ਪੰਨਾ:ਮਾਣਕ ਪਰਬਤ.pdf/240

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

________________

ਫ਼ਰਨ-ਮੁਟਿਆਰ ਯਾਕੂਤ ਪਰੀ-ਕਹਾਣੀ ਕਹਿੰਦੇ ਨੇ ਕਿ ਇਕ ਸਵੇਰੇ ਪੰਜਾਂ ਗਾਵਾਂ ਦੀ ਮਾਲਕਨ , ਛੋਟੇ ਕੱਦ ਦੀ ਇਕ ਬੱਚੀ . ਉਠੀ ਤੇ ਬਾਹਰ ਪੈਲੀਆਂ ਨੂੰ ਗਈ। ਇਕ ਵਾਰੀ ਚੌੜੀ ਪੈਲੀ ਵਿਚ ਉਹਨੇ ਇਕ ਘੋੜੇ ਦੀ ਪੂਛ ਦੀ ਸ਼ਕਲ ਦਾ ਬਟਾ , ਪੰਚ ਰੰਬਲਾਂ ਵਾਲਾ ਇਕ ਫ਼ਰਨ , ਵੇਖੀ , ਉਹਨੇ ਬੂਟੇ ਨੂੰ , ਜੜੋ , ਕਿਸੇ ਵੀ ਕਰੂੰਬਲ ਨੂੰ ਤੋੜਿਆਂ ਬਿਨਾਂ ਖਟ ਲਿਆ , ਉਹਨੂੰ ਆਪਣੇ ਯੂਰਤੇ ਵਿਚ ਲੈ ਆਈ ਤੇ ਆਪਣੀ ਸਰਾਹਣੇ ਉਤੇ ਰੱਖ ਦਿੱਤਾ। ਤਾਂ ਉਹ ਫੇਰ ਬਾਹਰ ਚਲੀ ਗਈ ਤੇ ਆਪਣੀਆਂ ਗਾਵਾਂ ਦੀ ਧਾਰ ਕੱਢਣ ਬਹਿ ਗਈ। ਉਹ ਓਥੇ ਬੈਠੀ ਸੀ , ਤੇ ਚਾਣਚਕ ਹੀ ਉਹਦੇ ਕੰਨੀਂ 'ਤੇ ਵਿਚੋਂ ਟੱਲੀਆਂ ਦੀ ਟਣ –ਣ ਪਈ ਬੁੱਢੀ ਨੇ ਆਪਣੀ ਦੁਧ ਵਾਲੀ ਦੋਹਣੀ ਰਖ ਦਿਤੀ , ਕਾਹਲੀ ਵਿਚ ਉਹਦੇ ਤੋਂ ਦੁਧ ਡਲ ਗਿਆ। ਉਹ ਭੱਜੀ ਭੱਜੀ 'ਯੁਰਤੇ' ਵਿਚ ਗਈ ਤੇ ਆਲੇ- ਦੁਆਲੇ ਵੇਖਣ ਲਗੀ , ਪਰ ਹਰ ਚੀਜ਼ ਸਗਵੀਂ ਦੀ ਸਗਵੀਂ ਸੀ : ਰਾਹ ਉਤੇ ਘੋੜੇ ਦੀ ਪੂਛ ਦੀ ਸ਼ਕਲ ਦਾ ਬੂਟਾ ਪਿਆ ਸੀ , ਕਿਸੇ ਵੀ ਹੋਰ ਫ਼ਰਨ ਵਰਗੀ ਫ਼ਰਨ। ਬੱਢੀ ਫੇਰ ਬਾਹਰ ਚਲੀ ਗਈ ਤੇ ਆਪਣੀਆਂ ਗਾਵਾਂ ਦੀ ਧਾਰ ਕੱਢਣ ਬਹਿ ਗਈ , ਤੇ ਚਾਣਚਕ ਹੀ ਉਹਨੂੰ ਫੇਰ ਟੱਲੀਆਂ ਦਾ ਣ - ਟੂਣ ਸੁਣੀਤੀ । ਕਾਹਲੀ ਵਿਚ ਦੁਧ ਡੋਦੀ , ਉਹ ਭੱਜੀ - ਭੱਜੀ 'ਤੇ' ਵਿਚ ਗਈ ਤੇ ਉਹਨੇ ਕੀ ਵੇਖਿਆ ਉਹਦੇ ਬਿਸਤਰੇ ਉਤੇ ਇਕ ਅਚਰਜ ਸਹਜ ਵਾਲੀ ਮੁਟਿਆਰ ਬੈਠੀ ਸੀ। ਮੁਟਿਆਰ ਦੀਆਂ ਅੱਖਾਂ ਮੋਤੀਆਂ ਵਾਰਾਂ ਚਮਕਦੀਆਂ ਸਨ ਤੇ ਉਹਦੇ ਭਰਵੱਟੇ ਜਿਵੇਂ ਦੋ ਕਾਲੀਆਂ ਸੇਬਲਾਂ ਸਨ। ਫ਼ਰਨ ਮੁਟਿਆਰ ਬਣ ਗਈ ਹੋਈ ਸੀ। ਛੋਟੇ ਕਦ ਵਾਲੀ ਬੁੱਢੀ ਦੀ ਖੁਸ਼ੀ ਦੀ ਹੱਦ ਨਾ ਰਹੀ । ਉਹ ਮੁਟਿਆਰ ਨੂੰ ਕਹਿਣ ਲਗੀ : ਮੇਰੇ ਕੋਲ ਰਹੋ ਤੇ ਮੇਰੀ ਧੀ ਬਣ ਜਾ। ਤੇ ਇਸ ਤਰ੍ਹਾਂ ਦੋਵੇਂ ਤੇ ਵਿਚ ਇੱਕਠੀਆਂ ਰਹਿਣ ਲਗ ਪਈਆਂ । ੨੨੮