ਪੰਨਾ:ਮਾਓ ਜ਼ੇ-ਤੁੰਗ.pdf/93

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

ਕਿਹਾ ਕਿ ਹਰ ਕਿਸੇ ਤੋਂ ਗਲਤੀਆਂ ਹੁੰਦੀਆਂ ਹਨ। ਮੀਟਿੰਗ ਵਿੱਚ ਇਸ ਨੀਤੀ ਨੂੰ ਖਤਮ ਕਰਨ ਦੀ ਰਾਏ ਭਾਰੂ ਸੀ ਪਰ ਮਾਓ ਨੇ ਕਮਿਊਨਿਜ਼ਮ ਵੱਲ ਵਧਣ ਲਈ ਲੋਕਾਂ ਦਾ ਉਤਸ਼ਾਹ ਇਸੇ ਤਰ੍ਹਾਂ ਬਣਾਈ ਜਾਣ ਲਈ ਕਿਹਾ।ਉਸ ਨੇ ਕਮਿਊਨ ਬਨਾਉਣ ਦੀ ਲਹਿਰ ਨੂੰ ਦਬਾਉਣ ਦੇ ਖਿਲਾਫ਼ ਪਾਰਟੀ ਨੂੰ ਚਿਤਾਵਨੀ ਦਿੱਤੀ, “ਮੈਂ ਪਿੰਡਾਂ ਵਿੱਚ ਜਾਵਾਂਗਾ ਅਤੇ ਕਿਸਾਨਾਂ ਨੂੰ ਇਹ ਸਰਕਾਰ ਉਲਟਾਉਣ ਲਈ ਕਹਾਂਗਾ। ਜੇ ਮੁਕਤੀ ਫੌਜ ਮੇਰੇ ਪਿੱਛੇ ਨਹੀਂ ਚੱਲੇਗੀ ਤਾਂ ਮੈਂ ਨਵੀਂ ਲਾਲ ਫੌਜ ਲੱਭ ਲਵਾਂਗਾ ਅਤੇ ਇੱਕ ਹੋਰ ਮੁਕਤੀ ਫੌਜ ਬਣਾਵਾਂਗਾ। ਪਰ ਮੈਨੂੰ ਲਗਦਾ ਹੈ ਕਿ ਮੁਕਤੀ ਫੌਜ ਮੇਰਾ ਸਾਥ ਦੇਵੇਗੀ।” ਯਾਨੀ ਮਾਓ ਆਪਣੀ ਪਾਰਟੀ ਦੇ ਖਿਲਾਫ਼ ਕਿਸਾਨਾਂ ਨੂੰ ਜਥੇਬੰਦ ਕਰਨ ਦੀ ਗੱਲ ਕਰ ਰਿਹਾ ਸੀ। ਵੱਡੀ ਸਿਆਸੀ ਅਤੇ ਸਮਾਜਿਕ ਉਥਲ ਪੁਥਲ ਸ਼ੁਰੂ ਹੋ ਜਾਣ ਦੇ ਡਰ ਤੋਂ ਮੀਟਿੰਗ ਵਿੱਚ ਸ਼ਾਮਲ ਆਗੂ ਮਾਓ ਦੀ ਲਾਈਨ 'ਤੇ ਆਉਣ ਲੱਗੇ। ਪੈਂਗ ਨੂੰ ਅਹੁਦੇ ਤੋਂ ਲਾਹ ਦਿੱਤਾ ਗਿਆ ਅਤੇ ਉਸ ਦੀ ਜਗ੍ਹਾ ਮਾਓ ਪੱਖੀ ਲਿਨ ਪਿਆਓ ਚੀਨੀ ਫੌਜ ਦਾ ਮੁਖੀ ਬਣਾ ਦਿੱਤਾ ਗਿਆ। ਚਾਹੇ ਮਾਓ ਪਾਰਟੀ ਮੀਟਿੰਗ ਵਿੱਚ ਜੇਤੂ ਹੋ ਕੇ ਨਿਕਲਿਆ ਪਰ ਜ਼ਮੀਨੀ ਹਕੀਕਤਾਂ ਨੇ ਉਸ ਦੀ ਲਾਈਨ ਨੂੰ ਪਿਛਾਂਹ ਧੱਕ ਦਿੱਤਾ। ਮਾੜੇ ਮੌਸਮ ਕਾਰਣ ਅਗਲੀ ਫਸਲ ਠੀਕ ਨਾ ਹੋਈ ਅਤੇ ਪਹਿਲਾਂ ਹੀ ਪੈਦਾ ਹੋ ਚੁੱਕੀ ਹੋਈ ਅਨਾਜ ਦੀ ਥੁੜ੍ਹ ਬਹੁਤ ਗੰਭੀਰ ਹੋ ਗਈ। ਅਸਲ ਵਿੱਚ ਕਾਲ ਪੈ ਗਿਆ ਅਤੇ ਭੁੱਖਮਰੀ ਨਾਲ ਲੋਕ ਧੜਾਧੜ ਮਰਨ ਲੱਗੇ। ਇਸ ਕਾਲ ਵਿੱਚ ਅਸਲ ਵਿੱਚ ਕਿੰਨੇ ਲੋਕ ਮਤੇ ਇਸ ਦੀ ਸਹੀ ਜਾਣਕਾਰੀ ਤਾਂ ਨਹੀਂ ਹੈ ਪਰ ਇਹ ਗਿਣਤੀ ਬਹੁਤ ਵੱਡੀ (ਲੱਖਾਂ ਵਿੱਚ) ਸੀ। (ਪੱਛਮੀ ਪ੍ਰੈਸ ਵੱਲੋਂ ਤਾਂ ਇਸ ਕਾਲ ਨੂੰ ਅਗਾਂਹ ਵੱਲ ਲੰਮੀ ਛਾਲ ਦਾ ਹੀ ਨਤੀਜਾ ਮੰਨਿਆ ਜਾਂਦਾ ਹੈ ਅਤੇ ਮੌਤਾਂ ਦੀ ਗਿਣਤੀ ਨੂੰ ਬਹੁਤ ਵਧਾ ਕੇ ਪੇਸ਼ ਕੀਤਾ ਜਾਂਦਾ ਹੈ ਜਦ ਕਿ ਇਸ ਪਿੱਛੇ ਲੰਮੀ ਛਾਲ ਦੀ ਗੈਰਯੋਜਨਾਬੰਦੀ ਦੇ ਨਾਲੋਂ ਮੌਸਮ ਦੀ ਮਾਰ ਦਾ ਵੱਧ ਯੋਗਦਾਨ ਸੀ ਅਤੇ ਚੀਨ ਵਿੱਚ ਇਨਕਲਾਬ ਤੋਂ ਪਹਿਲਾਂ ਅਜਿਹੇ ਕਾਲ ਪੈਣੇ ਅਤੇ ਲੱਖਾਂ ਦੀ ਗਿਣਤੀ ਵਿੱਚ ਮੌਤਾਂ ਹੋਣੀਆਂ ਆਮ ਵਰਤਾਰਾ ਸੀ।) ਮਾਓ ਨੂੰ ਵੀ ਹੁਣ ਸਥਿਤੀ ਦੀ ਗੰਭੀਰਤਾ ਦਾ ਅਹਿਸਾਸ ਹੋ ਗਿਆ ਸੀ 1960 ਦੇ ਸ਼ਰ ਵਿੱਚ ਉਸ ਨੇ ਚੀਨੀ ਲੋਕ ਗਣਰਾਜ ਦੇ ਚੇਅਰਮੈਨ ਦੇ ਪਦ ਤੋਂ ਅਸਤੀਫ਼ਾ ਦੇ ਦਿੱਤਾ। ਉਨ੍ਹਾਂ ਦੀ ਜਗ੍ਹਾ 'ਤੇ ਚੀਨ ਦੀ ਸਰਕਾਰ ਦਾ ਮੁਖੀ ਲਿਊ ਸ਼ਾਓ-ਚੀ ਬਣ ਗਿਆ। ਚੀਨੀ ਕਮਿਊਨਿਸਟ ਪਾਰਟੀ ਦੇ ਚੇਅਰਮੈਨ ਦਾ ਅਹੁਦਾ ਰਸਮੀ ਤੌਰ ਉੱਤੇ ਉਨ੍ਹਾਂ ਕੋਲ ਬਣਿਆ ਰਿਹਾ ਪਰ ਇਸ ਦੇ ਅਮਲੀ ਕਾਰਜ ਹੁਣ ਲਿਊ ਸ਼ਾਓ ਚੀ ਦੀ ਅਗਵਾਈ ਵਿੱਚ ਹੁੰਦੇ ਸਨ। ਪਾਰਟੀ ਅਤੇ ਰਾਜ ਉੱਤੇ ਮਾਓ ਦੀ ਸੱਤਾ ਨਹੀਂ ਰਹੀ ਸੀ ਪਰ ਲਿਨ ਪਿਆਓ ਦੀ ਅਗਵਾਈ ਵਾਲੀ ਫੌਜ ਮਾਓ ਦੇ ਪ੍ਰਭਾਵ ਹੇਠ ਮਾਓ ਜ਼ੇ-ਤੁੰਗ /93