ਪੰਨਾ:ਮਾਣਕ ਪਰਬਤ.pdf/98

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਪ੍ਦੇਸੀ ਨੇ ਉਹਦੀ ਗਲ ਸੁਣੀ ਤੇ ਜਵਾਬ ਵਿਚ ਇਕ ਲਫ਼ਜ਼ ਵੀ ਨਾ ਕਿਹਾ। ਤੇ ਘਰ ਦੀ ਮਾਲਕਣ ਨੇ ਰੋਟੀ ਮੇਜ਼ ਉਤੇ ਪਰੋਸੀ ਤੇ ਉਹਨੂੰ ਆਖਿਆ, ਉਹਨਾ ਨਾਲ ਆ ਬਹੇ।

"ਆ, ਸਾਡੇ ਨਾਲ ਖਾ ਲੈ, ਉਹਨੇ ਆਖਿਆ।

"ਨਹੀਂ, ਸ਼ੁਕਰੀਆ, ਬੁਢੇ ਨੇ ਜਵਾਬ ਦਿਤਾ। “ਮੈਨੂੰ ਭੁੱਖ ਨਹੀਂ। ਰੋਟੀ ਮੈਂ ਥੋੜਾ ਚਿਰ ਈ ਹੋਇਐ, ਖਾਧੀ ਸੀ।

ਤੇ ਆਪਣਾ ਝੋਲਾ ਖੋਲ੍ਹ, ਉਹਨੇ ਖਾਣ ਵਾਲੀਆਂ ਜਿੰਨੀਆਂ ਵੀ ਚੀਜ਼ਾਂ ਉਹਦੇ ਕੋਲ ਸਨ, ਕੱਢੀਆਂ ਤੇ ਬਚਿਆਂ ਨੂੰ ਖੁਆ ਦਿਤੀਆਂ। ਇਸ ਪਿਛੋਂ ਉਹ ਲੇਟ ਗਿਆ ਤੇ ਇਕਦਮ ਹੀ ਸੋਂ ਗਿਆ।

ਸਵੇਰੇ ਬੁੱਢਾ ਉਠਿਆ, ਖਾਤਰਦਾਰੀ ਲਈ ਉਹਨੇ ਘਰ ਦੀ ਮਾਲਕਣ ਦਾ ਸ਼ੁਕਰੀਆ ਅਦਾ ਕੀਤਾ ਤੇ ਵਿਦਿਆ ਹੋਣ ਵੇਲੇ ਆਖਿਆ:

“ਤੂੰ ਸਵੇਰੇ ਕਰੇਂ, ਸ਼ਾਮ ਤਕ ਕਰਦੀ ਰਹੇਂ।

ਤੀਵੀਂ ਨੂੰ ਦੇਸੀ ਦੇ ਲਫ਼ਜ਼ਾਂ ਦੀ ਸਮਝ ਨਾ ਪਈ ਤੇ ਉਹਨੇ ਉਹਨਾਂ ਵਲ ਕੋਈ ਧਿਆਨ ਨਾ ਦਿਤਾ। ਉਹ ਉਹਨੂੰ ਫਾਟਕ ਤਕ ਛੱਡਣ ਗਈ, ਤੇ ਫੇਰ ਘਰ ਅੰਦਰ ਪਰਤ ਆਈ।

"ਜੇ ਗ਼ਰੀਬ ਵੀ ਕਹਿੰਦੇ ਨੇ ਕਿ ਮੇਰੇ ਬੱਚੇ ਲੀਰਾਂ-ਲਮਕਾਂਦੇ ਨੇ, ਤਾਂ ਫੇਰ ਹੋਰ ਕੀ ਕਹਿਣਗੇ! ਉਹਨੇ ਦਿਲ ਹੀ ਦਿਲ ਵਿਚ ਸੋਚਿਆ।

ਇਸ ਲਈ ਕਿ ਬਹੁਤਿਆਂ ਲਈ ਕਪੜਾ ਨਹੀਂ ਸੀ, ਉਹਨੇ ਘਰ ਪਏ ਹੋਏ ਕਪੜੇ ਦੇ ਅਖੀਰੀ ਟੋਟੇ ਦਾ ਇਕ ਝੱਗਾ ਬਣਾਣ ਦਾ ਮਤਾ ਪਕਾਇਆ। ਤੇ ਉਹ ਰੱਜੀ-ਪੁੱਜੀ ਗਵਾਂਢਣ ਦੇ ਘਰੋਂ ਗਜ਼ ਮੰਗਣ ਗਈ ਤਾਂ ਜੁ ਉਹ ਕਪੜਾ ਮਾਪ ਤੇ ਵੇਖ ਸਕੇ ਕਿ ਉਹ ਇਕ ਝੱਗੇ ਜਿੰਨਾ ਵੀ ਹੈ ਸੀ ਜਾਂ ਨਹੀਂ।

ਗਵਾਂਢਣ ਦੇ ਘਰੋਂ ਆ ਉਹ ਇਕਦਮ ਆਪਣੇ ਸਟੋਰ ਵਿਚ ਗਈ। ਉਹਨੇ ਫੱਟੇ ਤੋਂ ਕਪੜੇ ਦਾ ਟੋਟਾਂ ਚੁਕਿਆ ਤੇ ਉਹਨੂੰ ਮਾਪਣ ਲਗੀ। ਜਿਵੇਂ ਹੀ ਉਹ ਮਾਪਣ ਲਗੀ, ਕਪੜਾ ਵੱਡਾ ਤੇ ਹੋਰ ਵੱਡਾ ਹੁੰਦਾ ਗਿਆ, ਤੇ ਲਗਦਾ ਸੀ ਕਿ ਉਹਦਾ ਦੂਜਾ ਸਿਰਾ ਕਦੀ ਆਉਣ ਹੀ ਨਹੀਂ ਲਗਾ! ਸਾਰਾ ਦਿਨ ਉਹ ਕਪੜਾ ਮਾਪਦੀ। ਰਹੀ ਤੇ ਚਿਰਾਕਿਆਂ ਸ਼ਾਮ ਨੂੰ ਹੀ ਬਸ ਕਰ ਸਕੀ।

ਹੁਣ ਉਹਨੂੰ ਪਕ ਹੋ ਗਿਆ ਸੀ, ਉਹਦੇ ਕੋਲ ਏਨਾ ਕਪੜਾ ਹੋ ਗਿਆ ਸੀ ਕਿ ਉਹਦੇ ਲਈ ਤੇ ਉਹਦੇ ਬਚਿਆਂ ਲਈ ਬਾਕੀ ਦੀ ਜ਼ਿੰਦਗੀ ਵਾਸਤੇ ਕਾਫ਼ੀ ਸੀ।

‘ਤੇ ਪ੍ਦੇਸੀ ਦੀ ਗਲ ਦਾ ਮਤਲਬ ਇਹ ਸੀ! ਉਹਨੇ ਦਿਲ ਵਿਚ ਸੋਚਿਆ। ਉਸੇ ਹੀ ਸ਼ਾਮੀਂ ਉਹ ਗਜ਼ ਆਪਣੀ ਰੱਜੀ-ਪੁੱਜੀ ਗਵਾਂਢਣ ਨੂੰ ਮੋੜਨ ਗਈ, ਤੇ ਉਹਨੇ, ਬਿਨਾਂ ਕਿਸੇ ਲੁਕਾਅ ਤੋਂ, ਉਹਨੂੰ ਦਸਿਆ, ਕਿਵੇਂ ਦੇਸੀ ਦੇ ਕਹਿਣ ਨਾਲ ਉਹਦੇ ਕੋਲ ਕਪੜੇ ਦਾ ਪੂਰਾ ਇਕ ਸਟੋਰ ਹੈ ਗਿਆ ਸੀ।

"ਮੈਂ ਵੀ ਹੱਦ ਕਰ ਛੱਡੀ, ਉਹਨੂੰ ਰਾਤ ਲਈ ਆਸਰਾ ਕਿਉਂ ਨਾ ਦਿਤਾ! ਰੱਜੀ-ਪੁੱਜੀ ਤੀਵੀਂ? ਸੋਚਿਆ, ਤੇ ਉਹਨੇ ਆਪਣੇ ਕਾਮੇ ਨੂੰ ਬੁਲਾਇਆ:

"ਵੇਖ, ਭਲੇ ਆਦਮੀਆਂ, ਫਟਾਫਟ ਘੋੜਾ ਜੋ ਲੈ ਤੇ ਤੇਜ਼-ਤੇਜ਼ ਓਸ ਮੰਗਤੇ ਦੇ ਪਿੱਛੇ ਹੋ ਪਓ। ਹਰ ਹਾਲੇ ਉਹਨੂੰ ਵਾਪਸ ਲਿਆ! ਗਰੀਬਾਂ ਦੀ ਖੁਲੇ ਦਿਲ ਨਾਲ ਮਦਦ ਕਰਨੀ ਚਾਹੀਦੀ ਏ। ਮੈਂ ਸਦਾ ਈ ਕਹਿੰਦਾ ਰਹੀ ਆਂ।"

੯੨