ਪੰਨਾ:ਮਾਣਕ ਪਰਬਤ.pdf/154

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

________________

ਸਿਰ ਤੋਂ ਪੈਰਾਂ ਤੀਕ ਹਥਿਆਰਬੰਦ ਹੋ ਅਨਾਇਤ ਬਾਹਰ ਝਰੋਖੇ 'ਤੇ ਆਈ। ਸ਼ਹਿਰ ਦੇ ਲੋਕੋ , ਸੁਣੋ !ਉਹ ਬੋਲਣ ਲਗੀ ।“ਤੁਹਾਡੇ ਜ਼ਾਰ ਦੀ ਜ਼ਿੰਦਗੀ ਖ਼ਤਰੇ 'ਚ ਏ। ਜਿਹੜੇ ਵੀ ਉਹਨੂੰ ਪਿਆਰ ਕਰਦੇ ਨੇ ਤੇ ਉਹਦੀ ਜ਼ਿੰਦਗੀ ਨੂੰ ਅਜ਼ੀਜ਼ ਸਮਝਦੇ ਨੇ , ਮੇਰੇ ਮਗਰ - ਮਗਰ ਆਣ । ਦੁਪਹਿਰ ਤਕ ਅਸੀਂ ਸ਼ਹਿਰ ਪੇਰੋਜ਼ ਪਹੁੰਚਣੈ। ਹੈ ਘੰਟੇ ਦੇ ਅੰਦਰ - ਅੰਦਰ ਸਭੋ ਹਥਿਆਰਾਂ ਨਾਲ ਲੈਸ ਹੋ ਚੁਕੇ ਸਨ । ਅਨਾਇਤ ਇਕ ਸੁਨੱਖੇ ਘੋੜੇ ਉਤੇ ਚੜ ਗਈ ਤੇ “ਚਲੋ , ਮੇਰੇ ਪਿਛੇ ਪਿਛੇ ! ਬੋਲ ਉਹਨੇ ਘੋੜੇ ਨੂੰ ਪੇਰੋਜ਼ ਵਲ ਸਰਪਟ ਦੌੜਾ ਦਿਤਾ। ਉਹ ਰਾਹ ਵਿਚ ਨਾ ਅਟਕੀ ਤੇ ਉਹਨੇ ਆਪਣੇ ਭਖ਼ ਰਹੇ ਘੋੜੇ ਦੀ ਲਗਾਮ ਪੇਰੋਜ਼ ਦੇ ਵਿਚਕਾਰਲੇ ਚੌਕ ਵਿਚ ਹੀ ਜਾ ਕੇ ਖਿੱਚੀ । ਪੇਰੋਜ਼ ਦੋ ਲੋਕਾਂ ਨੇ ਉਹਨੂੰ ਅਸਮਾਨੋਂ ਉਤਰੀ ਕੋਈ ਦੇਵੀ ਸਮਝਿਆ ਤੇ ਉਹਨੂੰ ਮੱਥੇ ਟੇਕਣ ਲਗ ਪਏ । ਏਸ ਸ਼ਹਿਰ ਦਾ ਗਵਰਨਰ ਕਿਥੇ ਏ ? ਅਨਾਇਤ ਨੇ ਰੁਅਬ ਨਾਲ ਛਿਆ। “ਮੈਂ ਹਾਂ ਗਵਰਨਰ , ਤੁਹਾਡਾ ਗੁਲਾਮ , ਮਲਕਾ ਸਲਾਮਤ , ਅਗੇ ਆਉਂਦਿਆਂ ਗਵਰਨਰ ਨੇ ਆਖਿਆ। “ਤੂੰ ਬਹੁਤ ਈ ਲਾਪਰਵਾਹ ਏ , ਤੈਨੂੰ ਪਤਾ ਨਹੀਂ , ਤੇਰੇ ਦੇਵਤਿਆਂ ਦੇ ਮੰਦਰ 'ਚ ਕੀ ਹੋ ਰਿਹੈ। “ਸਚੀ ਈ ਮੈਨੂੰ ਪਤਾ ਨਹੀਂ , ਮਲਕਾ ਸਲਾਮਤ। ਤੇ ਆਦਮੀ ਨੇ ਸੀਸ ਨਿਵਾ ਦਿਤਾ। “ਘਟੋ - ਘਟ ਇਹ ਤਾਂ ਪਤਾ ਈ , ਮੰਦਰ ਹੈ ਕਿਥੇ ਏ ?" “ਤੁਸੀਂ ਮਖੌਲ ਕਰ ਰਹੇ ਹੋ , ਮਲਕਾ ਸਲਾਮਤ। ਬੇਸ਼ਕ ਮੈਨੂੰ ਪਤਾ ਏ । “ਤਾਂ ਮੈਨੂੰ ਓਥੇ ਲੈ ਚਲ।” ਸ਼ਹਿਰ ਦਾ ਗਵਰਨਰ ਅਨਾਇਤ ਨੂੰ ਮੰਦਰ ਵਲ ਲੈ ਗਿਆ ਤੇ ਸ਼ਹਿਰੀਆਂ ਦੀ ਭੀੜ ਉਹਨਾਂ ਦੇ ਪਿਛੇ - ਪਿਛੇ ਹੋ ਪਈ। ਇਹ ਸੋਚ ਕਿ ਯਾਤਰੂ ਆ ਪਹੁੰਚੇ ਸਨ , ਮਹੰਤਾਂ ਨੇ ਲੋਹੇ ਦਾ ਪਹਿਲਾ ਦਰਵਾਜ਼ਾ ਖੋਲ੍ਹ ਦਿਤਾ | ਅਨਾਇਤ ਇਕਦਮ ਘੋੜਾ ਦੁਦੀ ਮੰਦਰ ਦੇ ਚੌਕ ਵਿਚ ਪਹੁੰਚ ਗਈ ਤੇ ਉਹਨੇ ਹੁਕਮ ਦਿੱਤਾ ਕਿ ਮੰਦਰ ਦੇ ਦਰਵਾਜ਼ੇ ਖੋਲ੍ਹ ਦਿੱਤੇ ਜਾਣ। ਮਹੰਤਾਂ ਨੂੰ ਤਾਂ ਹੀ ਸਮਝ ਪਈ , ਕੀ ਹੋ ਗਿਆ ਸੀ । ਵਡਾ ਮਹੰਤ ਘੋੜੇ ਚੜੀ ਜ਼ਾਰਿਤਸਾ ਵਲ ਭਜਿਆ , ਪਰ ਅਨਾਇਤ ਦੇ ਸਿਆਣੇ ਘੋੜੇ ਨੇ ਉਹਨੂੰ ਆਪਣੇ ਖੁਰਾਂ ਹੇਠ ਮਧੋਲ ਮਾਰ ਦਿਤਾ । ਏਨੇ ਨੂੰ ਅਨਾਇਤ ਦੇ ਸਿਪਾਹੀ ਆ ਪਹੁੰਚੇ ਸਨ , ਤੇ ਬਾਕੀ ਦੇ ਮਹੰਤਾਂ ਨੂੰ ਛੇਤੀ ਹੀ ਪਾਰ ਬੁਲਾ ਦਿਤਾ ਗਿਆ । ਲੋਕ ਸਹਿਮੇ ਤੇ ਬੌਦਲਾਏ ਵੇਖ ਰਹੇ ਸਨ। "ਏਧਰ ਆਓ ! ਅਨਾਇਤ ਕੜਕੀ । ਵੇਖੋ , ਤੁਹਾਡੇ ਦੇਵਤਿਆਂ ਦੇ ਘਰ 'ਚ ਕੀ ਲੁਕਾਇਆ ਪਿਐ ?" ਇਕਦਮ ਹੀ ਮੰਦਰ ਦੇ ਦਰਵਾਜ਼ੇ ਤੋੜ ਖੋਲ੍ਹੇ ਗਏ। ਲੋਕਾਂ ਦੀਆਂ ਅੱਖਾਂ ਨੂੰ ਇਕ ਡਰਾਉਣੀ ਝਾਕੀ ਦਿੱਸੀ । ਭੂਤ ਲਗਦੇ ਬੰਦੇ ਰੀਂਗ-ਰੀਂਗ ਭੋਹਰਿਆਂ ਵਿਚੋਂ ਬਾਹਰ ਆਉਣ ਲਗੇ। ਕੁਝ ਮਰਨ ਕੰਢੇ ਸਨ ਤੇ ਏਨ ਨਿਤਾਣੇ ਕਿ ਖਲੋ ਨਹੀਂ ਸਨ ਸਕਦੇ। ਹੋਰ , ਦਿਨ ਦੀ ਰੌਸ਼ਨੀ ਨਾਲ ਚੁਧਿਆਏ , ਥਿੜਕ ਰਹੇ ਸਨ ਤੇ ਲੰਝੀਆਂ ਹੋਈਆਂ ਕੀੜੀਆਂ ਵਾਂਗ ਟੁਰ ਰਹੇ ਸਨ । ਸਭ ਤੋਂ ਅਖ਼ੀਰ ਵਿਚ ਬਾਹਰ ਨਿਕਲਣ ਵਾਲੇ ਸਨ , ਵਾਚਾਗਾਨ ਤੇ ਵਾਮੀਨਾਕ । ਉਹ ਅੱਖਾਂ ਮੀਟ ਕੇ ਟੁਰ ਰਹੇ ਸਨ , ਮਤੇ ਤੇਜ਼ ਰੋਸ਼ਨੀ ਨਾਲ ਅੰਨੇ ਨਾ ਹੋ ਜਾਣ। ਸਿਪਾਹੀ ਭੋਹਰਿਆਂ ਵਿਚ ਜਾ ਵੜੇ ਤੇ ਲੋਥਾਂ ਤੇ ਤਸੀਹੇ ਦੇਣ ਦੇ ਔਜ਼ਾਰ ਬਾਹਰ ਲੈ ਆਏ । ਸ਼ਰਮਿੰਦੇ ਹੋਏ ਸ਼ਹਿਰ - ਵਾਸੀ ਉਹਨਾਂ ਦੀ ਮਦਦ ਕਰ ਰਹੇ ਸਨ। ੧੪੨