ਪੰਨਾ:ਮਾਣਕ ਪਰਬਤ.pdf/232

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

________________

"ਉਹਦੇ ਕਰ ਕੇ ਈ ਗੋਸ਼ਤ ਏਨਾ ਸਖ਼ਤ ਹੋ ਗਿਐ । ਪਰ , ਕੋਈ ਗੱਲ ਨਹੀਂ। ਜਦੋਂ ਉਹ ਚਲਾ ਜਾਏਗਾ , ਇਹਨੂੰ ਓਦੋਂ ਤਕ ਪਕਾਵਾਂਗੇ , ਜਦੋਂ ਤਕ ਨਰਮ ਨਹੀਂ ਹੋ ਜਾਂਦਾ ਤੇ ਫੇਰ ਖਾਵਾਂਗੇ । ਤੇ ਹੁਣ ਬੇਟੀਆਂ ਨੂੰ ਲਵੇਂ ਤੇ ਵਾਪਸ ਹਾਂਢੀ 'ਚ ਪਾ ਦਿਓ। ਸ਼ਿਗਾਏ - ਬੇ ਦੀ ਵਹੁਟੀ ਨੇ ਚਮੜੇ ਦੇ ਟੁਕੜੇ ਇਕੱਠੇ ਕਰ ਲਏ ਤੇ ਉਹਨਾਂ ਨੂੰ ਹਾਂਢੀ ਵਿਚ ਪਾ ਦਿੱਤਾ । ਉਸ ਪਿਛੋਂ ਸ਼ਿਗਾਏ - ਬੇ ਨੇ ਉਹਨੂੰ ਆਖਿਆ , ਅਗ ਬਾਲੇ ਤੇ ਉਹਨੂੰ ਕਲ ਵਾਲੇ ਆਟੇ ਦੀਆਂ ਕੁਝ ਟਿੱਕੀਆਂ ਬਣਾ ਦੇਵੇ। ਜਦੋਂ ਟਿੱਕੀਆਂ ਤਿਆਰ ਹੋ ਗਈਆਂ , ਸ਼ਿਗਾਏ - ਬੇ ਨੇ , ਉਹਨਾਂ ਦੇ ਠੰਡੇ ਹੋਣ ਦੀ ਉਡੀਕ ਕੀਤੇ ਬਿਨਾਂ , ਛੇਤੀ ਨਾਲ ਆਪਣੀ ਕਛ ਵਿਚ ਪਾਣ ਦੀ ਕੀਤੀ ਤੇ ਆਪਣੇ ਇੱਜੜ ਉਤੇ ਇਕ ਨਜ਼ਰ ਮਾਰਨ ਲਈ ਬਾਹਰ ਸਨੈਪੀ ਵਿਚ ਨਿਕਲ ਗਿਆ | ਉਹ 'ਯੁਰਤੇ ਵਿਚੋਂ ਨਿਕਲਿਆ ਹੀ ਸੀ ਕਿ ਅਲਦਾਰ - ਕੋਸੇ ਉਹਦੇ ਮਗਰ - ਮਗਰ ਹੈ ਪਿਆ। ਉਹ ਭੱਜਾ - ਭੱਜਾ ਉਹਦੇ ਕੋਲ ਪਹੁੰਚਿਆ ਤੇ ਕਹਿਣ ਲਗਾ : | "ਵਾਹ , ਸ਼ਿਗਾਏ - ਬੇ , ਕਿੱਡੀ ਚੰਗੀ ਗਲ ਏ , ਮੈਂ ਜਾਗ ਪਿਆ , ਨਹੀਂ ਤਾਂ ਤੇਰੇ ਤੋਂ ਰੁਖ਼ਸਤ ਹੋਏ ਬਿਨਾਂ ਈ ਜਾਣਾ ਪੈਣਾ ਸੀ ਮੈਨੂੰ । ਮੈਂ ਅਜ ਘਰ ਜਾ ਰਿਹਾਂ। ਉਹਨੇ ਬਾਹਵਾਂ ਸ਼ਿਗਾਏ - ਬੇ ਦੇ ਗਲ ਵਿਚ ਪਾ ਲਈਆਂ ਤੇ ਉਹਨੂੰ ਆਪਣੇ ਨਾਲ ਘੁਟਿਆ , ਤੇ ਗਰਮ - ਗਰਮ ਟਿੱਕੀਆਂ ਨੇ ਕੰਜੂਸ ਨੂੰ ਲੂਹ ਛਡਿਆ। ਪਹਿਲੋਂ ਪਹਿਲ ਤਾਂ ਸ਼ਿਗਾਏ - ਬੇ ਨੇ ਪੀੜ ਸਹਾਰ ਲਈ , ਪਰ ਫੇਰ ਜਦੋਂ ਉਹਦੇ ਤੋਂ ਹੋਰ ਨਾ ਸਹਾਰੀ ਗਈ , ਉਹ ਕੂਕ ਉਠਿਆ : “ਉਹ ! ਉਹ ! ਮੈਨੂੰ ਸਾੜਦੀਆਂ ਪਈਆਂ ਨੇ ! ਮੈਨੂੰ ਸਾੜਦੀਆਂ ਪਈਆਂ ਨੇ ! ਤੇ ਉਹਨਾਂ ਨੂੰ ਕਛ ਵਿਚੋਂ ਕਢਦਿਆਂ ਉਹ ਕੂਕਿਆ : “ਕੁੱਤੇ ਪਏ ਖਾਣ ਨੇ ! “ਛਡ ਵੀ , ਸ਼ਿਗਾਏ - ਬੇ , ਅਲਦਾਰ - ਕੋਸੇ ਨੇ ਆਖਿਆ , “ਆਪਣੇ ਕੁਤਿਆਂ ਨੂੰ ਗਰਮ - ਗਰਮ ਟਿੱਕੀਆਂ ਕਿਉਂ ਖੁਆਈਂ ! ਕੁਝ ਮੈਨੂੰ ਈ ਖੁਆ ਦੇ ਖਾਂ ! ਤੇ ਉਹਨੇ ਟਿੱਕੀਆਂ ਫੜ ਲਈਆਂ ਤੇ ਖਾ ਗਿਆ। 'ਤੇ ਵਹੁਟੀ ਟਿੱਕੀਆਂ ਬੜੀਆਂ ਸੁਹਣੀਆਂ ਬਣਾਂਦੀ ਏ , ਸ਼ਿਗਾਏ - ਬੇ , ਅਲਦਾਰ - ਕੋਸੇ ਨੇ ਆਖਿਆ। 'ਮੈਂ ਏਨੇ ਚਿਰ ਤੋਂ ਏਡੀਆਂ ਚੰਗੀਆਂ ਟਿੱਕੀਆਂ ਨਹੀਂ ਖਾਧੀਆਂ। ਸ਼ਿਗਾਏ - ਬੇ ਨੇ ਕੋਈ ਜਵਾਬ ਨਾ ਦਿਤਾ , ਤੇ ਭਾਵੇਂ ਭੁਖ ਉਹਨੂੰ ਲਗੀ ਹੋਈ ਸੀ , ਉਹ ਘੋੜੇ ਚੜ ਸਤੈਪੀ ਨੂੰ ਨਿਕਲ ਗਿਆ। ਸ਼ਾਮੀਂ ਉਹ ਘਰ ਪਰਤਿਆ , ਤੇ ਉਹਨੇ ਕੀ ਵੇਖਿਆ ! ਅਲਦਾਰ - ਕੋਸੇ ਉਹਦੇ 'ਤੇ ਵਿਚ ਬੈਠਾ ਸੀ। ਮੈਥੋਂ ਰੁਖ਼ਸਤ ਨਹੀਂ ਮੈਂ ਹੋ ਗਿਐ ? ਮੈਂ ਸੋਚਿਆ ਸੀ , ਤੂੰ ਜਾ ਰਿਹੈਂ , ਸ਼ਿਗਾਏ - ਬੇ ਨੇ ਆਖਿਆ । ‘ਜਾ ਮੈਂ ਰਿਹਾ ਸਾਂ , ਪਰ ਫੇਰ ਮੈਂ ਖ਼ਿਆਲ ਬਦਲ ਲਿਆ , ਅਲਦਾਰ - ਕੋਸੇ ਨੇ ਜਵਾਬ ਦਿਤਾ। ਮਰਾਂ ਏਥੇ ਤੇਰੇ ਯੂਰਤੇ' 'ਚ ਬੜਾ ਦਿਲ ਲਗੈ । ' ' ਸ਼ਿਗਾਏ - ਬੇ ਨੇ ਖਿਝ ਨਾਲ ਘੂਰੀ ਵੱਟੀ , ਪਰ ਕੀਤਾ ਕੁਝ ਨਹੀਂ ਸੀ ਜਾ ਸਕਦਾ; ਉਹ ਆਪਣੇ ਪ੍ਰਾਹੁਣੇ ਨੂੰ ਘਰੋਂ ਬਾਹਰ ਨਹੀਂ ਸੀ ਕਢ ਸਕਦਾ। ੨੨੦