ਪੰਨਾ:ਮਾਣਕ ਪਰਬਤ.pdf/252

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

________________

ਸੋਨੇ ਦਾ ਪਿਆਲਾ ਉਹਦੀ ਟੀਸੀ 'ਤੇ ਏ। ਜਿਹਨੂੰ ਤੁਸੀਂ ਪਿਆਲਾ ਸਮਝਦੇ ਹੋ , ਉਹ ਉਹਦਾ ਸਿਰਫ਼ ਅਕਸ ਏ। ਤੁਹਾਨੂੰ ਕਿਸੇ ਨੂੰ ਇਹ ਗਲ ਕਿਉਂ ਨਾ ਸੁੱਝੀ ? “ਮੈਂ ਕੀ ਕਰਾਂ ?” ਸੀਰੇਨ ਨੇ ਪੁਛਿਆ। “ਪਹਾੜ ’ਤੇ ਚੜ੍ਹ ਜਾ , ਪਿਆਲਾ ਲਭ ਲੈ ਤੇ ਖਾਨ ਨੂੰ ਪਹੁੰਚਾ ਦੇ। ਪਿਆਲੇ ਨੂੰ ਲਭਣਾ ਮੁਸ਼ਕਲ ਨਹੀਂ ਹੋਣਾ ਚਾਹੀਦਾ। ਪਿਆਲਾ ਡਲਕਦੈ ਤੇ ਇਸ ਤਰ੍ਹਾਂ ਉਹਨੂੰ ਦੂਰੋਂ ਈ ਵੇਖਿਆ ਜਾ ਸਕਦੇ। ਪਰ , ਹੋ ਸਕਦੈ , ਉਹ ਏਡੀ ਅਪਹੁੰਚ ਚਟਾਨ ਉਤੇ ਹੋਵੇ , ਜਿਸ ਉਤੇ ਤੇਰੇ ਤੋਂ ਚੜਿਆ ਨਾ ਜਾ ਸਕੇ । ਜੇ ਇੰਜ ਹੋਵੇ ਤਾਂ ਤੈਨੂੰ ਇਹ ਕਰਨਾ ਚਾਹੀਦੈ : ਓਦੋਂ ਤਕ ਉਡੀਕ ਜਦੋਂ ਤਕ ਹਰਨੋਟੇ ਚਟਾਨ ਉਤੇ ਨਾ ਆ ਨਿਕਲਣ ਤੇ ਉਹਨਾਂ ਨੂੰ ਭਕਾ ਦੇਣ ਦਾ ਕੋਈ ਢੰਗ ਲਭ । ਹਰਨੋਟੇ ਭਜ ਉਠਣਗੇ ਤੇ ਕਾਹਲੀ 'ਚ ਪਿਆਲੇ ਨੂੰ ਧਕ ਡੇਗਣਗੇ । ਫੇਰ ਤੂੰ ਵਕਤ ਉਕਾ ਨਾ ਗਵਾਈਂ ਤੇ ਪਿਆਲੇ ਨੂੰ ਛੇਤੀ ਨਾਲ ਫੜਨ ਦੀ ਕਰੀਂ , ਨਹੀਂ , ਤਾਂ ਉਹ ਡੂੰਘੀ , ਹਨੇਰੀ ਖੱਡ 'ਚ ਜਾ ਪਵੇਗਾ ।" ਸੀਰੇਨ ਨੇ ਆਪਣੇ ਪਿਓ ਦਾ ਸ਼ੁਕਰੀਆ ਅਦਾ ਕੀਤਾ ਤੇ ਇਕਦਮ ਹੀ ਪਹਾੜ ਵਲ ਹੋ ਪਿਆ । ਪਹਾੜ ਦੀ ਟੀਸੀ ਉਤੇ ਚੜ੍ਹਨਾ ਸੌਖਾ ਨਹੀਂ ਸੀ। ਸੀਰੇਨ ਝਾੜੀਆਂ , ਰੁਖਾਂ ਤੇ ਤਿਖੇ ਕਿੰਗਰਿਆਂ ਵਾਲੀਆਂ ਚਟਾਨਾਂ ਨੂੰ ਫੜਦਾ ਗਿਆ , ਤੇ ਉਹਦੇ ਮੂੰਹ ਤੇ ਹੱਥਾਂ ਉਤੇ ਇੰਜ ਝਰੀਟਾਂ ਪੈ ਗਈਆਂ ਕਿ ਲਹੂ ਸਿੰਮਣ ਲਗ ਪਿਆ , ਤੇ ਉਹਦੇ ਕਪੜੇ ਪਾਟ ਗਏ। ਅਖੀਰ , ਉਹਨੂੰ ਟੀਸੀ ਤਕ ਪਹੁੰਚਦਿਆਂ ਹੀ ਸੋਨੇ ਦਾ ਪਿਆਲਾ ਦਿਸ ਪਿਆ। ਉਹ ਡਾਢਾ ਹੁਣਾ ਸੀ। ਉਹ ਇਕ ਉੱਚੀ ਤੇ ਅਪਹੁੰਚ ਚਟਾਨ ਉਤੇ ਪਿਆ ਸੀ , ਤੇ ਚਮਕ ਤੇ ਡਲਕ ਰਿਹਾ ਸੀ । ਸੀਰੇਨ ਨੂੰ ਦਿਸ ਪਿਆ ਕਿ ਉਹ ਚਟਾਨ ਉਤੇ ਕਦੀ ਵੀ ਨਹੀਂ ਚੜ੍ਹ ਸਕਣ ਲਗਾ। ਤੇ ਉਹ ਆਪਣੇ ਪਿਓ ਦੇ ਆਖੇ ਉਤੇ ਚਲਦਾ , ਹਰਨੋਟਿਆਂ ਦੇ ਆ ਨਿਕਲਣ ਦੀ ਉਡੀਕ ਕਰਨ ਲਗਾ । | ਉਹਨੂੰ ਬਹੁਤਾ ਚਿਰ ਨਾ ਉਡੀਕਣਾ ਪਿਆ । ਛੇਤੀ ਹੀ ਬਹੁਤ ਸਾਰੇ ਹਰਨੋਟੇ ਚਟਾਨ ਉਤੇ ਆ ਨਿਕਲੇ। ਉਹ ਅਡੋਲ ਹੇਠਾਂ ਟਕ ਲਾ ਖਲੋ ਗਏ। ਸੀਰੇਨ ਨੇ ਉਚੀ ਸਾਰੀ ਕੂਕ ਮਾਰੀ । ਹਰਨੋਟੇ ਭਕ ਪਏ ਤੇ ਚਟਾਨ ਉਤੇ ਏਧਰ - ਓਧਰ ਭੱਜਣ ਲਗੇ , ਤੇ ਉਹਨਾਂ ਸੋਨੇ ਦੇ ਪਿਆਲੇ ਨੂੰ ਧਕ ਦਿਤਾ। ਪਿਆਲਾ ਥੱਲੇ ਰਿੜਦਾ ਆਇਆ ਤੇ ਸੀਰੇਨ ਨੇ ਡਿਗਦੇ-ਡਿਗਦੇ ਨੂੰ ਚੁਸਤੀ ਨਾਲ ਫੜ ਲਿਆ। ਖੁਸ਼ੀ - ਖੁਸ਼ਾਈਂ ਤੇ ਚਾਈਂ-ਚਾਈਂ ਉਹ ਪਿਆਲੇ ਨੂੰ ਹੱਥਾਂ ਵਿਚ ਫੜੀ , ਪਹਾੜ ਤੋਂ ਉਤਰਿਆ , ਸੰਨਦ ਖਾਨ ਕੋਲ ਗਿਆ ਤੇ ਪਿਆਲੇ ਨੂੰ ਉਹਦੇ ਅਗੇ ਰਖ ਦਿਤਾ। "ਇਸ ਪਿਆਲੇ ਨੂੰ ਸਮੁੰਦਰ ਦੀ ਤਹਿ 'ਚੋਂ ਕਿਵੇਂ ਕਢਿਐ ਤੂੰ ? ਖਾਨ ਨੇ ਉਹਦੇ ਤੋਂ ਪੁਛਿਆ । "ਮੈਨੂੰ ਇਹ ਓਥੋਂ ਨਹੀਂ ਲੱਭਾ ,' ਸੀਟੇਨ ਨੇ ਜਵਾਬ ਦਿਤਾ , "ਉਹ ਪਰਾਂ ਵਾਲੇ ਪਹਾੜ ਦੀ ਟੀਸੀ ਤੋਂ ਲਭਿਐ । ਜੁ ਸਾਨੂੰ ਸਮੁੰਦਰ 'ਚ ਦਿਸਦਾ ਸੀ , ਉਹ ਇਹਦਾ ਅਕਸ ਈ ਸੀ । “ਇਹ ਤੈਨੂੰ ਕਿੰਨੇ ਦਸਿਆ ਸੀ ? ਖਾਨ ਨੇ ਪੁਛਿਆ। "ਮੈਨੂੰ ਆਪ ਸੁਣਿਆ ਸੀ , ਸੀਰੇਨ ਨੇ ਜਵਾਬ ਦਿਤਾ । ਖਾਨ ਨੇ ਉਹਦੇ ਤੋਂ ਹੋਰ ਕੁਝ ਨਾ ਪੁਛਿਆ ਤੇ ਉਹਨੂੰ ਜਾਣ ਦਿੱਤਾ। ਅਗਲੇ ਦਿਨ ਸੰਦ ਖਾਨ ਤੇ ਉਹਦੇ ਲੋਕ ਅਗੇ ਟੁਰ ਪਏ । ਉਹ ਕਿੰਨਾ ਹੀ ਚਿਰ ਚਲਦੇ ਗਏ ਤੇ ਅਖ਼ੀਰ ਉਹ ਇਕ ਬਹੁਤ ਵਡੇ ਥਲ ਵਿਚ ਪਹੁੰਚ ਪਏ । ਏਥੇ ੨੩੮