ਪੰਨਾ:ਮਾਛੀ ਵਾੜਾ.pdf/54

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਰਾਹੀਆ! ਭੁੱਲਾਂ ਨੂੰ ਬਖਸ਼ਾ

ਧੀਰੇ ਧੀਰੇ ਆ ਰੇ ਬਾਦਲ (ਕਿਸਮਤ) ਭਾਗ ਦੂਜਾ

ਛੇਤੀ ਛੇਤੀ ਜਾ ਵੇ ਰਾਹੀਆ ਛੇਤੀ ਛੇਤੀ ਜਾ
ਚਰਨੀਂ ਢਹਿ ਕੇ ਸਤਿਗੁਰਾਂ ਦੀ ਭੁੱਲਾਂ ਨੂੰ ਬਖਸ਼ਾ

ਛੇਤੀ ਜਾ ਤੂੰ ਕੋਲ ਪੀ ਦੇ,
ਦੁਖ ਸੁਣਾ ਦੇ ਸਾਰੇ ਜੀ ਦੇ,

ਹਾਲ ਕਹਿ ਦਈਂ ਪੰਥ ਦੀ ਪਿਆਰੀ ਕਿਆਰੀ ਦੇ,
ਫੁੱਟ ਖਿਜ਼ਾਂ ਨੇ ਫੁਲ ਸੁਕਾਏ ਇਸ ਵਿਚਾਰੀ ਦੇ।

ਰੋ ਰੋ ਰੋਂਦੇ ਦੇਸ਼ ਦਾ ਤੂੰ ਦੇਵੀਂ ਹਾਲ ਸੁਣਾ!

ਵੇ ਰਾਹੀਆ! ਦੇਵੀਂ ਹਾਲ ਸੁਣਾ!
ਚਰਨੀਂ ਢਹਿ ਕੇ...........

ਓ ਹਿੰਦ ਵਾਲੀ ਦੇਸ ਖਾਤਰ ਦੁਖ ਸਹਾਰੇ ਤੂੰ
ਲਾਲ ਲਾਲਾਂ ਤੋਂ ਅਮੁੱਲੇ ਚਾਰੇ ਵਾਰੇ ਤੂੰ

-੫੩-