ਸਮੱਗਰੀ 'ਤੇ ਜਾਓ

ਪੰਨਾ:ਮਾਤਾ ਹਰੀ.pdf/118

ਵਿਕੀਸਰੋਤ ਤੋਂ
ਇਹ ਪੰਨਾ ਪ੍ਰਮਾਣਿਤ ਕੀਤਾ ਗਿਆ ਹੈ

ਧਿਆਨ ਕਰ ਲਈਏ। ਸ੍ਰੀ ਮਤੀ ਜੀ, ਏਹ ਨੈਕਰੀ ਲੈਣ ਵਿਚ ਤੁਸਾਂ ਦਾ ਮਨੋਰਥ ਕੀ ਹੈ? ਤੁਸੀਂ ਹਾਲੈਂਡ ਦੇ ਰਹਿਣ ਵਾਲੇ ਹੋ। ਦੇਸ ਪਿਆਰ ਤੇ ਹੋ ਨਹੀਂ ਸਕਦਾ ਜਿਹੜਾ ਤੁਸਾਂ ਨੂੰ ਏਹ ਕੰਮ ਕਰਨ ਲਈ ਆਖੇ। ਏਸ ਲਈ ਕੋਈ ਹੋਰ ਵੱਡਾ ਮਨੋਰਥ ਹੋਣਾ ਹੈ ਜਿਸ ਕਰਕੇ ਤੁਸੀਂ ਉਸ ਕੰਮ ਵਿਚ ਪੈਣ ਨੂੰ ਤਿਆਰ ਓ, ਜਿਥੇ ਮੌਤ ਦਾ ਸਵਾਲ ਵੀ ਹੋ ਸਕਦਾ ਹੈ।"

"ਮੇਰੇ ਲਈ ਦੇਸ-ਪਿਆਰ ਦਾ ਕੋਈ ਸਵਾਲ ਨਹੀਂ। ਨਾ ਹੀ ਕੋਈ ਧੋਖੇਬਾਜ਼ੀ ਦਾ ਸਵਾਲ ਹੈ, ਕਿਉਂਕਿ ਜਰਮਨੀ ਮੇਰਾ ਦੇਸ ਨਹੀਂ। ਮੇਰੀਆਂ ਹਮਦਰਦੀਆਂ ਫ਼ਰਾਂਸ ਨਾਲ ਹਨ ਅਤੇ ਮੈਂ ਫਰਾਂਸ ਲਈ ਕੰਮ ਕਰਨ ਨੂੰ ਤਿਆਰ ਹਾਂ ਜੇਕਰ ਫਰਾਂਸ ਵਾਲੇ ਮੇਰੇ ਕੰਮ ਲਈ ਚੰਗੇ ਪੈਸੇ ਦੇ ਦੇਣ ਤਾਂ। ਮੈਨੂੰ ਪੈਸੇ ਦੀ ਬੜੀ ਲੋੜ ਹੈ।"

ਏਹ ਸਚ ਮੁਚ ਬੜਾ ਹੀ ਅਜੀਬ ਉਤਰ ਸੀ, ਕਿਉਂਕਿ ਮਾਤਾ ਹਰੀ ਨੇ ਹੁਣੇ ਜਹੇ ਨਾਚ ਕਰਕੇ ਕਾਫ਼ੀ ਪੈਸਾ ਕਮਾ ਲਿਆ ਸੀ ਅਤੇ ਨਾਲੇ ਜਾਇਦਾਦ ਨੂੰ ਨੀਲਾਮ ਕਰਕੇ ਜਿਹੜਾ ਪੈਸਾ ਮਿਲਿਆ ਸੀ ਉਹ ਵੀ ਖ਼ਤਮ ਨਹੀਂ ਸੀ ਹੋਇਆ। ਪੈਸੇ ਕਮਾਣ ਦੇ ਹੋਰ ਵੀ ਕਈ ਰਾਹ ਉਹਦੇ ਲਈ ਖੁਲ੍ਹੇ ਸਨ। ਉਹ ਕਿਉਂ ਜਰਮਨ ਦੇ ਬਰਖਿਲਾਫ ਜਾਸੂਸੀ ਕੰਮ ਕਰਕੇ ਇਤਨੇ ਖ਼ਤਰੇ ਵਿਚ ਪੈਂਦੀ ਸੀ।

"ਕਿਉਂਕਿ ਤੁਹਾਨੂੰ ਸ਼ਕ ਹੈ, ਕਿਉਂਕਿ ਮੈਂ ਬੇਤਰਫ਼ਦਾਰ ਹਾਂ ਏਸ ਲਈ ਹੋ ਸਕਦਾ ਹੈ ਕਿ ਤੁਹਾਨੂੰ ਸ਼ਕ ਹੋਵੇ ਕਿ ਫ਼ਰਾਂਸ ਦੀ ਵਫ਼ਾਦਾਰੀ ਮੇਰੇ ਕੋਲੋਂ ਏਹ ਕੁਝ ਨਹੀਂ ਕਰ ਰਹੀ। ਪਰ ਮੈਂ ਤੁਹਾਨੂੰ ਸਬੂਤ ਦਿਆਂਗੀ ਜਿਸ ਤੋਂ ਤੁਸਾਂ ਨੂੰ ਪਤਾ ਲਗ ਜਾਏਗਾ ਕਿ ਮੈਂ ਫ਼ਰਾਂਸ ਨਾਲ

੧੧੯.