“ਮੈਂ ਅਫ਼ਸਰ ਨੂੰ ਮਿਲਣਾ ਚਾਹੁੰਦੀ ਹਾਂ।"
ਜਿਤਨੀ ਜਲਦੀ ਉਹਨੂੰ ਏਸ ਗਲ ਦੀ ਆਗਿਆ ਮਿਲ ਗਈ, ਸ਼ਾਇਦ ਹੀ ਕਿਸੇ ਹੋਰ ਨੂੰ ਮਿਲੀ ਹੋਵੇ। ਹਰ ਇਕ ਅਫ਼ਸਰ ਮਾਨੋਂ ਉਹਦੀ ਉਡੀਕ ਵਿਚ ਬੈਠਾ ਹੋਇਆ ਸੀ। ਹਰ ਕੋਈ ਅਫਸਰ ਜਾਣਦਾ ਸੀ ਕਿ ਮਾਤਾ ਹਰੀ ਜਾਸੂਸੀ ਕੰਮ ਕਰ ਰਹੀ ਸੀ, ਅਤੇ ਏਸ ਲਈ ਆਸਵੰਤ ਸੀ ਕਿ ਸ਼ਾਇਦ ਮਾਤਾ ਹਰੀ ਕੁਝ ਆਖ ਬੈਠੇ ਜਿਸ ਦੇ ਆਸਰੇ ਉਹ ਉਨ੍ਹਾਂ "ਬਚਾਉ-ਦੀਆਂ-ਕੰਧਾਂ" ਨੂੰ ਤੋੜ ਸਕਨ, ਜਿਹੜੀਆਂ ਮਾਤਾ ਹਰੀ ਨੇ ਆਪਣੇ ਆਲੇ ਦੁਆਲੇ ਉਸਾਰੀਆਂ ਹੋਈਆਂ ਸਨ ਤੇ ਮੁੜ ਉਹਦੇ ਅਪਰਾਧਾਂ ਦਾ ਕੋਈ ਪੱਕਾ ਸਬੂਤ ਮਿਲ ਜਾਵੇ। ਕੇਵਲ ਸਾਰਿਆਂ ਨੂੰ ਇਕ ਡਰ ਸੀ ਕਿ ਮਤਾਂ ਮਾਤਾ ਹਰੀ ਨਾਲ ਕੋਈ ਅਫਸਰ ਏਸੇ ਤਰ੍ਹਾਂ ਦੀ ਗਲ ਕਰ ਬੈਠੇ ਜਿਸ ਤੋਂ ਮਾਤਾ ਹਰੀ ਨੂੰ ਇਹ ਪਤਾ ਲਗ ਜਾਵੇ ਕਿ 'ਸਾਰੇ ਏਸ ਗਲ ਵਿਚ ਦਿਲਚਸਪੀ ਰਖਦੇ ਸਨ ਕਿ ਉਹ ਕੀ ਕਰ ਰਹੀ ਸੀ ਅਤੇ ਏਹ ਮਿਲਣੀ ਐਵੇਂ ਆਪਣੇ ਆਪ ਨੂੰ ਬਚਾਉਣ ਦਾ ਮਾਤਾ ਹਰੀ ਨੇ ਇਕ ਤਰੀਕਾ ਸੋਚਿਆ ਸੀ। ਜੇਕਰ ਇਨ੍ਹਾਂ ਗਲਾਂ ਦਾ ਪਤਾ ਮਾਤਾ ਹਰੀ ਨੂੰ ਹੋ ਗਿਆ ਤਾਂ ਉਹ ਬੜੀ ਸੋਚ ਸਮਝ ਕੇ ਗਲ ਕਰੇਗੀ ਜਿਸ ਕਰਕੇ ਕੋਈ ਲਾਭ ਨਹੀਂ ਹੋਣ ਲਗਾ। ਪਰ ਮਾਤਾ ਹਰੀ ਨੂੰ ਕੋਈ ਸ਼ਕ ਨਾ ਪਿਆ।
ਮਾਤਾ ਹਰੀ ਦਸਿਆ:
"ਮੈਂ ਫ਼ਰਾਂਸ ਦੇ ਖੁਫ਼ੀਆ ਮਹਿਕਮੇ ਵਿਚ ਨੌਕਰੀ ਕਰਨਾ ਚਾਹੁੰਦੀ ਹਾਂ। ਬਰਲਨ ਅਤੇ ਹੋਰ ਦੇਸਾਂਦੇ ਵਡੇ ਵਡੇ ਆਦਮੀਆਂ ਨਾਲ ਮੇਰੀ ਚੰਗੀ ਵਾਕਫ਼ੀਅਤ ਹੈ।" ਨਾਲ ਹੋਰ ਵੀ ਆਪਣਾ ਹੁੱਨਰ ਅਤੇ ਆਪਣੀ ਲਿਆਕਤ ਦਸੀ।
"ਪਰ" ਕਪਤਾਨ ਲੀਡਾਕਸ ਨੇ ਆਖਿਆ "ਤੁਸੀਂ ਗੁਸਾ ਨਹੀਂ ਕਰਨ ਲਗੇ ਜੇ ਕਰ ਅਸੀਂ ਏਸ ਸਵਾਲ ਬਾਰੇ ਹੋਰ
੧੧੮.