ਪੰਨਾ:ਮਾਣਕ ਪਰਬਤ.pdf/189

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

________________

“ਮੇਰੇ ਵਡੇ 'ਦਰਖਾਨ' ਨੇ ਸਲਾਹ ਤਾਂ ਮੈਨੂੰ ਸਿਆਣੀ ਦਿਤੀ ਸੀ , ਪਰ ਉਹਦਾ ਫ਼ਾਇਦਾ ਕੁਝ ਨਹੀਂ ਹੋਇਆ , ' ਉਹਨੇ ਆਖਿਆ। ਸ਼ੇਰਨੀ ਨੂੰ ਚਾਹੀਦਾ ਸੀ , ਤੀਰਅੰਦਾਜ਼ ਦੀ ਟੀ - ਬੋਟੀ ਕਰ ਦੇਂਦੀ; ਉਹ ਸਗੋਂ ਘਰ ਸਹੀ - ਸਲਾਮਤ ਮੁੜ ਆਇਐ। ਉਹਨੂੰ ਕਿਹੜੇ ਕੰਮ ਘੱਲਾਂ , ਤਾਂ ਜੁ ਉਹ ਏਥੇ ਵਾਪਸ ਕਦੀ ਵੀ ਨਾ ਆ ਸਕੇ ? | 'ਦਰਖਾਨ' ਸੋਚਣ ਤੇ ਵਿਚਾਰਨ ਲਗ ਪਏ , ਪਰ ਭਾਵੇਂ ਸਿਰ ਉਹਨਾਂ ਚੋਖਾ ਖਪਾਇਆ , ਉਹਨਾਂ ਨੂੰ ਕੁਝ ਵੀ ਨਾ ਸੜਿਆ , ਨਾ ਹੀ ਅਕਲ ਵਾਲੀ ਉਹ ਕੋਈ ਗਲ ਆਖ ਸਕੇ । ਫੇਰ , ਵਡਾ ਦਰਖਾਨ' , ਜਿਹੜਾ ਖਾਨ ਦੇ ਖੱਬੇ ਹਥ ਬੈਠਾ ਹੋਇਆ ਸੀ , ਉਠਿਆ ਤੇ ਕਹਿਣ ਲਗਾ : “ਅਸੀਂ ਤੀਰਅੰਦਾਜ਼ ਨੂੰ ਇਹੋ ਜਿਹੀ ਥਾਂ ਭੇਜਿਆ , ਜਿਥੇ ਸਾਡਾ ਖਿਆਲ ਸੀ , ਉਹ ਮਰ - ਮੁਕ ਜਾਏਗਾ । ਜੋ ਇੰਜ ਨਹੀਂ ਹੋਇਆ ਤੇ ਇਹਦਾ ਮਤਲਬ ਇਹੋ ਈ ਏ , ਸਾਨੂੰ ਉਹਦੇ ਤੋਂ ਖਲਾਸੀ ਪਾਣ ਦਾ ਕੋਈ ਤਰੀਕਾ ਨਹੀਂ ਆਂਦਾ। ਮੇਰਾ ਯਕੀਨ ਏ , ਸਾਡੇ ਲਈ ਕਰਨ ਵਾਲੀ ਗਲ ਇਕੋ ਈ ਰਹਿ ਜਾਂਦੀ ਏ : ਹੱਦ ਦਰਜੇ ਦੇ ਗਏ - ਗੁਜ਼ਰੇ , ਪੱਕੇ ਤੋਂ ਪੱਕੇ ਬਦਮਾਸ਼ਾਂ ਤੇ ਲੂਚਿਆਂ ਨੂੰ ਇੱਕਠੇ ਕਰਨਾ , ਸ਼ਰਾਬ ਕਬਾਬ ਨਾਲ ਉਹਨਾਂ ਦੇ ਢਿਡ ਰੂੜਨੇ ਤੇ ਇਹ ਪਤਾ ਕਰਨ ਦੀ ਕੋਸ਼ਿਸ਼ ਕਰਨਾ ਕਿ ਕੀ ਉਹਨਾਂ ਨੂੰ ਇਹੋ ਜਿਹਾ ਕੋਈ ਤਰੀਕਾ ਆਂਦਾ ਏ , ਜਿਸ ਨਾਲ ਤੀਰਅੰਦਾਜ਼ ਦਾ ਕੰਮ ਤਮਾਮ ਕੀਤਾ ਜਾ ਸਕੇ ਤੇ ਖਾਨ ਦੀ ਉਹਦੇ ਤੋਂ ਸਦਾ ਲਈ ਖਲਾਸੀ ਕਰਾਈ ਜਾ ਸਕੇ । | “ਵਡੇ ‘ਦਰਖਾਨਾ ਸੱਚੀ ਗਲ ਕੀਤੀ ਏ , ਇਹ ਏ ਜੋ ਸਾਨੂੰ ਕਰਨਾ ਚਾਹੀਦੈ , ਉਹਨਾਂ ਸਾਰਿਆਂ ਰਾਇ ਮਿਲਾਈ । ' ਨੀਅਤ ਦਿਨ ਜ਼ਾਰਕਿਨ ਖਾਨ ਤੇ ਉਹਦੇ 'ਦਰਖਾਨਾਂ ਨੇ ਚੋਰੀ - ਛੁਪੇ ਮਹਿਲ ਵਿਚ ਬਦਮਾਸ਼ਾਂ , ਚੋਰਾਂ , ਧੋਖੇਬਾਜ਼ਾਂ ਤੇ ਦੁਨੀਆਂ ਦੇ ਹਰ ਕਿਸਮ ਦੇ ਗਲ - ਕਟਾਂ ਦਾ ਟੋਲਾ ਬੁਲਾਇਆ। ਉਹਨਾਂ ਦੇ ਢਿਡ ਸ਼ਰਾਬ - ਕਬਾਬ ਨਾਲ ਭਰ ਦਿਤੇ ਤੇ ਇਹ ਪਤਾ ਕੱਢਣ ਦੀ ਕੋਸ਼ਿਸ਼ ਕਰਨ ਲਗੇ , ' ਉਹਨਾਂ ਵਿਚੋਂ ਕੋਈ ਖਾਨ ਦੀ ਉਹਦੇ | ਤੀਰਅੰਦਾਜ਼ ਤੋਂ ਖਲਾਸੀ ਕਰਾ ਸਕਦਾ ਸੀ ਕਿ ਨਹੀਂ । | “ਜੇ ਤੁਹਾਡੇ 'ਚ ਕੋਈ ਇਹੋ ਜਿਹਾ ਨਹੀਂ , ਜਿਹੜਾ ਖਾਨ ਦੀ ਮਦਦ ਕਰ ਸਕੇ , ਉਹਨਾਂ ਨੇ ਆਖਿਆ , | ਤਾਂ ਸ਼ਾਇਦ ਤੁਸੀਂ ਕਿਸੇ ਇਕ ਨੂੰ ਜਾਣਦੇ ਹੋਵੇ , ਜਿਹੜਾ ਅੰਦਰੋਂ-ਅੰਦਰੀਂ ਤੀਰਅੰਦਾਜ਼ ਦਾ ਸਫਾਇਆ ਕਰ ਚਾ ਹੋਵੇ ? ਤੇ ਇਹ ਕਹਿ ਜ਼ਾਕਿਨ ਖਾਨ ਤੇ ਉਹਦੇ 'ਦਰਖਾਨ' ਇਸ ਕਵੱਲੇ ਟੋਲੇ ਵਿਚ ਘੁੰਮਣ ਲਗ ਪਏ , ਉਹਨਾਂ |ਣਨ ਲਈ ਕੰਨ ਲਾ ਲਏ , ਲੁੱਚੇ ਤੇ ਬਦਮਾਸ਼ ਜਵਾਬ ਵਿਚ ਕੀ ਕਹਿੰਦੇ ਨੇ। ਪਰ ਜਵਾਬ ਕੋਈ ਨਾ ਮਿਲਿਆ । | ਚੋ ਤੇ ਬਦਮਾਸ਼ ਇਜ ਚੁਪ ਰਹੇ , ਜਿਵੇਂ ਉਹਨਾਂ ਦੇ ਮੂੰਹ ਉਸ ਮਾਸ ਨਾਲ ਭਰੇ ਹੋਏ ਹੋਣ , ਜਿਹੜਾ ਉਹ | ਦੇ ਰਹੇ ਸਨ । ਫੇਰ ‘ਦਰਖਾਨਾਂ ਨੇ ਇਹ ਸਵਾਲ ਮੁੜ ਪੁਛਿਆ , ਤੇ ਸੁੱਚੇ ਤੇ ਬਦਮਾਸ਼ ਫੇਰ ਚੁਪ ਰਹੇ । ਚਕ ਹੀ ਉਹਨਾਂ ਵਿਚੋਂ ਇਕ , ਜਿਹੜਾ ਇਕ ਅੱਖੋਂ ਅੰਨ੍ਹਾਂ ਸੀ ਤੇ ਏਡਾ ਖਚਰਾ ਸ਼ੈਤਾਨ ਸੀ , ਜਿੱਡਾ ਕੋਈ | ਸਕਦਾ ਸੀ , ਆਪਣੀ ਥਾਂ ਤੋਂ ਕੁਦ ਖਲੋਤਾ , ਉਹਨੇ ਆਪਣਾ ਚੋਗਾ ਖੋਲ੍ਹ ਧਰਿਆ ਤੇ ਆਪਣੀ ਛਾਤੀ ਉਤੇ |ਪ ਹੀ ਹਰਾ ਜੜਦਿਆਂ , ਕੂਕ ਪਿਆ : “ਮੈਨੂੰ ਪਤੈ , ਕੀ ਕਰਨਾ ਚਾਹੀਦੈ ! ਜ਼ਾਰਕਿਨ ਖਾਨ ਬਹੁਤ ਖੁਸ਼ ਹੋਇਆ ਤੇ ਉਚੀ ਸਾਰੀ ਕਹਿਣ ਲਗਾ : “ਤਾਂ ਬੋਲ ਫੇਰ ਤੇ ਦਸ ਕੀ ਕਰੀਏ ! 4270 -- ੧੭੭