ਪੰਨਾ:ਮਾਤਾ ਹਰੀ.pdf/124

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਹੈ। ਹੁਣ ਉਹਨੂੰ ਲੱਭਣਾ ਨਹੀਂ ਪੈਂਦਾ। ਹੁਣ ਕੇਵਲ ਇਹ ਹੀ ਕੰਮ ਰਹਿ ਜਾਂਦਾ ਹੈ ਕਿ ਉਹਦੀ ਨਿਗਰਾਨੀ ਕੀਤੀ ਜਾਵੇ। ਏਸ ਨਿਗਰਾਨੀ ਕਰਨ ਦੇ ਕੰਮ ਵਿਚ ਸਕਾਟਲੈਂਡ ਯਾਰਡ ਦੇ ਸਿਪਾਹੀ ਮਸ਼ਹੂਰ ਹਨ। ਇਕ ਵਾਰੀ ਆਦਮੀ ਨੂੰ ਲਭ ਲੈਣ ਤਾਂ ਮੁਸ਼ਕੀ ਕੁਤੇ ਵਾਂਗ ਉਹਦਾ ਪਿੱਛਾ ਨਹੀਂ ਛਡਦੇ। ਬਰਤਾਨੀਆਂ ਦੀ ਖੁਫ਼ੀਆ ਪੁਲੀਸ ਮਾਤਾ ਹਰੀ ਨੂੰ ਚੰਗਾ ਨਹੀਂ ਸੀ ਜਾਣਦੀ। ਉਹ ਉਹਦੀ ਬਾਬਤ ਬਹੁਤ ਕੁਝ ਜਾਣਦੀ ਸੀ ਏਸ ਲਈ ਕਦੀ ਗੂੜ੍ਹੀ ਮਿੱਤ੍ਰਤਾ ਪਾਉਣ ਨੂੰ ਤਿਆਰ ਨਹੀਂ ਸੀ ਹੁੰਦੀ। ਅਤੇ ਨਾ ਹੀ ਉਹ ਯਕੀਨ ਕਰਦੇ ਸਨ ਕਿ ਮਾਤਾ ਹਰੀ ਜਰਮਨੀ ਵਲੋਂ ਹਟ ਕੇ ਫਰਾਂਸ ਲਈ ਕੰਮ ਕਰ ਰਹੀ ਸੀ, ਪਰ ਉਹ ਫਰਾਂਸ ਦੀ ਪੁਲੀਸ ਦਾ ਮਾਣ ਰਖਣ ਨੂੰ ਤਿਆਰ ਸਨ।

ਜਦੋਂ ਮਾਤਾ ਹਰੀ ਬਰਤਾਨੀਆ ਪਹੁੰਚੀ ਤਾਂ ਏਹ ਉਮੀਦ ਕੀਤੀ ਜਾਂਦੀ ਸੀ ਕਿ ਜਦ ਉਹ ਡੋਵਰ ਉਤਰੀ, ਉਸ ਨੇ ਜੰਗੀ ਸਾਮਾਨ ਦੀ ਸਾਰੇ ਚੰਗੀ ਤਰ੍ਹਾਂ ਦੇਖ ਭਾਲ ਕੀਤੀ ਹੋਵੇਗੀ। ਚੰਗੀ ਕਿਸਮਤ ਨਾਲ ਮਾਤਾ ਹਰੀ ਨੂੰ ਲੰਡਨ ਵਿਚ ਕੁਝ ਚਿਰ ਲਈ ਰਹਿਣਾ ਪੈ ਗਿਆ। ਉਹ ਏਸ ਸਮੇਂ ਵਿਚ ਦੇਖਦੀ ਰਹੀ ਕਿ ਹਵਾਈ ਹਮਲਿਆਂ ਦਾ ਕੀ ਅਸਰ ਪੈਂਦਾ ਸੀ ਅਤੇ ਏਹਦਾ ਮੁਕਾਬਲਾ ਕਰਨ ਲਈ ਕੀ ਕੀਤਾ ਜਾਂਦਾ ਸੀ। ਜਰਮਨ ਵਾਲਿਆਂ ਮਾਤਾ ਹਰੀ ਨੂੰ ਕਿਹਾ ਸੀ ਕਿ ਪਤਾ ਕਰਨਾ ਕਿ ਇਨ੍ਹਾਂ ਹਵਾਈ ਹਮਲਿਆਂ ਦਾ ਪੈਰਸ ਉੱਤੇ ਕੀ ਅਸਰ ਹੁੰਦਾ ਸੀ। ਅਤੇ ਜਦ ਉਹ ਹੁਣ ਲੰਡਨ ਵਿਚ ਸੀ ਤਾਂ ਮਾਤਾ ਹਰੀ ਲੰਡਨ ਤੇ ਹੁੰਦਾ ਅਸਰ ਕਿਉਂ ਨਾ ਤਕ ਲੈਂਦੀ?

ਮਾਤਾ ਹਰੀ ਦਾ ਲੰਡਨ ਵਿਚ ਰੁਕ ਜਾਣਾ ਕੋਈ ਅਵੱਸ਼ ਨਹੀਂ ਸੀ, ਪਰ ਲੰਡਨ ਦੀ ਪੁਲੀਸ ਏਹ ਜਾਣਨਾ ਚਾਹੁੰਦੀ ਸੀਕਿ ਲੰਡਨ ਵਿਚ ਤਾਂ ਕੋਈ ਐਸਾ ਆਦਮੀ ਨਹੀਂ

੧੨੫.