ਪੰਨਾ:ਮਾਣਕ ਪਰਬਤ.pdf/251

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

________________

ਗੁਢਾਂ ਖੋਦਾ ਤੇ ਬੁੱਢ ਨੂੰ ਬਾਹਰ ਕਢ ਲੈਂਦਾ ਤੇ ਜੁ ਉਹ ਆਰਾਮ ਕਰ ਸਕੇ ਤੇ ਆਪਣੇ ਪੀੜ ਕਰ ਰਹੇ ਅੰਗਾਂ ਨੂੰ ਨਿੱਸਲ ਕਰ ਸਕੇ । | ਇਸ ਤਰ੍ਹਾਂ , ਉਹ ਕਿੰਨਾ ਹੀ ਚਿਰ ਚਲਦੇ ਗਏ ਤੇ ਅਖ਼ੀਰ ਇਕ ਵਡੇ ਸਾਰੇ ਸਮੁੰਦਰ ਦੇ ਕੰਢੇ ਪਹੁੰਚ ਪਏ । ਖਾਨ ਦਾ ਇਕ ਨੌਕਰ ਪਾਣੀ ਦੇ ਸਿਰੇ ਤਕ ਗਿਆ ਤੇ ਉਹਨੂੰ ਸਮੁੰਦਰ ਦੀ ਤਹਿ ਵਿਚ ਕੋਈ ਚੀਜ਼ ਦਿੱਸੀ , ਜਿਹੜੀ ਚਮਕਾਂ ਤੇ ਡਲਕਾਂ ਮਾਰ ਰਹੀ ਸੀ। ਉਹਨੇ ਹੋਰ ਧਿਆਨ ਨਾਲ ਵੇਖਿਆ ਤੇ ਤਕਿਆ ਕਿ ਉਹ ਬਹੁਤ ਹੀ ਅਨੋਖੀ ਸ਼ਕਲ ਵਾਲਾ ਸੋਨੇ ਦਾ ਇਕ ਵੱਡਾ ਸਾਰਾ ਪਿਆਲਾ ਸੀ। ਇਕਦਮ ਖਾਨ ਕੋਲ ਪਰਤ , ਉਹਨੇ ਉਹਨੂੰ ਦਸਿਆ ਕਿ ਕੰਢੇ ਦੇ ਕੋਲ ਕਰ ਕੇ ਸਮੁੰਦਰ ਵਿਚ ਸੋਨੇ ਦਾ ਇਕ ਕੀਮਤੀ ਪਿਆਲਾ ਪਿਆ ਹੋਇਆ ਸੀ। ਸੰਦ ਖਾਨ ਨੇ , ਦੂਜੀ ਵਾਰ ਸੋਚਿਆਂ ਬਿਨਾਂ , ਹੁਕਮ ਜਾਰੀ ਕਰ ਦਿਤਾ ਕਿ ਪਿਆਲਾ ਲਿਆ ਕੇ ਇਕਦਮ ਉਹਨੂੰ ਪੇਸ਼ ਕੀਤਾ ਜਾਵੇ। ਪਰ ਸਮੁੰਦਰ ਵਿਚ ਡੁੱਬੀ ਮਾਰਨ ਦੀ ਹਿੰਮਤ ਕਿਸੇ ਨੂੰ ਪੈ ਨਹੀਂ ਸੀ ਰਹੀ ਤੇ ਨਾ ਹੀ ਕੋਈ ਇਹਦੇ ਲਈ ਤਿਆਰ ਸੀ, ਇਸ ਲਈ ਖਾਨ ਨੇ ਹੁਕਮ ਦਿਤਾ , ਪਰਚੀਆਂ ਪਾਈਆਂ ਜਾਣ। ਪਰਚੀ ਖਾਨ ਦੇ ਇਕ ਆਪਣੇ ਹੀ ਆਦਮੀ ਦੀ ਨਿਕਲੀ । ਉਸ ਆਦਮੀ ਨੇ ਟੁੱਬੀ ਮਾਰੀ , ਪਰ ਉਹ ਫੇਰ ਉਪਰ ਕਦੀ ਨਾ ਆਇਆ। ਉਹਨਾਂ ਫੇਰ ਪਰਚੀਆਂ ਪਾਈਆਂ , ਤੇ ਜਿਸ ਆਦਮੀ ਦੀ ਪਰਚੀ ਨਿਕਲੀ , ਉਹ ਇਕ ਖੜਵੀਂ ਚਟਾਨ , ਦੀ ਟੀਸੀ ਤੋਂ ਸਮੁੰਦਰ ਵਿਚ ਕੁਦਿਆ , ਪਰ ਉਹ ਵੀ ਫੇਰ ਕਦੀ ਨਾ ਦਿਸਿਆ। ਇਸ ਤਰਾਂ ਸੰਨਦ ਖਾਨ ਦੇ ਕਿੰਨਿਆਂ ਹੀ ਲੋਕਾਂ ਦੀਆਂ ਜਾਨਾਂ ਜਾਂਦੀਆਂ ਰਹੀਆਂ। ਪਰ ਬੇ-ਤਰਸ ਖਾਨ ਨੂੰ ਆਪਣੀ ਇਹ ਮੁਹਿੰਮ ਛੱਡਣ ਦਾ ਖਿਆਲ ਇਕ ਪਲ ਲਈ ਵੀ ਨਾ ਆਇਆ । ਉਹਦੇ ਹੁਕਮ ਅਨੁਸਾਰ , ਉਹਦੇ ਲੋਕ , ਨਾਂਹ - ਨੁਕਰ ਕੀਤੇ ਬਿਨਾਂ , ਅੱਗੜ - ਪੱਛੜ , ਸਮੁੰਦਰ ਵਿਚ ਡੁੱਬੀਆਂ ਮਾਰਦੇ ਤੇ ਖ਼ਤਮ ਹੁੰਦੇ ਗਏ। ਅਖੀਰ ਪਿਆਲੇ ਵਾਸਤੇ ਟੁੱਬੀ ਮਾਰਨ ਲਈ ਸੀਰੇਨ ਦੀ ਵਾਰੀ ਆ ਗਈ। ਟੁੱਬੀ ਮਾਰਨ ਤੋਂ ਪਹਿਲਾਂ ਸੀਰੇਨ ਆਪਣੇ ਪਿਓ ਤੋਂ ਰੁਖ਼ਸਤ ਹੋਣ ਉਸ ਥਾਂ ਗਿਆ , ਜਿਥੇ ਉਹਨੇ ਉਹਨੂੰ ਲੁਕਾਇਆ ਹੋਇਆ ਸੀ। "ਅਲਵਿਦਾ , ਅੱਬਾ ," ਸੀਰੇਨ ਨੇ ਕਿਹਾ। "ਅਸੀਂ ਦੋਵੇਂ , ਤੂੰ ਤੇ ਮੈਂ , ਮਰਨ ਲਗੇ ਹਾਂ। “ਹੋਇਆ ਕੀ ਏ ? ਕਿਉਂ ਮਰਨਾ ਏਂ ਤੂੰ ? ਬੁੱਢੇ ਨੇ ਪੁਛਿਆ। ਵੇਰ ਸੀਰੇਨ ਨੇ ਦਸਿਆ ਕਿ ਪਿਆਲੇ ਲਈ ਸਮੁੰਦਰ ਦੀ ਤਹਿ ਵਿਚ ਟੁੱਬੀ ਮਾਰਨ ਲਈ ਉਹਦਾ ਨਾਂ ਨਿਕਲ ਆਇਆ ਸੀ। "ਪਰ ਜਿਨਾਂ - ਜਿਨਾਂ ਵੀ ਟੁੱਬੀ ਮਾਰੀ ਏ , ਉਹਨਾਂ 'ਚੋਂ ਇਕ ਵੀ ਫੇਰ ਉਪਰ ਨਹੀਂ ਆਇਆ ਤਾਂ ਉਹ ਹਿਣ ਲਗਾ। ਇਸ ਤਰਾਂ , ਖਾਨ ਦੇ ਹੁਕਮ 'ਤੇ ਮੈਂ ਸਮੁੰਦਰ 'ਚ ਮਰ ਜਾਣੈ ਤੇ ਤੂੰ ਏਥੇ ਲਭ ਪੈਣੇ ਤੇ ਉਹਦੇ ਨੌਕਰਾਂ ਤੈਨੂੰ ਮਾਰ ਦੇਣੈ। ਬੱਢੇ ਨੇ ਉਹਦੀ ਸਾਰੀ ਗਲ ਸੁਣੀ ਤੇ ਬੋਲਿਆ : ਜੇ ਇੰਜ ਈ ਹੋਇਆ , ਤਾਂ ਤੁਸੀਂ ਸੋਨੇ ਦਾ ਪਿਆਲਾ ਹਾਸਲ ਕੀਤੇ ਬਿਨਾਂ ਈ ਸਮੁੰਦਰ 'ਚ ਡੁਬ ਜਾਓਗੇ । ਮਾਲਾ ਸਮੁੰਦਰ ਦੀ ਤਹਿ 'ਚ ਉਕਾ ਨਹੀਂ । ਉਹ ਪਹਾੜ ਦਿਸਦਾ ਈ , ਸਮੁੰਦਰ ਤੋਂ ਨੇੜੇ ਈ ? ਹਾਂ , ਤੇ ੨੩੭