ਪੰਨਾ:ਮਾਣਕ ਪਰਬਤ.pdf/265

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

________________

ਚੰਨ-ਮਨੁਖ ਅਸਮਾਨ ਤੋਂ ਉਤਰ ਆਇਆ, ਉਹਨੇ ਆਪਣੇ ਰੇਡੀਅਰ ਖਲਾਰੇ ਤੇ ਸਲੈਜ ਵਿਚੋਂ ਨਿਕਲਿਆ। ਉਹ ਮੁਟਿਆਰ ਦੀ ਭਾਲ ਵਿਚ ਚੌਹਾਂ ਪਾਸੇ ਘੁੰਮਣ ਲਗਾ , ਆਪਣੇ ਚੁਗਿਰਦੇ ਵੇਖਣ ਲਗਾ। ਪਰ ਮੁਟਿਆਰ ਉਹਨੂੰ ਨਾ ਲੱਭੀ । ਏਥੋਂ ਤਕ ਕਿ ਉਹ ਟਿੱਬੇ ਤਕ ਵੀ ਗਿਆ ਤੇ ਉਹਨੇ ਉਹਦੀ ਟੀਸੀ ਵਲ ਤਕਿਆ , ਪਰ ਉਹਨੂੰ ਇਕ ਪਲ ਵੀ ਨਾ ਸੁਝਿਆ , ਉਹ ਕੀ ਸੀ । ਅਜੀਬ ਗਲ ਏ !' ਚੰਨ - ਮਨੁਖ ਨੇ ਆਖਿਆ। “ਮੁਟਿਆਰ ਕਿਥੇ ਜਾ ਸਕੀ ਹੋਏਗੀ ? ਮੈਥੋਂ ਲੱਭੀ ਨਹੀਂ ਜਾ ਰਹੀ। ਮੇਰਾ ਖਿਆਲ ਏ , ਹੁਣ ਮੈਂ ਚਲਾ ਜਾਨਾਂ ਤੇ ਪਿਛੋਂ ਫੇਰ ਉਤਰ ਆਵਾਂਗਾ। ਓਦੋਂ ਉਹ ਮੈਨੂੰ ਜ਼ਰੂਰ ਲਭ ਪਵੇਗੀ ਤੇ ਨਾਲ ਲੈ ਜਾਂਗਾ ਉਹਨੂੰ।' ਇਹ ਕਹਿ , ਉਹ ਆਪਣੀ ਸਲੈਜ ਵਿਚ ਬਹਿ ਗਿਆ , ਤੇ ਉਹਦੇ ਪੇਂਡੀਅਰ ਉਹਨੂੰ ਅਸਮਾਨ ਵਿਚ ਲੈ ਗਏ । ਉਹ ਅਜੇ ਗਿਆ ਹੀ ਸੀ ਕਿ ਹਿਰਨ ਨੇ ਬਰਫ਼ ਨੂੰ ਖੁਰਚ ਪਰ੍ਹਾਂ ਸੁਟ ਦਿਤਾ , ਤੇ ਕੁੜੀ ਮਘੋਰੇ ਵਿਚੋਂ ਨਿਕਲ ਆਈ। ਚਲ ਛੇਤੀ - ਛੇਤੀ ਡੇਰੇ ਨੂੰ ਚਲੀਏ !' ਉਹ ਕਹਿਣ ਲਗੀ । ਨਹੀਂ ਤਾਂ ਚੰਨ - ਮਨੁਖ ਮੈਨੂੰ ਵੇਖ ਲਵੇ ਤੇ ਫੇਰ ਹੇਠਾਂ ਆ ਜਾਵੇਗਾ । ਮੈਂ ਉਹਦੇ ਤੋਂ ਦੂਜੀ ਵਾਰ ਨਹੀਂ ਲੁਕ ਸਕਣ ਲਗੀ ।" | ਉਹ ਆਪਣੀ ਸਲੈਜ ਵਿਚ ਬਹਿ ਗਈ ਤੇ ਹਿਰਨ ਉਹਨੂੰ ਬਿਜਲੀ ਦੀ ਤੇਜ਼ੀ ਨਾਲ ਉਡਾ ਕੇ ਲੈ ਗਿਆ। ਉਹ ਛੇਤੀ ਹੀ ਡੇਰੇ ਪਹੁੰਚ ਪਏ , ਤੇ ਕੁੜੀ ਆਪਣੇ ਪਿਓ ਦੇ ‘ਚੂਮ' ਅੰਦਰ ਭਜ ਗਈ । ਪਰ ਉਹਦਾ ਪਿਓ ਬਾਹਰ ਗਿਆ ਹੋਇਆ ਸੀ। ਹੁਣ ਉਹਦੀ ਕੌਣ ਮਦਦ ਕਰਦਾ ? ਹਿਰਨ ਕਹਿਣ ਲਗਾ : “ਤੈਨੂੰ ਲੁਕ ਜਾਣਾ ਚਾਹੀਦੈ , ਚੰਨ - ਮਨੁਖ ਸਾਡੇ ਪਿਛੇ ਆ ਰਿਹਾ ਹੋਣੈ। “ਮੈਂ ਕਿਥੇ ਲੱਕਾਂ ? ਮੁਟਿਆਰ ਨੇ ਪੁਛਿਆ। “ਮੈਂ ਤੈਨੂੰ ਕੁਝ ਬਣਾ ਦੇਨਾਂ - ਸ਼ਾਇਦ, ਇਕ ਪੱਥਰ , ਹਿਰਨ ਨੇ ਆਖਿਆ। “ਨਹੀਂ , ਇਹ ਠੀਕ ਨਹੀਂ ਰਹਿਣ ਲਗਾ , ਉਹ ਮੈਨੂੰ ਲਭ ਲਵੇਗਾ। ਹਥੌੜਾ। (ਇਹ ਵੀ ਠੀਕ ਨਹੀਂ ਰਹਿਣ ਲਗਾ।' “ਬਾਂਸ । ਨਹੀਂ' “ਬੂਹੇ 'ਤੇ ਲਮਕਦੀ ਖਲ ਦਾ ਵਾਲ।” “ਨਹੀਂ , ਨਹੀਂ । “ਵੇਰ ਕੀ ? ਹੱਛਾ , ਮੈਂ ਤੈਨੂੰ ਦੀਵਾ ਬਣਾ ਦੇਨਾਂ। “ਠੀਕ ਏ।" “ਚੰਗਾ , ਸੁੰਗੜ ਬਹਿ ।" ਮੁਟਿਆਰ ਸੁੰਗੜ ਗਈ। ਹਿਰਨ ਨੇ ਜ਼ਮੀਨ ਉਤੇ ਖੁਰ ਮਾਰਿਆ ਤੇ ਮੁਟਿਆਰ ਦੀਵਾ ਬਣ ਗਈ। ਉਹ ਨਾ ਤੇਜ਼ ਬਲ ਰਿਹਾ ਸੀ ਕਿ ਸਾਰੇ ‘ਚੂਮ ਵਿਚ ਰੌਸ਼ਨੀ ਹੋ ਗਈ ਸੀ ! ੨੫੧