਵਾਰ ਅਤੇ ਬੱਚੇ, ਆਪਣੇ ਲੋਕਾਂ ਤੋਂ ਵੱਖਰੇ ਜਾਂ ਵਿਸ਼ੇਸ਼ ਨਹੀਂ ਸਨ। ਆਪਣੇ ਪਤੀ ਦੀ ਮੌਤ ਤੋਂ ਬਾਅਦ ਮਾਓ ਦੀ ਨੂੰਹ ਲੀਊ ਸੋਂਗਲਿਨ ਕਾਫੀ ਸਾਲ ਪਰਿਵਾਰ ਨਾਲ ਹੀ ਰਹਿੰਦੀ ਰਹੀ। ਉਸ ਨੇ ਆਪਣੀਆਂ ਯਾਦਾਂ ਵਿੱਚ ਲਿਖਿਆ ਕਿ ਕਿਵੇਂ ਮਾਓ ਉਸ ਦਾ ਬਹੁਤ ਖਿਆਲ ਰਖਦਾ ਰਿਹਾ ਅਤੇ ਉਹ ਦੋਵੇਂ ਐਨੀਇੰਗ ਨੂੰ ਅਕਸਰ ਯਾਦ ਕਰਦੇ ਰਹਿੰਦੇ ਸਨ। ਕੋਰੀਆਈ ਜੰਗ ਵਿੱਚ ਸਫਲਤਾ ਨਾਲ ਮਾਓ ਅਤੇ ਚੀਨੀ ਕਮਿਊਨਿਸਟ ਪਾਰਟੀ ਦਾ ਰੁਤਬਾ ਚੀਨ ਵਿੱਚ ਅਤੇ ਕੌਮਾਂਤਰੀ ਕਮਿਊਨਿਸਟ ਘੇਰੇ ਵਿੱਚ ਬਹੁਤ ਵਧ ਗਿਆ। ਕਿਉਂਕਿ ਇਨਕਲਾਬ ਤੋਂ ਪਹਿਲਾਂ, ਚੀਨ ਨੂੰ ਫੌਜੀ ਪੱਖੋਂ ਬਹੁਤ ਨਿਕੰਮਾ ਸਮਝਿਆ ਜਾਂਦਾ ਸੀ ਜਿਸ ਨੂੰ ਹਰੇਕ ਦੇਸ਼ ਆ ਕੇ ਕੁੱਟ ਜਾਂਦਾ ਸੀ, ਜਦ ਕਿ ਹੁਣ ਉਸ ਦੀਆਂ ਫੌਜਾਂ ਨੇ ਦੂਜੇ ਦੇਸ਼ ਵਿੱਚ ਜਾ ਕੇ ਅਮਰੀਕਾ ਵਰਗੇ ਸਭ ਤੋਂ ਸ਼ਕਤੀਸ਼ਾਲੀ ਦੇਸ਼ ਦੀਆਂ ਫੌਜਾਂ ਨੂੰ ਅੱਗੇ ਲਾਈ ਰੱਖਿਆ। ਦੂਜੇ ਪਾਸੇ ਸਟਾਲਿਨ ਵੀ ਮਾਓ ਨੂੰ ਬਹੁਤ ਭਰੋਸੇਯੋਗ ਅਤੇ ਕਾਬਲ ਕਮਿਊਨਿਸਟ ਆਗੂ ਮੰਨਣ ਲੱਗਾ। 0- ਇਨਕਲਾਬ ਬਾਅਦ ਸਾਰਾ ਚੀਨ ਨਵੀਂ ਉਸਾਰੀ ਲਈ ਜੋਸ਼ ਅਤੇ ਉਤਸ਼ਾਹ ਨਾਲ ਭਰਪੂਰ ਸੀ। ਜੰਗ ਨਾਲ ਭੰਨੇ ਹੋਣ ਦੇ ਬਾਵਜੂਦ ਮਾਓ ਦੀ ਅਗਵਾਈ ਹੇਠ ਚੀਨ ਵਿੱਚ ਕੁਝ ਸਾਲਾਂ ਵਿੱਚ ਹੀ ਨਵੀਂ ਸਰਕਾਰ ਦੀਆਂ ਪ੍ਰਾਪਤੀਆਂ ਦਿਖਾਈ ਦੇਣ ਲੱਗ ਪਈਆਂ ਸਨ। ਬੁਨਿਆਦੀ ਸਿੱਖਿਆ ਦਾ ਬਹੁਤ ਤੇਜੀ ਨਾਲ ਪਾਸਾਰ ਹੋਇਆ; ਪ੍ਰਾਇਮਰੀ ਸਕੂਲ ਜਾਣ ਵਾਲੇ ਬੱਚਿਆਂ ਦੀ ਗਿਣਤੀ ਜੋ 1949 ਵਿੱਚ 2 ਕਰੋੜ 40 ਲੱਖ ਸੀ ਉਹ ਪਹਿਲੀ ਪੰਜ ਸਾਲਾ ਯੋਜਨਾ ਦੇ ਅੰਤ ਤੱਕ (1957) ਵਧ ਕੇ 6 ਕਰੋੜ 40 ਲੱਖ ਹੋ ਗਈ। ਸਿਹਤ ਸਹੂਲਤਾਂ ਵਿੱਚ ਵੱਡਾ ਸੁਧਾਰ ਹੋਣ ਨਾਲ ਮੌਤ ਦਰ ਬਹੁਤ ਵਰਣਨਯੋਗ ਹਨ। ਉਹ ਲਿਖਦਾ ਹੈ, 'ਇਥੇ ਇੱਕ ਸਮਰਪਿਤ ਸਰਕਾਰ ਸੀ ਜਿਸ ਨੇ ਘਟ ਗਈ। ਇਸ ਬਾਰੇ ਅਮਰੀਕਨ ਵਿਦਵਾਨ ਜੌਨ੍ਹ ਕਿੰਗ ਫੇਅਰਬੈਂਕ ਦੇ ਸ਼ਬਦ 2 ਮਾਓ ਜ਼ੇ-ਤੁੰਗ /74