ਪੰਨਾ:ਮਾਤਾ ਹਰੀ.pdf/123

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਨਾਲੇ ਹਦਾਇਤਾਂ ਵੀ ਘਟ ਕੀਮਤੀ ਨਹੀਂ ਸਨ ਕਿਉਂਕਿ ਉਨਾਂ ਦੇ ਪਤਾ ਲਗ ਜਾਣ ਨਾਲ ਵੈਰੀਆਂ ਨੂੰ ਏਸ ਗਲ ਦਾ ਪਤਾ ਲਗ ਜਾਣਾ ਸੀ ਕਿ ਫਰਾਂਸ ਵਾਲੇ ਕਿਸ ਕਿਸ ਗਲ ਦਾ ਪਤਾ ਲਾਉਣਾ ਚਾਹੁੰਦੇ ਸਨ ਅਤੇ ਇਵੇਂ ਉਨ੍ਹਾਂ ਦੀ ਦੂਣੀ ਰਾਖੀ ਕਰ ਸਕਦੇ ਸਨ। ਫੇਰ ਅਫਸਰ ਨੇ ਸ਼ੁਭ ਇੱਛਾ ਕੀਤੀਆਂ ਕਿ ਫਰਾਂਸ ਲਈ ਪਹਿਲਾ ਕੰਮ ਕਰਨ ਵਿਚ ਉਹਦੀ ਸਫਲਤਾ ਹੋਵੇ।

ਮਾਤਾ ਹਰੀ ਨੇ ਇਨ੍ਹਾਂ ਕਾਗ਼ਜ਼ਾਂ ਨੂੰ ਆਪਣੇ ਕੋਲ ਛਪਾ ਰਖਣ ਦੀ ਖੇਚਲ ਨਾ ਕੀਤੀ। ਜਿਸ ਮਨੋਰਥ ਲਈ ਉਹ ਕਾਗ਼ਜ਼ ਸਨ, ਉਹ ਮਨੋਰਥ ਇਨ੍ਹਾਂ ਕਾਗ਼ਜ਼ਾਂ ਨੂੰ ਖ਼ਤ ਰਾਹੀਂ ਪਹਿਲੋਂ ਮਿੱਥੇ ਹੋਏ ਰਾਹਾਂ ਥਾਂਈ ਭੇਜ ਕੇ ਚੰਗੀ ਤਰ੍ਹਾਂ ਪੂਰਾ ਹੋ ਸਕਦਾ ਸੀ। ਉਹਨੇ ਏਹ ਕਾਗ਼ਜ਼ ਇਵੇਂ ਹਾਲੈਂਡ ਦੇ ਖੁਫ਼ੀਆ ਅਫ਼ਸਰ ਕੋਲ ਭੇਜ ਦਿਤੇ। ਉਹਦੇ ਆਪਣੇ ਸਫ਼ਰ ਵਿਚ ਦੇਰ ਹੋਣੀ ਅਵੱਸ਼ ਸੀ, ਕਿਉਂਕਿ ਉਨ੍ਹਾਂ ਜੰਗ ਦੇ ਦਿਨਾਂ ਵਿਚ ਹਾਲੈਂਡ ਜਾਣ ਲਗਿਆਂ ਬਰਤਾਨੀਆਂ ਵਲੋਂ ਹੋਕੇ ਜਾਣਾ ਪੈਂਦਾ ਸੀ। ਫ਼ਰਾਂਸ ਤੋਂ ਜਾਣ ਲਗਿਆਂ ਏਹ ਰਾਹ ਪਕੜਨਾ ਹੋਰ ਵੀ ਜ਼ਰੂਰੀ ਸੀ। ਲੰਡਨ ਦੀ ਪੁਲੀਸ ਦਾ ਮਾਤਾ ਹਰੀ ਨੂੰ ਕਾਫ਼ੀ ਡਰ ਸੀ ਪਰ ਉਹ ਬਹੁਤ ਹਦ ਤਕ ਦੂਰ ਹੋ ਗਿਆ ਕਿਉਕਿ ਫਰਾਂਸ ਵਾਲਿਆਂ ਨੇ ਕਹਿ ਕਹਾ ਕੇ ਰਾਹ ਸਾਫ਼ ਕਰਾ ਦਿਤਾ ਸੀ।

ਬਰਤਾਨੀਆ ਦੀ ਪੁਲੀਸ ਨੇ ਮਾਤਾ ਹਰੀ ਦੀ ਆਮਦ ਬਾਰੇ ਕੀ ਖ਼ਿਆਲ ਕੀਤਾ? ਏਹਦਾ ਪਤਾ ਨਹੀਂ। ਇਹ ਖ਼ਿਆਲ ਨਹੀਂ ਕਰ ਲੈਣਾ ਚਾਹੀਦਾ ਕਿ ਪੁਲੀਸ ਇਕ ਜਾਸੂਸ ਨੂੰ ਆਪਣੇ ਵਿਚ ਵੇਖ ਕੇ ਘਾਬਰ ਜਾਂਦੀ ਹੈ। ਨਾਲੇ ਇੱਥੇ ਤਾਂ ਦੂਜੀ ਪੁਲੀਸ ਨੇ “ਸਿਗਨਲ’ ਦੇ ਦਿਤਾ ਹੋਇਆ ਸੀ। ਜਦ ਏਹ ਪਤਾ ਲਗਦਾ ਹੈ ਕਿ ਕੋਈ ਸ਼ਕੀ ਜਾਂ ਉੱਘਾ ਜਾਸੂਸ ਆ ਗਿਆ ਹੈ ਤਾਂ ਲੰਡਨ ਦੀ ਪੁਲੀਸ ਨੂੰ ਖੁਸ਼ੀ ਹੁੰਦੀ

੧੨੪.