ਪੰਨਾ:ਮਾਣਕ ਪਰਬਤ.pdf/266

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

________________

ਏਧਰ ਚੰਨ - ਮਨੁਖ ਮੁਟਿਆਰ ਨੂੰ ਉਹਦੇ ਹਿਰਨਾਂ ਵਿਚੋਂ ਚੂੰਡਦਾ ਰਿਹਾ ਸੀ , ਤੇ ਹੁਣ ਉਹ ਡਾਢੀ ਤੇਜ਼ ਰਫ਼ਤਾਰ ਨਾਲ ਡੇਰੇ ਵਲ ਆ ਨਿਕਲਿਆ ਸੀ। ਉਹਨੇ ਆਪਣੇ ਰੈਂਡੀਅਰਾਂ ਨੂੰ ਕਿੱਲੇ ਨਾਲ ਬੰਨ੍ਹ ਦਿਤਾ , ਚੂਮ' ਅੰਦਰ ਵੜ ਆਇਆ ਤੇ ਮੁਟਿਆਰ ਨੂੰ ਫੇਰ ਲੱਭਣ ਲਗ ਪਿਆ। ਉਹਨੇ ਹਰ ਥਾਂ ਵੇਖਿਆ , ਪਰ ਉਹ ਉਹਨੂੰ ਨਾ ਲੱਭੀ । ਉਹਨੇ ਉਹਨਾਂ ਬੱਸਾਂ ਵਿਚਾਲੇ ਵੇਖਿਆ , ਜਿਨ੍ਹਾਂ ਸਹਾਰੇ ਚੂਮ ਦੀ ਛਤ ਖੜੀ ਸੀ, ਉਹਨੇ ਹਰ ਭਾਂਡੇ , ਖੱਲਾਂ ਦੇ ਹਰ ਵਾਲ , ਮੰਜਿਆਂ ਹੇਠ ਪਈ ਹਰ ਡਾਹਣੀ , ਫ਼ਰਸ਼ ਉਤੇ ਪਏ ਮਿਟੀ ਦੇ ਹਰ ਢੋਲੇ , ਦਾ ਮੁਆਇਨਾ ਕੀਤਾ , ਪਰ ਮੁਟਿਆਰ ਕਿਤੋਂ ਨਾ ਲੱਭੀ। ਤੇ ਦੀਵਾ ਉਹਨੇ ਗੌਲਿਆ ਹੀ ਨਾ , ਭਾਵੇਂ ਉਹ ਤੇਜ਼ - ਤੇਜ਼ ਚਮਕ ਰਿਹਾ ਸੀ। ਚੰਨ - ਮਨੁਖ ਆਪ ਵੀ ਓਨਾ ਹੀ ਚਮਕੀਲਾ ਸੀ। “ਅਜੀਬ ਗਲ ਏ , ਚੰਨ - ਮਨੁਖ ਨੇ ਆਖਿਆ। “ਕਿਥੇ ਚਲੀ ਗਈ ਹੋਵੇਗੀ ? ਮੈਨੂੰ ਵਾਪਸ ਅਸਮਾਨੋਂ ਜਾਣਾ ਪਵੇਗਾ। ਉਹ ‘ਚੂਮ' ਵਿਚੋਂ ਬਾਹਰ ਨਿਕਲ ਗਿਆ ਤੇ ਰੇਡੀਅਰਾਂ ਨੂੰ ਖੋਲ੍ਹਣ ਲਗ ਪਿਆ। ਉਹ ਆਪਣੀ ਸਲੈਜ਼ ਵਿਚ ਬਹਿ ਗਿਆ ਹੋਇਆ ਸੀ ਤੇ ਚੱਲਣ ਹੀ ਵਾਲਾ ਸੀ ਕਿ ਮੁਟਿਆਰ ਬੂਹੇ ਉਤੇ ਲਗੀ ਖਲ ਦੇ ਪਲਤੇ ਕੋਲ ਭੱਜੀ - ਭੱਜੀ ਆਈ। ਆਪਣੇ ਲਕ ਤਕ ਬਾਹਰ ਉੜ , ਉਹਨੇ ਉਚੀ ਸਾਰੀ ਖੁਸ਼ੀ ਦਾ ਹਾਸਾ ਛਣਕਾਇਆ। “ਏਥੇ ਵੀ ਮੈਂ ! ਏਥੇ ਵੀ ਮੈਂ ! ਉਹਨੇ ਚੰਨ - ਮਨੁਖ ਨੂੰ ਆਵਾਜ਼ ਦਿੱਤੀ । ਚੰਨ - ਮਨੁਖ ਨੇ ਆਪਣੇ ਰੈਂਡੀਅਰਾਂ ਨੂੰ ਛਡ ਦਿਤਾ ਤੇ ‘ਚੂਮ' ਅੰਦਰ ਵਲ ਨੂੰ ਭਜਿਆ। ਪਰ ਮੁਟਿਆਰ ਫੇਰ ਦੀਵਾ ਬਣ ਗਈ ਹੋਈ ਸੀ । ਚੰਨ - ਮਨੁਖ ਉਹਨੂੰ ਲੱਭਣ ਲਗ ਪਿਆ। ਉਹਨੇ ਹਰ ਡਾਹਣੀ ਤੇ ਹਰ ਪੱਤਾ , ਖੱਲਾਂ ਦਾ ਹਰ, ਵਾਲ ਤੇ ਮਿੱਟੀ ਦਾ ਹਰ ਢੇਲਾ ਵੇਖਿਆ - ਚਾਖਿਆ , ਪਰ ਮੁਟਿਆਰ ਉਹਨੂੰ ਨਾ ਲਭ ਸਕੀ । ਕਿੱਡੀ ਅਜੀਬ ਗਲ ਸੀ ? ਉਹ ਹੋ ਕਿਥੇ ਸਕਦੀ ਸੀ ? ਉਹ ਅਲੋਪ ਕਿਥੇ ਹੋ ਗਈ ਸੀ ? ਇੰਜ ਜਾਪ ਰਿਹਾ ਸੀ ਕਿ ਉਹਨੂੰ ਉਹਦੇ ਬਿਨਾਂ ਹੀ ਵਾਪਸ ਪਰਤਣਾ ਪੈਣਾ ਸੀ। ਪਰ ਉਹ ਅਜੇ ‘ਚੂਮ ਵਿਚੋਂ ਨਿਕਲਿਆ ਹੀ ਸੀ ਤੇ ਡੀਅਰਾਂ ਨੂੰ ਖੋਲਣ ਹੀ ਲਗਾ ਸੀ ਕਿ ਮੁਟਿਆਰ ਪਲਤੇ ਥਲਿਉਂ ਬਾਹਰ ਵਲ ਨੂੰ ਉੜੀ। “ਏਥੇ ਵੀ ਮੈਂ ! ਏਥੇ ਵਾਂ ਮੈਂ ! ਉਹਨੇ ਹਾਸਾ ਹਸਦਿਆਂ ਆਵਾਜ਼ ਦਿੱਤੀ । ਚੰਨ - ਮਨੁਖ ‘ਚੂਮ' ਅੰਦਰ ਭਜਿਆ ਤੇ ਉਹਨੂੰ ਵੇਰ ਲੱਭਣ ਲਗ ਪਿਆ। ਉਹ ਕਿੰਨਾ ਹੀ ਚਿਰ ਲਭਦਾ ਰਿਹਾ , ਉਹਨੇ ਹਰ ਚੀਜ਼ ਫਰੋਲ ਮਾਰੀ , ਤੇ ਹਰ ਚੀਜ਼ ਉਲਟਾ - ਉਲਟਾ ਵੇਖੀ , ਪਸ ਲਭ ਉਹ ਉਹਨੂੰ ਨਾ ਸਕਿਆ । ਉਹ ਲਭਦਾ - ਲਭਦਾ ਏਨਾ ਥਕ ਗਿਆ ਕਿ ਉਹ ਪਤਲਾ ਤੇ ਨਿਤਾਣਾ ਹੋ ਗਿਆ। ਉਹਦੇ ਕੋਲ ਆਪਣੀਆਂ ਲੱਤਾਂ ਹੀ ਨਹੀਂ ਸਨ ਹਿਲਾਈਆਂ ਜਾ ਰਹੀਆਂ ਤੇ ਬਾਹਵਾਂ ਹੀ ਨਹੀਂ ਸਨ ਚੁਕੀਆਂ ਜਾ ਰਹੀਆਂ । ਮੁਟਿਆਰ ਨੂੰ ਹੁਣ ਉਹਦਾ ਡਰ ਨਹੀਂ ਰਿਹਾ। ਉਹਨੇ ਆਪਣਾ ਠੀਕ ਰੂਪ ਧਾਰ ਲਿਆ , ਛਾਲਾਂ ਮਾਰਦੀ 'ਚੂਮ ਵਿਚੋਂ ਨਿਕਲੀ , ਚੰਨ - ਮਨੁਖ ਨੂੰ ਉਹਨੇ ਪਿਠ ਭਰਨੇ ਸੁਟ ਲਿਆ ਤੇ ਰੱਸੀ ਨਾਲ ਉਹਦੇ ਹੱਥ ਪੈਰ ਬੰਨ ਦਿਤੇ। 'ਉਫ਼ ! ਚੰਨ - ਮਨੁਖ ਕਰਾਹਿਆ। ਮੈਨੂੰ ਪਤੈ , ਤੂੰ ਮੈਨੂੰ ਮਾਰ ਦੇਣੈ ! ਤਾਂ ਫੇਰ ਮਾਰ ਦੇ ਮੈਨੂੰ ! ਠੀਕ . રપર ੨੫੨