ਪੰਨਾ:ਮਾਓ ਜ਼ੇ-ਤੁੰਗ.pdf/90

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

ਸਨਅਤ ਵਿੱਚ ਲਗਾਇਆ ਜਾਂਦਾ ਸੀ। ਇਸ ਨਾਲ ਕਿਸਾਨੀ ਨੂੰ ਬਹੁਤ ਮੁਸ਼ਕਿਲਾਂ ਝੱਲਣੀਆਂ ਪੈਂਦੀਆਂ ਸਨ। ਚੀਨ ਦੀਆਂ ਹਾਲਤਾਂ ਵੱਖਰੀਆਂ ਸਨ, ਖੇਤੀਯੋਗ ਭੂਮੀ ਦੇ ਵਾਧੂ ਪੈਦਾਵਾਰ ਮੁਕਾਬਲੇ ਆਬਾਦੀ ਬਹੁਤ ਜਿਆਦਾ ਸੀ ਜਿਸ ਕਰਕੇ ਖੇਤੀ ਵਿਚੋਂ ਸਨਅਤੀਕਰਨ ਲਈ ਨਹੀਂ ਵਰਤੀ ਜਾ ਸਕਦੀ ਸੀ। ਆਬਾਦੀ ਵਾਧੂ ਹੋਣ ਕਰਕੇ ਹੀ ਚੀਨ ਨੂੰ ਸਨਅਤੀਕਰਨ ਦੇ ਅਜਿਹੇ ਰਾਹ ਦੀ ਲੋੜ ਸੀ ਜਿਸ ਵਿੱਚ ਮਸ਼ੀਨਰੀ ਦੀ ਬਜਾਏ ਮਨੁੱਖ ਸ਼ਕਤੀ ਦੀ ਵਰਤੋਂ ਵੱਧ ਹੋ ਸਕੇ। ਮਾਓ ਨੇ ਜਿਵੇਂ ਚੀਨ ਵਿੱਚ ਇਨਕਲਾਬ ਲਈ ਕਿਸਾਨੀ ਨੂੰ ਅੱਗੇ ਰੱਖਿਆ ਸੀ, ਉਵੇਂ ਵਿਕਾਸ ਲਈ ਵੀ ਉਸ ਦੀ ਮੁੱਖ ਟੇਕ ਪੇਂਡੂ ਖੇਤਰ ਅਤੇ ਕਿਸਾਨੀ ਉੱਤੇ ਹੀ ਸੀ। ਉੱਚ ਸਿੱਖਿਆ ਪ੍ਰਾਪਤ ਸ਼ਹਿਰੀ ਮਾਹਿਰਾਂ ਦੀ ਬਜਾਏ ਮਾਓ ਦਾ ਭਰੋਸਾ ਆਮ ਲੋਕਾਂ ਉੱਤੇ ਵੱਧ ਸੀ ਇਸ ਲਈ ਉਹ ਮਾਹਿਰਾਂ ਦੀਆਂ ਸਲਾਹਾਂ ਨੂੰ ਅਕਸਰ ਰੱਦ ਕਰ ਦਿੰਦਾ ਸੀ ਅਤੇ ਉਨ੍ਹਾਂ ਮਾਹਿਰਾਂ ਨੂੰ ਲੋਕਾਂ ਤੋਂ ਸਿੱਖਣ ਦੀਆਂ ਹਦਾਇਤਾਂ ਜਾਰੀ ਕਰ ਦਿੰਦਾ ਸੀ। ਸਿਧਾਂਤਕ ਤੌਰ 'ਤੇ ਇਹ ਗੱਲ ਠੀਕ ਹੋ ਸਕਦੀ ਹੈ ਪਰ ਅਮਲ ਵਿੱਚ ਮਾਹਿਰਾਂ ਦੀ ਲੋੜ ਨੂੰ ਰੱਦ ਨਹੀਂ ਕੀਤਾ ਜਾ ਸਕਦਾ। ‘ਅਗਾਂਹ ਵੱਲ ਲੰਮੀ ਛਾਲ' ਮੁਹਿੰਮ ਦੌਰਾਨ ਵੀ ਇਹੀ ਕੁਝ ਵਾਪਰਿਆ ਜਦ ਮਾਹਿਰਾਨਾਂ ਢੰਗ ਨਾਲ ਯੋਜਨਾਬੰਦੀ ਕਰਨ ਦੀ ਬਜਾਏ ਭੀੜ ਦੇ ਕੱਚਘਰੜ ਫੈਸਲਿਆਂ ਨੂੰ ਲਾਗੂ ਕੀਤਾ ਗਿਆ ਅਤੇ ਮੁਹਿੰਮ ਦੌਰਾਨ ਪੈਦਾਵਾਰ ਦਾ ਵੱਡਾ ਨੁਕਸਾਨ ਹੋਇਆ। ਸੋ 1958 ਦੇ ਅੱਧ ਵਿੱਚ ‘ਅਗਾਂਹ ਵੱਲ ਲੰਮੀ ਛਾਲ' ਦਾ ਆਗ਼ਾਜ਼ ਕਰ ਦਿੱਤਾ ਗਿਆ। ਸਾਂਝੇ ਫਾਰਮਾਂ ਤੋਂ ਅੱਗੇ ਪਿੰਡਾਂ ਦੇ ਵੱਡੇ ਵੱਡੇ ਕਮਿਊਨ ਬਣਾਏ ਗਏ। ਹਰ ਤਰ੍ਹਾਂ ਦੀ ਨਿੱਜੀ ਜਾਇਦਾਦ ਖਤਮ ਕਰ ਦਿੱਤੀ ਗਈ। ਇਹ ਕਮਿਊਨ ਸਿਰਫ ਖੇਤੀ ਪੈਦਾਵਾਰ ਲਈ ਨਹੀਂ ਸਨ ਸਗੋਂ ਛੋਟੀਆਂ ਅਤੇ ਦਰਮਿਆਨੀਆਂ ਸਨਅਤਾਂ ਲਾ ਕੇ ਰੋਜਾਨਾ ਲੋੜ ਦੀ ਹਰ ਵਸਤੂ ਵੀ ਕਮਿਊਨ ਦੇ ਵਿੱਚ ਹੀ ਪੈਦਾ ਕਰਨ ਦਾ ਨਿਸ਼ਾਨਾ ਰੱਖਿਆ ਗਿਆ। ਟੁੱਥ-ਬਰੁੱਸ਼ਾਂ ਤੋਂ ਲੈ ਕੇ ਰੱਸੇ ਰੱਸੀਆਂ, ਕੱਪ ਪਲੇਟਾਂ ਤੱਕ ਸਥਾਨਕ ਤੌਰ 'ਤੇ ਤਿਆਰ ਕੀਤੇ ਜਾਣੇ ਸਨ। ਇਸ ਨਾਲ ਸਨਅਤ ਲਈ ਸ਼ਹਿਰਾਂ ਤੋਂ ਨਿਰਭਰਤਾ ਘਟਾਉਣੀ, ਪਿੰਡ ਅਤੇ ਸ਼ਹਿਰ ਦਾ ਫਰਕ ਘੱਟ ਕਰਨਾ, ਪੇਂਡੂ ਜਨਤਾ ਦਾ ਜੀਵਨ ਪੱਧਰ ਉੱਚਾ ਚੁੱਕਣਾ ਅਤੇ ਪੇਂਡੂ ਲੋਕਾਂ ਨੂੰ ਵੱਧ ਰੋਜ਼ਗਾਰ ਦੇ ਮੌਕੇ ਮੁਹਈਆ ਕਰਨੇ ਸਨ। ਇਸ ਨਾਲ ਹੀ ਇਨ੍ਹਾਂ ਕਮਿਊਨਾਂ ਵਿੱਚ ਸਾਰੀਆਂ ਸਿਹਤ ਅਤੇ ਸਿੱਖਿਆ ਸਬੰਧੀ ਸਹੂਲਤਾਂ ਪ੍ਰਦਾਨ ਕਰਨੀਆਂ ਸਨ। ਇਸ ਵਰਤਾਰੇ ਨੂੰ ਸੋਸ਼ਲਿਜ਼ਮ ਤੋਂ ਕਮਿਊਨਿਜ਼ਮ ਵੱਲ ਤਬਦੀਲੀ ਵਜੋਂ ਪੇਸ਼ ਕੀਤਾ ਗਿਆ। ਖੇਤੀ ਵਿੱਚ ਕਮਿਊਨ ਬਨਾਉਣ ਅਤੇ ਸਥਾਨਕ ਪੱਧਰ 'ਤੇ ਸਨਅਤ ਨੂੰ ਉਤਸ਼ਾਹਿਤ ਕਰਨ ਦੇ ਨਾਲ ਹੀ ਮਾਓ ਨੇ ਐਲਾਨ ਕਰ ਦਿੱਤਾ ਕਿ 15 ਸਾਲ ਵਿੱਚ ਚੀਨ ਸਟੀਲ ਦੀ ਪੈਦਾਵਾਰ ਵਿੱਚ ਇੰਗਲੈਂਡ ਤੋਂ ਅੱਗੇ ਲੰਘ ਜਾਵੇਗਾ। ਇਸ ਦੇ ਲਈ ਮਾਓ ਜ਼ੇ-ਤੁੰਗ /90