ਪੰਨਾ:ਮਾਣਕ ਪਰਬਤ.pdf/152

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

ਬੰਦ ਪਿਆ ਸੀ, ਸਾਰੀਆਂ ਦੀਆਂ ਸਾਰੀਆਂ ਹੌਲਨਾਕੀਆਂ ਚਿਤਰਦੇ ਸਨ, ਪਰ ਜਿਹੜੇ ਪੜ੍ਹੇ - ਬੁੱਝ ਥੋੜੇ ਜਿੰਨੇ ਇਸ ਚੀਜ਼ ਦੇ ਇਲਮ ਵਾਲਿਆਂ ਕੋਲੋਂ ਹੀ ਜਾ ਸਕਦੇ ਸਨ।

ਵਾਚਾਗਾਨ ਦੀ ਕਾਰੀਗਰੀ ਵੇਖ ਮਹੰਤ ਖੁਸ਼ ਹੋ ਗਿਆ।

ਵਾਚਾਗਾਨ ਨੇ ਆਖਿਆ:

"ਮੈਂ ਤੁਹਾਨੂੰ ਕਿਹਾ ਸੀ, ਜ਼ਰੀ ਜਿਹੜੀ ਅਸੀਂ ਬੁਣੀ ਏ, ਸੋਨੇ ਨਾਲੋਂ ਸੋ ਗੁਣਾਂ ਕੀਮਤੀ ਏ। ਪਰ ਇਹ ਉਹਦੇ ਨਾਲੋਂ ਵੀ ਦੂਣੀ ਕੀਮਤ ਵਾਲੀ ਜੇ, ਏਸ ਲਈ ਕਿ ਇਹਦੇ ਨਮੂਨੇ 'ਚ ਕੁਝ ਰੱਖਾਂ ਬੁਣੀਆਂ ਗਈਆਂ ਨੇ। ਅਫ਼ਸੋਸ ਏ, ਆਮ ਆਦਮੀ ਇਹਦਾ ਮੁੱਲ ਨਹੀਂ ਪਾ ਸਕਦੇ। ਇਹਨਾਂ ਦਾ ਮਤਲਬ ਸਿਰਫ਼ ਸਰਬ - ਸੁਜਾਨ ਜ਼ਾਰਿਤਸਾ ਅਨਾਇਤ ਈ ਸਮਝੇਗੀ।"

ਲਾਲਚੀ ਮਹੰਤ ਦੰਗ ਰਹਿ ਗਿਆ ਤੇ ਉਹਨੇ ਜ਼ਰੀ ਵੇਚਣ ਦਾ ਫ਼ੈਸਲਾ ਕਰ ਲਿਆ, ਪਰ ਇਸ ਤਰ੍ਹਾਂ ਕਿ ਉਹਦੇ ਨਸ਼ੇ ਵਿਚੋਂ ਹਿੱਸਾ ਕਿਸੇ ਨੂੰ ਵੀ ਨਾ ਜਾਵੇ। ਤੇ ਉਹਨੇ ਵਡੇ ਮਹੰਤ ਨਾਲ ਇਹਦੀ ਗਲ ਈ ਨਾ ਕੀਤੀ ਤੇ ਨਾ ਜ਼ਰੀ ਹੀ ਵਿਖਾਈ, ਤੇ ਉਹਨੂੰ ਫੜ ਵਾਚਾਗਾਨ ਦੇ ਮਹਿਲ ਵਲ ਨੂੰ ਹੋ ਪਿਆ।

ਅਨਾਇਤ ਨੇ ਦੇਸ਼ ਉਤੇ ਚੰਗਾ ਰਾਜ ਕੀਤਾ, ਤੇ ਹਰ ਕਿਸੇ ਨੂੰ ਤਸੱਲੀ ਸੀ। ਕਿਸੇ ਨੂੰ ਸ਼ਕ ਤਕ ਵੀ ਨਾ ਪਿਆ, ਜ਼ਾਰ ਕਿਤੇ ਗਿਆ ਹੋਇਆ ਸੀ। ਪਰ ਆਪ ਜ਼ਾਰਿਤਸਾ ਨੂੰ ਚਿੰਤਾ ਲਗੀ ਹੋਈ ਸੀ। ਨੀਅਤ ਵਕਤ ਤੋਂ ਦਸ ਦਿਨ ਬਹੁਤੇ ਲੰਘ ਗਏ ਸਨ, ਪਰ ਅਜੇ ਵਾਚੀਨ ਪਰਤਿਆ ਨਹੀਂ ਸੀ। ਰਾਤੀਂ ਅਨਾਇਤ ਨੂੰ ਡਰਾਉਣੇ ਸੁਫ਼ਨੇ ਆਉਂਦੇ। ਦਿਨੇ ਉਹਨੂੰ ਅਜੀਬ - ਅਜੀਬ ਝੁਲੇ ਪੈਂਦੇ। ਵਾਚਾਗਾਨ ਦਾ ਕੁੱਤਾ, ਜ਼ਾਂਗੀ, ਲਗਾਤਾਰ ਕਦਾ ਤੇ ਚਾਂਗਰਦਾ ਰਹਿੰਦਾ; ਉਹਦਾ ਘੋੜਾ ਕਿਸੇ ਚੀਜ਼ ਨੂੰ ਮੂੰਹ ਨਾ ਲਾਂਦਾ, ਤੇ ਇੰਜ ਤਰਸ - ਆਂਦੇ ਢੰਗ ਨਾਲ ਹਿਣਕਦਾ, ਜਿਵੇਂ ਕਿਸੇ ਵਛੇਰੇ ਦੀ ਮਾਂ ਗੁਆਚ ਗਈ ਹੋਵੇ। ਚੂਚੇ ਕੁੱਕੜਾਂ ਵਾਂਗ ਬਾਂਗਾਂ ਦੇਂਦੇ ਤੇ ਕੁੱਕੜ ਤਿੱਤਰਾਂ ਵਾਂਗ ਚੀਕਾਂ ਮਾਰਦੇ। ਦਰਿਆ ਦੇ ਪਾਣੀ ਵਿਚ ਕੁਲ - ਕੁਲ ਤੇ ਛਰਬਲ ਨਾ ਹੁੰਦੀ, ਤੇ ਉਹ ਨਿਮੀ ਘੁੱਟੀ ਜਿਹੀ ਆਵਾਜ਼ ਵਿਚ ਵਹਿੰਦਾ। ਨਿਤ ਨਿੱਡਰ ਰਹਿਣ ਵਾਲੀ ਅਨਾਇਤ ਸਹਿਮੀ ਹੋਈ ਸੀ। ਉਹਦਾ ਆਪਣੇ ਪਰਛਾਵੇਂ ਨਾਲ ਹੀ ਤਰਾਹ ਨਿਕਲ ਜਾਂਦਾ ਸੀ।

ਇਕ ਸਵੇਰੇ ਉਹਨੂੰ ਦਸਿਆ ਗਿਆ, ਸੁਹਣਾ ਮਾਲ ਲੈ ਇਕ ਸੁਦਾਗਰ ਆਇਆ ਏ।

ਅਨਾਇਤ ਨੇ ਹੁਕਮ ਦਿਤਾ, ਪ੍ਰਦੇਸੀ ਨੂੰ ਉਹਦੇ ਕੋਲ ਲਿਆਂਦਾ ਜਾਏ।

ਆਦਮੀ ਜਿਹੜਾ ਅੰਦਰ ਆਇਆ, ਬੜੇ ਡਰਾਉਣੇ ਮੂੰਹ ਵਾਲਾ ਸੀ। ਉਹਨੇ ਜ਼ਾਰਿਤਸਾ ਅਗੇ ਸਿਰ ਨਿਵਾਇਆ ਤੇ ਚਾਂਦੀ ਦੀ ਇਕ ਤਸ਼ਤਰੀ ਅਗੇ ਕੀਤੀ, ਜਿਹਦੇ ਉਤੇ ਜ਼ਰੀ ਦਾ ਟੋਟਾ ਪਿਆ ਹੋਇਆ ਸੀ। ਅਨਾਇਤ ਨੇ ਨਮੂਨੇ ਨੂੰ ਗੌਲਿਆਂ ਬਿਨਾਂ ਉਹਦੇ ਵਲ ਤਕਿਆ।

"ਏਸ ਜ਼ਰੀ ਦੀ ਕੀ ਕੀਮਤ ਈ?"

"ਮਲਕਾ ਸਲਾਮਤ, ਇਹ ਸੋਨੇ ਨਾਲੋਂ ਤਿੰਨ ਸੌ ਗੁਣਾਂ ਮਹਿੰਗੀ ਏ, ਜੋ ਸਿਰਫ਼ ਕਾਰੀਗਰੀ ਤੇ ਇਹਦੇ ਲਈ ਵਰਤਿਆ ਗਿਆ ਸਾਮਾਨ ਈ ਵੇਖਿਆ ਜਾਏ ਤਾਂ। ਤੇ ਏਥੇ ਲਿਆਉਣ ਲਈ ਮੇਰੀ, ਮਿਹਨਤ ਤੇ ਚਾਅ ਦਾ ਮੁਲ ਤਾਂ, ਮਲਕਾ ਸਲਾਮਤ, ਤੁਸੀਂ ਆਪ ਈ ਪਾਉਗੇ।"

੧੪੦