ਪੰਨਾ:ਮਾਣਕ ਪਰਬਤ.pdf/233

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

________________

ਅਗਲੀ ਸਵੇਰੇ ਸ਼ਿਗਾਏ - ਬੇ ਫੇਰ ਸਤੰਪੀ ਨੂੰ ਜਾਣ ਲਈ ਤਿਆਰ ਹੋਣ ਲਗਾ , ਤੇ ਉਹਨੇ ਆਪਣੀ ਵਹੁਟੀ ਨੂੰ ਆਖਿਆ : "ਮੈਨੂੰ ਨਾਲ ਲੈ ਜਾਣ ਲਈ ਇਕ ਕੁੱਪਾ ‘ਏਰਾਨ’ ਦਾ ਦੇ - ਦੇ , ਪਰ ਵੇਖੀਂ ਅਲਦਾਰ - ਕੋਸੇ ਤੈਨੂੰ ਤਕ | ਸ਼ਿਗਾਏ - ਬੇ ਦੀ ਵਹੁਟੀ ਨੇ ਚਮੜੇ ਦਾ ਇਕ ਵੱਡਾ ਸਾਰਾ ਕੁੱਪਾ ਏਰਾਨ ਨਾਲ ਭਰ ਦਿਤਾ , ਤੇ ਉਹਨੂੰ ਵੜਾ ਦਿਤਾ , ਤੇ ਸ਼ਿਗਾਏ -- ਬੇ ਨੇ ਕੁੱਪੇ ਨੂੰ ਆਪਣੇ ਚੋਲੇ ਦੇ ਪਲਤੇ ਹੇਠ ਲੁਕਾ ਲਿਆਂ ਤੇ ਯੂਰਤੇ ਤੋਂ ਬਾਹਰ ਨਿਕਲ ਆਇਆ । “ਐਤਕੀ ਸਭ ਕੁਝ ਠੀਕ - ਠਾਕ ਰਹੇਗਾ , ਉਹਨੇ ਦਿਲ 'ਚ ਆਖਿਆ। | ਪਰ ਹੋਣਾ ਇੰਜ ਨਹੀਂ ਸੀ। ਇਸ ਲਈ ਕਿ ਅਲਦਾਰ - ਕਸੇ ਇਕਦਮ ਹੀ ਬਾਹਰ ਭੱਜਾ- ਭੱਜਾ ਆਇਆ ਤੇ ਉਹਨੇ ਉਹਦੇ ਗਲ ਬਾਹਵਾਂ ਪਾ ਲਈਆਂ। ਉਹਨੇ ਸ਼ਿਗਾਏ - ਬੇ ਨੂੰ ਏਨਾ ਜ਼ੋਰ ਦਾ ਘਟਿਆ ਕਿ ਏਰਾਨ ਦਾ ਕੁੱਪਾ ਉਲਟ ਗਿਆ , ਤੇ ਏਰਾਨ' ਸ਼ਿਗਾਏ - ਬੇ ਦੇ ਚੋਲੇ ਉਤੇ ਡੁਲ ਗਈ । ਗੁੱਸੇ ਨਾਲ ਪਾਗਲ ਹੋ , ਸ਼ਿਗਾਏ -ਬੇ ਨੇ ਕੁੱਪਾ ਫੜ ਲਿਆ , ਉਹਨੂੰ ਅਲਦਾਰ - ਕੋਸੇ ਦੇ ਹੱਥਾਂ ਵਿਚ ਧਕ ਦਿਤਾ ਤੇ ਕੂਕ ਉਠਿਆ : “ਪੀ ਲੈ ! ਪੀ ਲੈ !" * “ਪੀ ਲੈਨਾਂ , ਮੈਨੂੰ ਤੂੰ ਕਹਿ ਜੁ ਰਿਹੈਂ , ਅਲਦਾਰ - ਕੋਸੇ ਨੇ ਜਵਾਬ ਦਿਤਾ। “ਮੈਂ ਨਾਂਹ ਕਰ ਕੇ ਤੈਨੂੰ ਗੁੱਸੇ ਨਹੀਂ ਕਰਨਾ ਚਾਹੁੰਦਾ।' ਤੇ ਉਹ ਸਾਰੀ ਦੀ ਸਾਰੀ ਏਰਾਨ’ ਪੀ ਗਿਆ। ਇਕ ਵਾਰੀ ਫੇਰ ਸ਼ਿਗਾਏ - ਬੇ ਸਤੈਪੀ ਨੂੰ ਭੁੱਖਮ - ਭਾਣਾ ਗਿਆ , ਤੇ ਚਲਾਕ ਅਲਦਾਰ - ਕੋਸੇ ਯੂਰਤੇ ਵਿਚ ਆ ਗਿਆ ਤੇ ਉਹਦੀ ਵਹੁਟੀ ਤੇ ਧੀ ਨਾਲ ਗੱਲਾਂ ਕਰਨ ਲਗ ਪਿਆ। ਅਲਦਾਰ - ਕੋਸੇ ਕੰਜੂਸ ਦੇ ਘਰ ਕਿੰਨੇ ਹੀ ਦਿਨ ਰਿਹਾ। ਭਾਵੇਂ ਸ਼ਿਗਾਏ -ੳ ਨੇ ਕਿੱਡੀ ਵੀ ਚਲਾਕੀ ਤੋਂ ਕੌਮ ਕਿਉਂ ਨਾ ਲਿਆ , ਤੇ ਭਾਵੇਂ ਉਹਨੇ ਕਿਹੜੀਆਂ ਵੀ ਤਰਕੀਬਾਂ ਕਿਉਂ ਨਾ ਸੋਚੀਆਂ , ਉਹ ਆਪਣੇ ਪ੍ਰਾਹੁਣੇ ਨੂੰ ਭੁਚਲਾ ਨਾ ਸਕਿਆ। ਚਾਹੁੰਦਿਆਂ ਨਾ ਚਾਹੁੰਦਿਆਂ ਉਹਨੂੰ ਅਲਦਾਰ - ਕੋਸੇ ਨੂੰ ਖੁਆਣਾ - ਪਿਆਣਾ ਪੈ ਰਿਹਾ | ਸਵੇਰ ਤੋਂ ਰਾਤ ਤਕ ਸ਼ਿਗਾਏ - ਬੇ ਕੋਈ ਢੰਗ ਸੋਚਦਾ ਰਿਹਾ ਜਿਸ ਨਾਲ ਉਹ ਆਪਣੇ ਪ੍ਰਾਹੁਣੇ ਨੂੰ ਆਪਣੇ ਰਤ ਤੋਂ ਕਢ ਸਕਦਾ ਤੇ ਉਹਦੇ ਤੋਂ ਬਦਲਾ ਲੈ ਸਕਦਾ। ਉਹ ਸੋਚਦਾ ਗਿਆ , ਸੋਚਦਾ ਗਿਆ ਤੇ ਅਖੀਰ ਉਹਨੂੰ ਸੂਝ ਪਿਆ , ਉਹਨੇ ਕੀ ਕਰਨਾ ਸੀ। ਅਲਦਾਰ - ਕੱਸੇ ਉਹਦੇ ਕੋਲ ਘੋੜੇ ਉਤੇ ਆਇਆ ਸੀ , ਜਿਹਦੇ ਮੱਥੇ ਉਤੇ ਇਕ ਚਿੱਟਾ ਤਾਰਾ ਸੀ , ਤੇ ਬਾਏ-ਬ ਨੇ ਹੁਣ ਘੋੜੇ ਨੂੰ ਮਾਰ ਦੇਣ ਦੀ ਧਾਰ ਲਈ। ਉਹ ਜਦੋਂ ਕਦੀ ਵੀ ਘੋੜੇ ਕੋਲੋਂ ਲੰਘ ਰਿਹਾ । ਉਹਨੂੰ ਧਿਆਨ ਨਾਲ ਵੇਖਦਾ , ਤੇ ਉਹਦੀ ਤਕਣੀ ਵਿਚ ਖਾਰ - ਖੁਣਸ ਹੁੰਦੀ। ਅਲਦਾਰ - ਕੋਸੇ ਨੇ ਇਹ ਚੀਜ਼ ਵੇਖ ਲਈ, ਤੇ ਉਸ ਸ਼ਾਮੀਂ ਉਹਨੇ ਕੁਝ ਕਾਲਖ਼ ਲਈ ਤੇ ਆਪਣੇ ਦੇ ਸਿਰ ਦੇ ਚਿੱਟੇ ਤਾਰੇ ਉਤੇ ਮਲ ਦਿਤੀ , ਤੇ ਨਾਲ ਹੀ ਉਹਨੇ ਸ਼ਿਗਾਏ -ਬੇ ਦੇ ਸਭ ਤੋਂ ਵਧੀਆ ਘੋੜੇ ਰ ਉਤੇ ਕੁਝ ਚਿੱਟੀ ਮਿੱਟੀ ਲਿੰਬ ਦਿਤੀ। ਉਹ ਯਤੇ' ਅੰਦਰ ਚਲਾ ਗਿਆ ਤੇ ਸੌਂ ਗਿਆ। ਜੋ ਦੇ ਸਿਰ ਦੇ ੨੨੧