ਪੰਨਾ:ਮਾਛੀ ਵਾੜਾ.pdf/29

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਜਾਣੇ ਨਾ ਜਾਣੇ

ਹਮੇਂ ਕਿਆ ਅਜ ਖਿਜ਼ਾਂ (ਨਈ ਕਹਾਣੀ)

ਤੇਰਾ ਮਨ, ਮੇਰੀ ਪ੍ਰੀਤ, ਜਾਣੇ ਨਾ ਜਾਣੇ।
ਉਹ ਨੂਰੀ, ਮੇਰਾ ਮੀਤ, ਜਾਣੇ ਨਾ ਜਾਣੇ।

ਕਿਨਾਰਾ ਦੂਰ ਹੈ, ਬੇ-ਆਸ ਜਿੰਦੜੀ,
ਉਹ ਖੇਵਟ, ਮੇਰੀ ਨੀਤ, ਜਾਣੇ ਨਾ ਜਾਣੇ।

ਮੈਂ ਪ੍ਰੀਤਮ ਰਖ ਲਿਆ ਸਿਰ ਹੈ ਤਲੀ ਤੇ,
ਤੂੰ ਪਿਆਰਾਂ ਦੀ ਹੁਣ ਰੀਤ, ਜਾਣੇ ਨਾ ਜਾਣੇ।

ਮੇਰੀ ਨਸ ਨਸ 'ਚ ਤੇਰੀ ਯਾਦ ਤੜਪੇ,
ਤੂੰ ਭਾਵੇਂ, ਮੇਰੇ ਗੀਤ, ਜਾਣੇ ਨਾ ਜਾਣੇ।

"ਮਸਤਾਨਾ"

-੨੮-