ਰੁਤਬਾ ਦੇਂਦੇ ਹਨ, ਅਤੇ ਕਿਉਂ ਅਫ਼ਸੋਸ ਕਰਦੇ ਹਨ ਕਿ ਫ਼ਰਾਂਸ ਨੇ ਏਸ ਵਫ਼ਾਦਾਰ ਚੇਲੀ ਨੂੰ ਗੋਲੀਆਂ ਨਾਲ ਵਿਨ੍ਹ ਸੁਟਿਆ।
ਏਹ ਜਾਣਨ ਲਈ ਕਿ ਉਹਨੇ ਕਿਵੇਂ ਹਰਾਨ ਕਰ ਦੇਣ ਵਾਲੇ ਕੰਮ ਪੂਰੇ ਕਰ ਲਏ, ਅਸਾਂ ਨੂੰ ਇਕ ਧਾਰਮਕ ਮੀਟਿੰਗ ਦਾ ਧਿਆਨ ਕਰਨਾ ਪਵੇਗਾ। ਇਹੋ ਜਹੀਆਂ ਮੀਟਿੰਗਾਂ ਨੂੰ ਮਾਤਾ ਹਰੀ ਬੜਾ ਹੀ ਪਿਆਰਦੀ ਸੀ। ਇਨ੍ਹਾਂ ਜਲਸਿਆਂ ਵਿਚੋਂ ਉਹ ਬੜੀ ਖੁਸ਼ੀ ਅਤੇ ਧੰਨ ਪ੍ਰਾਪਤ ਕਰਦੀ ਸੀ ਤੇ ਇਥੇ ਹੀ ਮਾਤਾ ਹਰੀ ਵੱਡੇ ਵੱਡੇ ਲੋਕਾਂ ਉਤੇ ਆਪਣੇ ਅਮਰ ਜਾਂ ਜਾਦੂ ਦੀ ਨੀਂਹ ਰਖਦੀ ਸੀ। ਏਹ ਨਜ਼ਾਰਾ ਇਕ ਅਮੀਰ ਘਰ ਦੇ ਪੋਸ਼ੀਦਾ ਕਮਰੇ ਵਿਚ ਹੁੰਦਾ ਸੀ। ਹਰ ਇਜ਼ਾਸ਼ੀ ਦਾ ਸਾਮਾਨ ਮਿਲ ਸਕਦਾ ਸੀ। ਕੁਝ ਚੋਣਵੇਂ ਮਹਿਮਾਨ ਪੂਰੀਆਂ ਇਜ਼ਾਸ਼ੀਆਂ ਕਰਕੇ ਬੜੇ ਬੇਪ੍ਰਵਾਹ ਤੇ ਆਰਾਮ ਨਾਲ ਢੋਹ ਲਾਈ ਬੈਠੇ ਹੁੰਦੇ ਸਨ। ਆਲੇ-ਦੁਆਲੇ ਮਾਤਾ ਹਰੀ ਦੇ "ਪੁਜਾਰੀ" ਦਿਸਦੇ ਸਨ। ਇਹੋ ਜਹੀ ਮੀਟਿੰਗ ਵਿਚ ਮਾਤਾ ਹਰੀ ਆਪਣੀ ਜਵਾਨੀ ਦੇ ਬੁੱਤ ਨੂੰ “ਜਗਾਂਦੀ ਸੀ।
ਮੈਂ ਜੰਮੀ ਸਾਂ",ਮਾਤਾ ਹਰੀ ਨਿਮ੍ਹੀ ਜਹੀ ਅਵਾਜ਼ ਨਾਲ ਅਤੇ ਕੋਮਲਤਾ ਭਰੇ ਲਹਿਜੇ ਨਾਲ ਆਖਦੀ, "ਦਖਨੀ ਹਿੰਦ ਵਿਚ! ਮਾਲਾਬਾਰ ਦੇ ਕੰਢੇ, ਉਸ ਪਵਿਤ੍ਰ ਜਫਨਾਪੱਟਮ ਵਿਚ। ਸਾਡਾ ਘਰਾਣਾ ਬਰ੍ਹਮਾ ਦੀ ਅੰਸ ਵਿਚੋਂ ਸੀ। ਮੇਰੇ ਪਿਤਾ ਜੀ ਬੜੇ ਪਵਿਤ੍ਰ ਅਤੇ ਦਿਲ ਦੇ ਬੜੇ ਹੀ ਸੁੱਚੇ ਸਨ, ਏਸ ਲਈ ਲੋਕੀ ਉਨ੍ਹਾਂ ਨੂੰ ਅਸੀਰਵਾਦਮ ਸਦਦੇ ਹਨ। ਅਸੀਰਵਾਦਮ ਦਾ ਅਰਥ ਹੈ 'ਰਬ ਦੀ ਬਖਸ਼ਸ਼।’ ਮੇਰੇ ਅੰਮੀ ਜੀ ਕੰਨਣਾ ਸਵਾਮੀ ਦੇ ਮਸ਼ਹੂਰ ਮੰਦਰ ਵਿਚ ਵੱਡੇ ਦੇਵਦਾਸੀ ਸਨ।
"ਜਿਸ ਦਿਨ ਮੈਂ ਦੁਨੀਆਂ ਵਿਚ ਆਈ, ਉਹ ਹਮੇਸ਼ ਲਈ ਚਲੇ ਗਏ। ਮੇਰੀ ਅੰਮੀ ਉਸ ਵੇਲੇ ਚੌਦਾਂ ਸਾਲ ਦੀ ਸੀ।
੧੪.