ਪੰਨਾ:ਮਾਣਕ ਪਰਬਤ.pdf/46

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਤੇ ਉਹਨੇ ਆਪਣੀ ਤਲਵਾਰ , ਰਸਾਂ ਦੀ ਬੁਗਚੀ ਫੜੀ , ਤੇ ਮਾਂ-ਪਿਓ ਤੋਂ ਵਿਦਿਆ ਹੋ , ਚਲ ਪਿਆ। |

ਉਹ ਅਜਗਰ ਦੀ ਪੁਰਾਣੀ ਸਿਆੜ ਦੇ ਨਾਲ-ਨਾਲ ਟੁਰਦਾ ਗਿਆ , ਜਿਹੜੀ ਹੁਣ ਮਸਾਂ-ਮਸਾਂ ਹੀ ਦਿਸਦੀ ਸੀ , ਤੇ ਜੰਗਲ ਵਿਚ ਜਾ ਵੜਿਆ। ਜੰਗਲ ਵਿਚ ਉਹ ਟੁਰਦਾ ਗਿਆ , ਟੁਰਦਾ ਗਿਆ ਤੇ ਅਖ਼ੀਰ ਇਕ ਵਡੇ ਸਾਰੇ , ਵਾੜ ਵਾਲੇ ਵਿਹੜੇ ਕੋਲ ਪਹੁੰਚਿਆ। ਉਹ ਵਿਹੜੇ ਵਿਚ ਜਾ ਵੜਿਆ ਤੇ ਅਗੇ ਉਸ ਸੁਹਣੇ ਮਹਿਲ ਵਿਚ , ਜਿਹੜਾ ਓਥੇ ਖੜਾ ਸੀ , ਉਹਨੂੰ ਆਪਣੀ ਭੈਣ , ਅਲਯੋਨਕਾ ਮਿਲ ਪਈ , ਪਰ ਅਜਗਰ ਦਾ ਨਾ ਤੇ ਕੋਈ ਨਾਂ-ਨਿਸ਼ਾਨ ਸੀ ਤੇ ਨਾ ਹੀ ਕੋਈ ਆਵਾਜ਼ । “ ਭਲਾ ਹੋਈ ਸੁਹਣੀਏ ਮੁਟਿਆਰੇ ! ਕਾਤੀ-ਗੋਰੋਸ਼ੇਕ ਨੇ ਕਿਹਾ।ਭਲਾ ਹੋਈ , ਬਾਂਕੇ ਗਭਰੂਆ ! ਏਥੇ ਕਿਉਂ ਆਇਐ ? ਅਜਗਰ ਆਉਣ ਈ ਵਾਲੈ ਤੇ ਉਹ ਤੈਨੂੰ ਖਾ . ਜਾਏਗਾ ।

ਵੇਖਾਂਗੇ ! ਸ਼ਾਇਦ ਉਹ ਨਾ ਖਾਏ। ਪਰ ਤੂੰ ਕੋਣ ਏਂ , ਸੁਹਣੀਏ ਮੁਟਿਆਰੇ ?" “ ਮੈਂ ਆਪਣੇ ਮਾਂ-ਪਿਓ ਨਾਲ ਰਹਿੰਦੀ ਹੁੰਦੀ ਸੀ , ਤੇ ਮੈਂ ਉਹਨਾਂ ਦੀ ਇਕੋ-ਇਕ ਧੀ ਸਾਂ , ਪਰ ਅਜਗਰ ਮੈਨੂੰ ਚੁਕ ਲਿਆਇਆ , ਤੇ ਭਾਵੇਂ ਮੇਰੇ ਛੇ ਭਰਾਵਾਂ ਨੇ ਮੈਨੂੰ ਛੁਡਾਣ ਦੀ ਕੋਸ਼ਿਸ਼ ਕੀਤੀ , ਉਹ ਛੁਡਾ ਨਾ ਸਕੇ ।

“ਭਰਾ ਕਿਥੇ ਨੇ ?

ਅਜਗਰ ਨੇ ਕਾਲ-ਕੋਠੜੀ 'ਚ ਪਾ ਦਿੱਤੇ ਸਨ। ਪਤਾ ਨਹੀਂ ਜਿਉਂਦੇ ਨੇ ਕਿ ਮਰ ਗਏ ਨੇ। “ਸ਼ਾਇਦ ਤੈਨੂੰ ਮੈਂ ਛੁਡਾ ਸਕਾਂ , ਪੋਤੀ-ਰੋਸ਼ੇਕ ਨੇ ਕਿਹਾ। “ਤੂੰ ਕਿਵੇਂ ਛੁਡਾ ਸਕਣੈ ! ਮੇਰੇ ਭਰਾ ਨਾ ਛੁਡਾ ਸਕੇ , ਤੇ ਉਹ ਛੇ ਜਣੇ ਸਨ , ਤੇ ਤੂੰ ਤਾਂ 'ਕੱਲਾ ਏ ! “ਇਹ ਕੋਈ ਗਲ ਨਹੀਂ , ਪੱਕਾਤੀ-ਰੋਸ਼ੇਕ ਨੇ ਆਖਿਆ। ਤੇ ਉਹ ਇਕ ਬਾਰੀ ਕੋਲ ਬਹਿ ਉਡੀਕਣ ਲਗਾ। ਐਨ ਓਸੇ ਵੇਲੇ ਅਜਗਰ ਉਡਦਾ ਵਾਪਸ ਆਇਆ। ਉਹ ਉਡਦਾ ਘਰ ਅੰਦਰ ਆ ਵੜਿਆ ਤੇ ਨਾਸਾਂ ਸਹੂੰ-ਸੜ੍ਹੇ ਕਰਨ ਲਗਾ। “ਆਦਮ ਬੋ ! ਉਹ ਕੁਕਿਆ। “ਬੋ ਤੈਨੂੰ ਆਦਮੀ ਦੀ ਈ ਆ ਰਹੀ ਏ , ਕਾਤੀ-ਰੋਸ਼ੇਕ ਨੇ ਜਵਾਬ ਦਿਤਾ। “ਉਹ ਏਥੇ ਜੁ ਹੋਇਆ !" “ਨਹੀਂ ਰੀਸਾਂ , ਮੇਰੇ ਨੌਜਵਾਨ ਦੀਆਂ ! ਕੀ ਚਾਹੁੰਣੈ - ਲੜਾਈ ਲੜਨਾ ਕਿ ਸੁਲਾਹ ਕਰਨਾ ?" “ਲੜਾਈ ਲੜਨਾ , ਹੋਰ ਕੀ ! ਪੱਕਾਤੀ-ਗੋਰੋਸ਼ੇਕ ਨੇ ਜਵਾਬ ਦਿਤਾ । “ਤਾਂ ਆ ਫੇਰ ਲੋਹੇ ਦੇ ਫ਼ਰਸ਼ ਵਾਲੇ ਗਹਾਈ-ਪਿੜ ਨੂੰ ਚਲੀਏ। “ਚਲ। ਉਹ ਲੋਹੇ ਦੇ ਫ਼ਰਸ਼ ਵਾਲੇ ਗਹਾਈ-ਪਿੜ ਨੂੰ ਗਏ , ਤੇ ਅਜਗਰ ਨੇ ਕਿਹਾ : “ਪਹਿਲੋਂ ਤੂੰ ਵਾਰ ਕਰ । “ਨਹੀਂ , ਤੂੰ ਕਰ ! ਕਾਤੀ-ਗੋਰੋਸ਼ੇਕ ਨੇ ਜਵਾਬ ਦਿਤਾ। ਉਹਨਾਂ ਤਲਵਾਰਾਂ ਟਕਰਾਈਆਂ ਤੇ ਅਜਗਰ ਨੇ ਕਾਤੀ-ਗੋਰੋਸ਼ੇਕ ਉਤੇ ਡਾਢਾ ਸ਼ਖਤ ਵਾਰ ਕੀਤਾ ਤੇ ਉਹਨੂੰ ਗਿਟਿਆਂ ਤੀਕ ਲੋਹੇ ਦੇ ਫ਼ਰਸ਼ ਵਾਲੇ ਗਹਾਈ-ਪਿੜ ਵਿਚ ਧਕ ਦਿਤਾ। ਪਰ ਕਾਤੀ-ਰੋਸ਼ਕ ਨੇ ਆਪਣੇ . ਆਪ ਨੂੰ ਕਢ ਲਿਆ ਤੇ ਆਪਣੀ ਤਲਵਾਰ ਘੁਮਾਈ ਤੇ ਅਜਗਰ ਉਤੇ ਜਵਾਬੀ ਵਾਰ ਕੀਤਾ ਤੇ ਉਹਨੂੰ ਗੋਡਿਆਂ ੪੨