ਪੰਨਾ:ਮਾਓ ਜ਼ੇ-ਤੁੰਗ.pdf/80

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

ਆਉਣ। ਮਾਓ ਨੇ ਨਾਅਰਾ ਦਿੱਤਾ ਕਿ ‘ਸੌ ਫੁੱਲ ਖਿੜਨ ਦਿਓ, ਸੌ ਵਿਚਾਰ ਭਿੜਨ ਦਿਓ'। ਅਸਲ ਵਿੱਚ ਮਾਓ ਨੇ ਇੱਕ ਤਕਰੀਰ ਕੀਤੀ ਜਿਸ ਦਾ ਸੀਰਸ਼ਕ ਸੀ, ‘ਲੋਕਾਂ ਦਰਮਿਆਨ ਵਿਰੋਧਤਾਈਆਂ ਨੂੰ ਠੀਕ ਢੰਗ ਨਾਲ ਹੱਲ ਕਰਨ ਬਾਰੇ’। ਇਸ ਵਿੱਚ ਮਾਓ ਨੇ ਕਿਹਾ- ਪਹਿਲਾਂ ਕਦੇ ਵੀ ਸਾਡਾ ਦੇਸ਼ ਐਨਾ ਇਕਮੁੱਠ ਨਹੀਂ ਹੋਇਆ ਸੀ, ਜਿੰਨਾ ਅੱਜ ਹੈ। ਬੁਰਜੂਆ ਜਮਹੂਰੀ ਇਨਕਲਾਬ ਅਤੇ ਸਮਾਜਵਾਦੀ ਇਨਕਲਾਬ ਦੀਆਂ ਜਿੱਤਾਂ ਅਤੇ ਸਮਾਜਵਾਦ ਦੀ ਉਸਾਰੀ 'ਚ ਸਾਡੀਆਂ ਪ੍ਰਾਪਤੀਆਂ ਨੇ ਤੇਜੀ ਨਾਲ ਪੁਰਾਣੇ ਚੀਨ ਦਾ ਮੁਹਾਂਦਰਾ ਬਦਲ ਦਿੱਤਾ ਹੈ। ਸਾਡੀ ਮਾਤ-ਭੂਮੀ ਲਈ ਹੋਰ ਵੀ ਰੋਸ਼ਨ ਭਵਿੱਖ ਅੱਗੇ ਪਿਆ ਹੈ। .....ਸਾਡੇ ਦੇਸ਼ ਦੀ ਇਕਜੁੱਟਤਾ, ਸਾਡੇ ਲੋਕਾਂ ਦੀ ਏਕਤਾ ਅਤੇ ਸਾਡੀਆਂ ਅਨੇਕਾਂ ਕੌਮੀਅਤਾਂ ਦੀ ਏਕਤਾ- ਸਾਡੇ ਕਾਜ ਦੀ ਯਕੀਨੀ ਜਿੱਤ ਦੀਆਂ ਜਾਮਨ ਹਨ। ਪਰ ਇਸ ਦਾ ਮਤਲਬ ਇਹ ਨਹੀਂ ਕਿ ਸਾਡੇ ਸਮਾਜ ਵਿੱਚ ਹੁਣ ਕੋਈ ਵਿਰੋਧਤਾਈਆਂ ਨਹੀਂ। ਇਹ ਕਲਪਨਾ ਕਰਨੀ ਕਿ ਹੁਣ ਇਨ੍ਹਾਂ ਦੀ ਹੋਂਦ ਨਹੀਂ, ਇੱਕ ਸਿੱਧੜ ਵਿਚਾਰ ਹੈ ਜੋ ਕਿ ਬਾਹਰਮੁਖੀ ਅਸਲੀਅਤ ਨਾਲ ਮੇਲ ਨਹੀਂ ਖਾਂਦਾ। ਸਾਨੂੰ ਹੁਣ ਦੋ ਵੰਨਗੀਆਂ ਦੀਆਂ ਸਮਾਜਿਕ ਵਿਰੋਧਤਾਈਆਂ ਦਾ ਸਾਹਮਣਾ ਹੈ ਸਾਡੇ ਅਤੇ ਦੁਸ਼ਮਣ ਵਿਚਾਲੇ ਅਤੇ ਖ਼ੁਦ ਲੋਕਾਂ ਦੇ ਵਿਚਾਲੇ। ਇਹ ਦੋਵੇਂ ਸੁਭਾਅ ਪੱਖੋਂ ਬਿਲਕੁਲ ਵੱਖਰੀਆਂ ਹਨ। ਇਸ ਤੋਂ ਅੱਗੇ ਉਸ ਨੇ ਲੋਕਾਂ ਵਿਚਕਾਰ ਵਿਰੋਧਤਾਈਆਂ ਨੂੰ ਹੱਲ ਕਰਨ ਦੇ ਢੰਗ ਬਾਰੇ ਸਪਸ਼ਟ ਕੀਤਾ ਲੋਕਾਂ ਵਿਚਾਲੇ ਵਿਚਾਰਧਾਰਕ ਸੁਭਾਅ ਵਾਲੇ ਸਵਾਲਾਂ ਦਾ ਨਿਬੇੜਾ ਕਰਨ ਦਾ ਇਕੋ ਇੱਕ ਢੰਗ ਜਮਹੂਰੀ ਢੰਗ ਹੈ, ਬਹਿਸ ਵਿਚਾਰ ਦਾ ਢੰਗ ਹੈ, ਨੁਕਤਾਚੀਨੀ ਦਾ ਢੰਗ ਹੈ, ਪ੍ਰੇਰਨ ਅਤੇ ਸਿਖਿਅਤ ਕਰਨ ਦਾ ਢੰਗ ਹੈ, ਦਬਾਊ ਜਾਂ ਯਰਕਾਊ ਢੰਗ ਨਹੀਂ। ਕਮਿਊਨਿਸਟਾਂ ਅਤੇ ਬੁੱਧੀਜੀਵੀਆਂ ਦਾ ਸਬੰਧਕੁਝ ਟੇਢਾ ਰਹਿੰਦਾ ਹੈ ਆਦੀ ਹੋਏ ਹੁੰਦੇ ਹਨ ਜਦ ਕਿ ਬੁੱਧੀਜੀਵੀਆਂ ਕੋਲ ਤਰ੍ਹਾਂ ਤਰ੍ਹਾਂ ਦੇ ਵਿਚਾਰ ਆਉਂਦੇ ਕਿਉਂਕਿ ਕਮਿਊਨਿਸਟ ਵਰਤਾਰਿਆਂ ਨੂੰ ਹਮੇਸ਼ਾ ਚਿੱਟੇ ਜਾਂ ਕਾਲੇ ਰੂਪ ਵਿੱਚ ਵੇਖਣ ਦੇ ਜਾਂਦੇ ਰਹਿੰਦੇ ਹਨ, ਉਹ ਵਸਤਾਂ\ਵਰਤਾਰਿਆਂ ਨੂੰ ਨਵੇਂ ਨਵੇਂ ਕੋਣਾਂ ਤੋਂ ਦੇਖਦੇ ਅਤੇ ਪੇਸ਼ ਕਰਦੇ ਹਨ ਜੋ ਬਹੁਤ ਵਾਰ ਕਮਿਊਨਿਸਟ ਕਾਰਕੁੰਨਾਂ ਨੂੰ ਠੀਕ ਨਹੀਂ ਬੈਠਦਾ। ਰਹੇ ਹੁੰਦੇ ਹਨ ਜਿਸ ਕਰਕੇ ਉਨ੍ਹਾਂ ਲਈ ਕਾਮਾ ਜਮਾਤ ਦੀਆਂ ਸਮੱਸਿਆਵਾਂ ਅਤੇ ਇਸ ਤੋਂ ਇਲਾਵਾ ਬੁੱਧੀਜੀਵੀ ਵਰਗ ਦੇ ਲੋਕ ਅਕਸਰ ਸਹੂਲਤਮਈ ਜੀਵਨ ਜਿਉਂ ਨਜ਼ਰੀਏ ਨੂੰ ਸਮਝਣਾ ਸੌਖਾ ਨਹੀਂ ਹੁੰਦਾ। ਇਸ ਵਰਗ ਦੀ ਵਿਸ਼ੇਸ਼ ਸਥਿਤੀ ਕਾਰਣ ਮਾਓ ਜ਼ੇ-ਤੁੰਗ /80 -