ਪੰਨਾ:ਮਾਓ ਜ਼ੇ-ਤੁੰਗ.pdf/79

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

ਸਕਦਾ ਹੈ, ਇਸ ਲਈ ਇਨਕਲਾਬੀ ਜਮਾਤੀ ਸੰਘਰਸ਼ ਦੀ ਲੋੜ ਨਹੀਂ ਹੈ। ਅਸਲ ਵਿੱਚ ਮਾਓ ਸਮਾਜਵਾਦੀ ਮਨੁੱਖ ਦੀ ਸਿਰਜਣਾ ਉੱਤੇ ਬਹੁਤ ਜੋਰ ਦਿੰਦਾ ਸੀ। ਉਸ ਅਨੁਸਾਰ ਸਮਾਜਵਾਦੀ ਪ੍ਰਬੰਧ ਸਥਾਪਿਤ ਕਰ ਲੈਣ ਬਾਅਦ ਵੀ ਜਮਾਤੀ ਘੋਲ ਚਲਦਾ ਰਹਿੰਦਾ ਹੈ। ਪੁਰਾਣੇ ਸਭਿਆਚਾਰ ਵਿੱਚ ਚਲਦੇ ਰਹੇ ਪਿਛਾਂਹ ਖਿੱਚੂ ਵਿਚਾਰ, ਰੀਤੀ ਰਿਵਾਜ, ਆਦਤਾਂ ਆਦਿ ਲੋਕਾਂ ਦੇ ਮਨਾਂ ਵਿੱਚ ਜੜ੍ਹਾਂ ਜਮਾਈ ਬੈਠੇ ਹੁੰਦੇ ਹਨ ਅਤੇ ਇਹ ਵਾਰ ਵਾਰ ਫੁੱਟਣ ਦੀ ਕੋਸ਼ਿਸ਼ ਕਰਦੇ ਰਹਿੰਦੇ ਹਨ। ਇਨ੍ਹਾਂ ਪੁਰਾਤਨ ਵਿਚਾਰਾਂ ਖਿਲਾਫ਼ ਲਗਾਤਾਰ ਘੋਲ ਚਲਾਉਣਾ ਪੈਂਦਾ ਹੈ। ਇਸ ਲਈ ਉਹ ਸਮਾਜਵਾਦ ਨੂੰ ਪੱਕੇ ਪੈਰੀਂ ਕਰਨ ਲਈ ਕੇਵਲ ਪੈਦਾਵਾਰੀ ਤਾਕਤਾਂ ਦੇ ਵਿਕਾਸ ਹੀ ਹੱਲ ਨਹੀਂ ਮੰਨਦਾ ਸੀ। ਇਸ ਦੇ ਮੁਕਾਬਲੇ ਦੂਸਰੀ ਸੋਚ ਪੈਦਾਵਾਰ ਤਾਕਤਾਂ ਦੇ ਵਿਕਾਸ ਨੂੰ ਵੱਧ ਮਹੱਤਵ ਦਿੰਦੀ ਸੀ ਅਤੇ ਸਮਾਜਵਾਦੀ ਪ੍ਰਬੰਧ ਅੰਦਰ ਜਮਾਤੀ ਘੋਲ ਨੂੰ ਨਕਾਰਦੀ ਸੀ। ਮਾਓ ਦਾ ਪਾਰਟੀ ਅੰਦਰਲੇ ਵਿਰੋਧੀ ਵਿਚਾਰਾਂ ਨਾਲ ਇਹ ਵਿਚਾਰਧਾਰਕ ਸੰਘਰਸ਼ ਚੱਲ ਹੀ ਰਿਹਾ ਸੀ ਕਿ ਮਾਰਚ 1953 ਵਿੱਚ ਸਟਾਲਿਨ ਦੀ ਮੌਤ ਹੋ ਗਈ। ਇਸ ਉਪਰੰਤ ਸੋਵੀਅਤ ਰੂਸ ਵਿੱਚ ਖਰੁਸ਼ਚੋਵ ਸੱਤਾ ਵਿੱਚ ਆ ਗਿਆ। ਖਰੁਸ਼ਚੋਵ ਨੇ ਪੂੰਜੀਵਾਦ ਨਾਲ ਸ਼ਾਂਤਮਈ ਸਹਿਹੋਂਦ ਅਤੇ ਸ਼ਾਂਤਮਈ ਮੁਕਾਬਲੇ ਦਾ ਸਿਧਾਂਤ ਦਿੱਤਾ ਜਿਸ ਤਹਿਤ ਰੂਸ ਅੰਦਰ ਪੈਦਾਵਾਰ ਵਧਾਉਣ ਤੇ ਜੋਰ ਦਿੱਤਾ ਗਿਆ। ਫਰਵਰੀ 1956 ਵਿੱਚ ਖਰੁਸ਼ਚੋਵ ਨੇ ਆਪਣੀ ਗੁਪਤ ਸਪੀਚ ਵਿੱਚ ਸਟਾਲਿਨ ਸਮੇਂ ਹੋਈਆਂ ਵਧੀਕੀਆਂ ਨੂੰ ਪੇਸ਼ ਕੀਤਾ ਅਤੇ ਇਸ ਲਈ ਉਸ ਦੀ ਸ਼ਖਸੀ ਪੂਜਾ ਨੂੰ ਜਿੰਮੇਵਾਰ ਦੱਸਿਆ। ਇਸ ਦਾ ਅਸਰ ਚੀਨੀ ਕਮਿਊਨਿਸਟ ਪਾਰਟੀ ਦੀ ਸਿਆਸਤ ਉਪਰ ਵੀ ਪਿਆ। ਸਤੰਬਰ 1956 ਵਿੱਚ ਹੋਈ ਚੀਨੀ ਕਮਿਊਨਿਸਟ ਪਾਰਟੀ ਦੀ ਅੱਠਵੀਂ ਕਾਂਗਰਸ ਵਿੱਚ ਲਿਓ ਸ਼ਾਓ ਚੀ * ਦੀ ਨੀਤੀ ਨੂੰ ਪ੍ਰਮੁਖਤਾ ਮਿਲੀ, ਮਾਓ ਦਾ ਪ੍ਰਭਾਵ ਘਟਾਇਆ ਗਿਆ ਅਤੇ ਸਾਂਝੀ ਲੀਡਰਸ਼ਿੱਪ ਨੂੰ ਉਭਾਰਿਆ ਗਿਆ। ਇਹ ਕੁਝ ਇਸ ਤਰਕ ਨਾਲ ਕੀਤਾ ਗਿਆ ਕਿ ਮਾਓ ਦੀ ਵੀ ਸਟਾਲਿਨ ਵਾਂਗ ਸ਼ਖ਼ਸੀਅਤ ਸਤੀ ਹੋ ਰਹੀ ਹੈ ਜਿਸ ਨੂੰ ਰੋਕਿਆ ਜਾਣਾ ਚਾਹੀਦਾ ਹੈ। ਦੂਜੇ ਪਾਸੇ ਮਾਓ ਰੂਸ ਵਿਚਲੀਆਂ ਘਟਨਾਵਾਂ ਨੂੰ ਆਪਣੇ ਵਿਚਾਰਾਂ ਦੀ ਪੁਸ਼ਟੀ ਵਜੋਂ ਦੇਖ ਰਿਹਾ ਸੀ। ਮਾਓ ਚਾਹੇ ਕੁਝ ਨੁਕਤਿਆਂ ਉੱਤੇ ਸਟਾਲਿਨ ਨਾਲ ਮੱਤਭੇਦ ਰਖਦਾ ਸੀ ਪਰ ਖਰੁਸ਼ਚੇਵ ਵੱਲੋਂ ਪੇਸ਼ ਕੀਤੀ ਜਾ ਰਹੀ ਲਾਈਨ ਨੂੰ ਉਹ ਸਰਮਾਏਦਰਾਨਾ ਮੁੜ ਬਹਾਲੀ ਵੱਲ ਕਦਮ ਸਮਝਦਾ ਸੀ। ਇਸ ਚੱਲ ਰਹੇ ਬਹਿਸ ਭੇੜ ਦੌਰਾਨ ਹੀ ਮਾਓ ਨੇ ‘ਸੌ ਫੁੱਲ ਖਿੜਨ ਦਿਓ' ਮੁਹਿੰਮ ਛੇੜ ਦਿੱਤੀ। ਮਾਓ ਦਾ ਮਕਸਦ ਸੀ ਕਿ ਲੋਕਾਂ ਵਿੱਚ ਜੋ ਚੰਗੇ ਮਾੜੇ ਵਿਚਾਰ ਚੱਲ ਰਹੇ ਹਨ ਉਹ ਖੁੱਲ੍ਹ ਕੇ ਬਾਹਰ ਮਾਓ ਜ਼ੇ-ਤੁੰਗ /79