ਪੰਨਾ:ਮਾਣਕ ਪਰਬਤ.pdf/187

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

________________

ਨੂੰ ਇਸ ਕੰਮ 'ਤੇ ਭੇਜਣਾ ਔਖਾ ਨਹੀਂ ਹੋਣਾ ਚਾਹੀਦਾ , ਇਸ ਲਈ ਕਿ ਉਹਨੂੰ ਖਾਨ ਦਾ ਹੁਕਮ ਨਾ ਮਨਣ ਦੀ ਜੁਰੱਅਤ ਨਹੀਂ ਹੋਵੇਗੀ । | ਵਡੇ 'ਦਰਖਾਨ ਦੀ ਚਲਾਕੀ ਵਾਲੀ ਤਰਕੀਬ ਆਪ ਜ਼ਾਰਕਿਨ ਖਾਨ ਨੂੰ ਵੀ ਤੇ ਉਹਦੇ ਸਲਾਹਕਾਰਾਂ ਨੂੰ ਵੀ ਚੰਗੀ ਲਗੀ । ਤਰਕੀਬ ਇਹ ਸਿਆਣਪ ਵਾਲੀ ਏ ," ਉਹਨਾਂ ਨੇ ਆਖਿਆ। ਜ਼ਾਰਕਿਨ ਖਾਨ ਨੇ ਉਵੇਂ ਹੀ ਕੀਤਾ , ਜਿਵੇਂ ਉਹਦੇ 'ਦਰਖਾਨ' ਨੇ ਸਲਾਹ ਦਿੱਤੀ ਸੀ । ਉਹਨੇ ਡਾਢੇ ਬੀਮਾਰ ਪਏ ਹੋਣ ਦਾ ਪਜ ਪਾਇਆ ਤੇ ਤੀਰਅੰਦਾਜ਼ ਨੂੰ ਸਦ ਲਿਆ। ਤੀਰਅੰਦਾਜ਼ ਆਇਆ , ਤੇ ਖਾਨ ਨੇ ਹਾਇ - ਹਾਇ ਕਰਦਿਆਂ ਉਹਨੂੰ ਆਖਿਆ : ਤੂੰ ਆਪ ਈ ਵੇਖ ਸਕਣੈ , ਮੈਨੂੰ ਕੋਈ ਡਾਢਾ ਰੋਗ ਲਗ ਗਿਐ। ਮੇਰੀ ਅਹੁਰ ਦਾ ਦਾਰੂ ਡੁਬਦੇ ਸੂਰਜ ਦੋ ਦੇਸ ’ਚੋਂ ਲਭਦੈ। ਓਥੇ , ਇਕ ਚੌੜੇ ਦਰਿਆ ਦੇ ਖੜਵੇਂ ਤੇ ਢਾਲਵੇਂ ਕੰਢੇ 'ਤੇ ਇਕ ਬਹੁਤ ਵਡੀ ਸ਼ੇਰਨੀ ਤੇ ਉਹਦੇ ਬੱਚੇ ਰਹਿੰਦੇ ਨੇ। ਸਿਰਫ਼ ਉਸ ਸ਼ੇਰਨੀ ਦਾ ਦੁਧ ਈ ਮੈਨੂੰ ਫੇਰ ਨਵਾਂ - ਨਰੋਇਆ ਕਰ ਸਕਦੈ। ਫ਼ੋਰਨ ਤੇ ਥੋੜਾ ਜਿਹਾ ਲਿਆ ਦੇ ਮੈਨੂੰ । | ਤੇ ਜ਼ਾਰਕਿਨ ਖਾਨ ਹੋਰ ਵੀ ਉਚੀ - ਉਚੀ ਹਾਇ - ਹਾਇ ਕਰਨ ਤੇ ਇੰਜ ਪਲਸੇਟੇ ਮਾਰਨ ਲਗ ਪਿਆ , ਜਿਵੇਂ ਉਹਨੂੰ ਤਰਾਟਾਂ ਪੈ ਰਹੀਆਂ ਹੋਣ। ਤੀਰਅੰਦਾਜ਼ ਆਪਣੇ ਮੂੰਮੇ ਵਿਚ ਪਰਤਿਆ ਤੇ ਆਪਣੇ ਆਪ ਨੂੰ ਲੰਮੇ ਸਫ਼ਰ ਲਈ ਤਿਆਰ ਕਰਨ ਲੋਗਾ। ਉਹਨੇ ਆਪਣੇ ਸਭ ਤੋਂ ਸੁਹਣੇ ਕਪੜੇ ਪਾ ਲਏ ਤੇ ਆਪਣੇ ਆਪ ਨੂੰ ਆਪਣੇ ਸਭ ਤੋਂ ਚੰਗੇ ਹਥਿਆਰਾਂ ਨਾਲ ਲੈਸ ਕਰ ਲਿਆ। “ਕਿਥੇ ਜਾ ਰਿਹੈਂ ? ਉਹਦੀ ਵਹੁਟੀ ਪੁੱਛਣ ਲਗੀ । “ਖਾਨ ਬਹੁਤ ਈ ਬੀਮਾਰ ਏ। ਉਹ ਵਲ ਤਾਂ ਈ ਹੋ ਸਕਦੈ , ਜੇ ਉਹ ਉਸ ਸ਼ੇਰਨੀ ਦਾ ਦੁਧ ਪੀਵੇ . ਜਿਹੜੀ ਇਕ ਚੌੜੇ ਦਰਿਆ ਦੇ ਖੜਵੇਂ ਕੰਢੇ 'ਤੇ ਰਹਿੰਦੀ ਏ। ਉਹਨੇ ਮੈਨੂੰ ਹੁਕਮ ਦਿਤੈ , ਮੈਂ ਬਿਨਾਂ ਦੇਰ ਤਿਆਂ ਓਥੇ ਜਾਵਾਂ। ਮੈ ਜਾ ਆਪਣੀ ਮਰਜ਼ੀ ਦੇ ਖਿਲਾਫ਼ ਰਿਹਾਂ , ਪਰ ਮੈਂ ਹੁਕਮ - ਅਦੂਲੀ ਨਹੀਂ ਕਰ ਮੋਕਦਾ। | ਤੀਰਅੰਦਾਜ਼ ਦੀ ਵਹੁਟੀ ਸਮਝ ਗਈ , ਜ਼ਰੂਰ ਹੀ ਕੋਈ ਗੁੱਝਾ ਮਤਲਬ ਸੀ , ਜਿਸ ਕਰ ਕੇ ਜ਼ਾਰਕਿਨ ਖਾਨ ਉਹਦੇ ਘਰ ਵਾਲੇ ਨੂੰ ਸ਼ੇਰਨੀ ਦਾ ਦੁਧ ਲਿਆਉਣ ਲਈ ਘਲ ਰਿਹਾ ਸੀ ; ਉਹ ਸਮਝ ਗਈ , ਜ਼ਾਰਕਿਨ ਖਾਨ ਦੇ ਮਨ ਵਿਚ ਕੋਈ ਚੰਦਰੀ ਵਿਉਂਤ ਸੀ। ਉਹਨੇ ਆਪਣਾ ਪੀਲੇ ਫੁੱਲਾਂ ਵਾਲਾ ਰੂਮਾਲ ਚੁਕਿਆ , ਆਪਣੇ ਪਰ ਵਾਲੇ ਨੂੰ ਫੜਾਇਆ ਤੇ ਉਹਨੂੰ ਕਹਿਣ ਲਗੀ : “ਇਸ ਰੁਮਾਲ ਨੂੰ ਹਮੇਸ਼ਾ ਆਪਣੇ ਕੋਲ ਰਖੀਂ , ਇਸ ਲਈ ਕਿ ਇਹ ਤੈਨੂੰ ਮੌਤ ਤੋਂ ਬਚਾਏਗਾ । ਜਦੋਂ | ਅਰਨੀ ਤੇਰੇ 'ਤੇ ਝਪਟਾ ਮਾਰਨ ਲਗੇ , ਇਹਨੂੰ ਕਢ ਲਈਂ ਤੇ ਹਿਲਾਈਂ , ਤੇ ਉਹ ਇਕਦਮ ਈ ਮਸਕੀਨ ਤੇ | ਰੋਮ ਹੋ ਜਾਏਗੀ ਤੇ ਤੈਨੂੰ ਆਪਣਾ ਦੁਧ ਚੋਂ ਲੈਣ ਦੇਵੇਗੀ। ਉਹ ਮੈਨੂੰ ਜਾਣਦੀ ਏ , ਮੇਰੇ ਘਰ ਰਹੀ ਹੋਈ ਦੋ ਉਹ। ਤੀਰਅੰਦਾਜ਼ ਨੇ ਪੀਲੇ ਫੁੱਲਾਂ ਵਾਲਾ ਰੂਮਾਲ ਲੈ ਲਿਆ , ਘੋੜੇ ਉਤੇ ਕਾਠੀ ਪਾਈ . ਤੇ ਆਪਣੀ ਜਵਾਨ ਪੰਰ ਵਾਲੀ ਤੋਂ ਵਿਦਾ ਹੋ , ਉਹਨੇ ਘੋੜਾ ਡੁਬਦੇ ਸੂਰਜ ਦੇ ਦੇਸ ਵਲ ਸਿਰਪਟ ਦੌੜਾ ਦਿਤਾ। ੧੭੫