ਪੰਨਾ:ਮਾਣਕ ਪਰਬਤ.pdf/99

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਕਾਮਾ ਇਕਦਮ ਬੱਚੇ ਦੀ ਭਾਲ ਵਿਚ ਨਿਕਲ ਪਿਆ ਤੇ ਅਗਲੇ ਦਿਨ ਉਹਨੂੰ ਜਾ ਰਲਿਆ। ਪਰ ਬੁੱਢੇ ਨੇ ਵਾਪਸ ਜਾਣ ਤੋਂ ਨਾਂਹ ਕਰ ਦਿਤੀ।

ਕਾਮਾ ਡਾਢਾ ਝੁਰਨ ਲਗਾ:

“ਕਿੱਡਾ ਦੁਖੀ ਆਂ ਮੈਂ ਵੀ! ਉਹਨੇ ਆਖਿਆ। “ਜੇ ਤੈਨੂੰ ਮੈਂ ਵਾਪਸ ਨਹੀਂ ਲੈ ਜਾਂਦਾ, ਤਾਂ ਮੇਰੀ ਮਾਲਕਣ ਨੇ ਮੈਨੂੰ ਮੇਰੀ ਮਜੂਰੀ ਦਿਤੇ ਬਿਨਾਂ ਕਢ ਦੇਣੈ।

“ਬਚੜਿਆ, ਕ੍ਰਿਝ ਨਾ, ਬੁਢੇ ਨੇ ਆਖਿਆ। “ਇੰਜ ਈ ਸਹੀ! ਮੈਂ ਤੇਰੇ ਨਾਲ ਜਾਨਾਂ। ਤੇ ਗੱਡੇ ਵਿਚ ਚੜ੍ਹ ਉਹ ਕਾਮੇ ਨਾਲ ਹੋ ਪਿਆ।

ਰੱਜੀ-ਪੁੱਜੀ ਤੀਵੀਂ, ਬੇਸਬਰੀ ਦੀ ਤਸਵੀਰ ਬਣੀ, ਫਾਟਕ 'ਤੇ ਖੜੀ ਸੀ। ਉਹ ਬੁੱਢੇ ਨੂੰ ਸਿਰ ਨਿਵਾ ਤੇ ਮੁਸਕਰਾ ਕੇ ਮਿਲੀ, ਤੇ ਉਹਨੂੰ ਘਰ ਅੰਦਰ ਲਿਜਾ, ਖਾਣ ਪੀਣ ਲਈ ਦਿੱਤਾ ਤੇ ਉਹਦੇ ਲਈ ਆਰਾਮਦੇਹ ਬਿਸਤਰਾ ਵਿਛਾ ਦਿਤਾ ਤੇ ਕਿਹਾ:

“ਬਾਪੂ ਜੀ, ਲੇਟ ਜਾਓ ਤੇ ਆਰਾਮ ਕਰੋ!

ਬੁੱਢਾ ਰੱਜੀ-ਪੁੱਜੀ ਤੀਵੀਂ ਦੇ ਘਰ ਇਕ ਦਿਨ ਰਿਹਾ, ਇਕ ਦਿਨ ਹੋਰ ਤੇ ਤੀਜਾ ਦਿਨ ਵੀ ਉਹ ਖਾਂਦਾ ਪੀਂਦਾ, ਸੌਦਾ ਤੇ ਆਪਣਾ ਪਾਈਪ ਪੀਂਦਾ ਰਿਹਾ। ਘਰ ਦੀ ਮਾਲਕਣ ਨੇ ਉਹਨੂੰ ਖਾਣ ਪੀਣ ਨੂੰ ਦਿਤਾ ਤੇ ਉਹ ਉਹਦੇ ਨਾਲ ਮਿਹਰ ਵਾਲੇ ਲਹਿਜੇ ਵਿਚ ਗੱਲਾਂ ਕਰਦੀ ਰਹੀ, ਪਰ ਅੰਦਰੋਂ ਉਹਨੂੰ ਵੱਟ ਚੜ੍ਹ ਰਿਹਾ ਸੀ।

"ਇਹ ਕਿਸੇ ਨਾ ਕੰਮ ਦਾ ਬੁੱਢਾ ਏਥੋਂ ਨਿਕਲੇਗਾ ਕਦੋਂ! ਉਹਨੇ ਦਿਲ ਹੀ ਦਿਲ ਵਿਚ ਕਿਹਾ।

ਪਰ ਉਹਨੂੰ ਬੁੱਢੇ ਨੂੰ ਬਾਹਰ ਕਢ ਦੇਣ ਦੀ ਹਿੰਮਤ ਨਹੀਂ ਸੀ ਪੈ ਰਹੀ, ਕਿਉਂ ਜੁ ਇਸ ਤਰ੍ਹਾਂ ਉਹਦੇ ਲਈ ਉਹਨੇ ਜਿੰਨੀ ਵੀ ਮੁਸੀਬਤ ਝਾਗੀ ਸੀ, ਅਜਾਈਂ ਚਲੀ ਜਾਣੀ ਸੀ।

ਜਦੋਂ ਚੌਥੇ ਦਿਨ, ਸਵੱਖਤੇ ਹੀ, ਉਹਨੇ ਬੁੱਢੇ ਨੂੰ ਚੱਲਣ ਲਈ ਤਿਆਰ ਹੁੰਦਾ ਵੇਖਿਆ, ਉਹਦੀ ਖੁਸ਼ੀ ਦੀ ਹੱਦ ਨਾ ਰਹੀ। ਰੱਜੀ-ਪੁੱਜੀ ਤੀਵੀਂ ਉਹਨੂੰ ਬਾਹਰ ਤਕ ਛੱਡਣ ਗਈ। ਬੁੱਢਾ ਚੁਪ-ਚਾਪ ਫਾਟਕ ਵਲ ਹੋ ਪਿਆ ਤੇ ਚੁਪ-ਚਾਪ ਹੀ ਉਹ ਉਹਦੇ ਵਿਚੋਂ ਲੰਘ ਗਿਆ। ਰੱਜੀ-ਪੁੱਜੀ ਤੀਵੀਂ ਤੋਂ ਹੋਰ ਨਾ ਰਿਹਾ ਗਿਆ:

"ਦੱਸੋ, ਅਜ ਮੈਂ ਕੀ ਕਰਾਂ?' ਉਹਨੇ ਪੁਛਿਆ।

ਬੁੱਢੇ ਨੇ ਉਹਦੇ ਵਲ ਤਕਿਆ।

ਜੁ ਤੂੰ ਸਵੇਰੇ ਕਰੇਂ, ਸ਼ਾਮ ਤਕ ਕਰਦੀ ਰਹੇਂ। ਰੱਜੀ-ਪੁੱਜੀ ਤੀਵੀਂ ਨੇ ਘਰ ਅੰਦਰ ਆ ਵੜਨ ਤੇ ਕਪੜਾ ਮਾਪਣ ਲਈ ਗਜ਼ ਫੜਨ ਦੀ ਕੀਤੀ।

ਪਰ ਚਾਣਚਕ ਹੀ ਉਹਨੂੰ ਜ਼ੋਰ ਦੀ ਨਿੱਛ ਆ ਗਈ, ਏਨੀ ਜ਼ੋਰ ਦੀ ਕਿ ਬਾਹਰ ਹਾਤੇ ਵਿਚ ਚੂਚੇ ਡਰ ਗਏ ਤੇ ਚੌਹਾਂ ਪਾਸੇ ਉਡ ਭੱਜੇ।

ਤੇ ਉਹਨੂੰ, ਅਟਕਿਆਂ ਬਿਨਾਂ, ਸਾਰਾ ਹੀ ਦਿਨ ਨਿੱਛਾਂ ਆਉਂਦੀਆਂ ਰਹੀਆਂ:

"ਆ-ਛਾਂ! ਆ-ਛਾਂ! ਆ-ਛਾਂ!

ਨਾ ਉਹਦੇ ਕੋਲੋਂ ਖਾਧਾ ਗਿਆ, ਨਾ ਪੀਤਾ, ਨਾ ਹੀ ਕਿਸੇ ਸਵਾਲ ਦਾ ਜਵਾਬ ਦਿਤਾ ਗਿਆ। ਉਹਦੇ ਦੇ ਸਿਰਫ਼ ਇਹ ਹੀ ਕਿਹਾ ਜਾਂਦਾ:

"ਅ-ਛੀ! ਆ-ਛਾਂ! ਆ-ਛਾਂ!

ਤੇ ਉਹਨੂੰ ਨਿੱਛਾਂ ਆਉਣੀਆਂ ਤਾਂ ਹੀ ਬੰਦ ਹੋਈਆਂ, ਜਦੋਂ ਸੂਰਜ ਡੁਬ ਗਿਆ ਤੇ ਹਨੇਰਾ ਪੈ ਗਿਆ।

੯੯