ਪੰਨਾ:ਮਾਛੀ ਵਾੜਾ.pdf/9

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਇਹ ਕਹਿਰ ਕੀ ਕਮਾਇਆ

ਅਲਾਹ ਖਤਾ ਕਿਆ ਹੈ......... (ਮਹਿੰਦੀ)

ਚੰਦੂ ਤੂੰ ਚੰਦਰੇ ਇਹ ਕਹਿਰ ਕੀ ਕਮਾਇਆ
ਤਤੀਆ ਤੂੰ ਲੋਹਾਂ ਤੇ ਗੁਰੂ ਅਰਜਨ ਬਠਾਇਆ

ਮੀਆਂ ਮੀਰ ਪਿਆ ਇਟ ਨਾਲ ਇਟ ਵਜਾਏ
ਨੂੰਹ ਚੰਦੂ ਦੀ, ਰੋ ਰੋ ਨੈਣ ਸਜਾਏ
ਪਰ ਤੈਨੂੰ ਚੰਦਰੇ ਕੋਈ ਤਰਸ ਨਾ ਆਇਆ
ਚੰਦੂ..........

ਬੱਲੇ ਅਗ ਦੇ ਭਾਂਬੜ ਉਪਰ ਗਰਮ ਰੇਤਾ ਪਵਾਈ
ਧੰਨ ਧੰਨ ਗੁਰੂ ਅਰਜਨ ਮੂੰਹੋਂ ਨਾ ਸੀ ਅਲਾਈ
ਭਾਨਾ ਕਰਤਾਰ ਦਾ ਏ ਮੁਖੋਂ ਫਰਮਾਇਆ
ਚੰਦੂ ਚੰਦਰੇ............

ਬਧੀਆਂ ਗੁਰੂ ਗ੍ਰੰਥ ਦੀਆਂ ਮੇਰੇ ਦਾਤਾ ਤੂੰ ਬੀੜਾਂ
ਕਟਣ ਜੋ ਚੁਰਾਸੀ ਦੀਆਂ ਦੁਖ ਦਰਦ ਸਭ ਪੀੜਾਂ
ਅਜ ਓਥੇ ਗੁਰੂ ਦਾ ਦਿਨ ਵਡਭਾਗੀ ਆਇਆ
ਚੰਦੂ ਤੂੰ ਚੰਦਰੇ..........

ਜ਼ੁਲਮਾਂ ਦੀ ਕਾਲੀ ਰਾਤ ਨਹੀਂ ਹੁੰਦੀ ਸਵੇਰਾ
ਤੇਰਾ ਦਰ ਛਡ ਕੇ, ਫੜਾਂ ਦਰ ਕਿਹੜਾ
ਤੂੰ ਸਬਰ ਥੀਂ ਮਾਹੀ ਸਬਰ ਕਮਾਇਆ
ਚੰਦੂ ਤੂੰ ਚੰਦਰੇ........

-੮-