ਸਮੱਗਰੀ 'ਤੇ ਜਾਓ

ਪੰਨਾ:ਮਾਤਾ ਹਰੀ.pdf/12

ਵਿਕੀਸਰੋਤ ਤੋਂ
ਇਹ ਪੰਨਾ ਪ੍ਰਮਾਣਿਤ ਕੀਤਾ ਗਿਆ ਹੈ

ਕਾਂਡ ੨

ਜਨਮ-ਭੂਮੀ ਉਤੇ ਪੜਦਾ

ਮਾਤਾ ਹਰੀ ਦੀ ਸਾਰੀ ਕਹਾਣੀ ਦੀ ਸਮਝ ਨਹੀਂ ਆ ਸਕਦੀ, ਜੇਕਰ ਅਸੀਂ ਕੁਝ ਕੁ "ਲਾਲ ਨਾਚੀ" ਬਾਰੇ ਨਾ ਜਾਣ ਜਾਈਏ। ਜਿੰਨਾ ਚਿਰ ਅਸੀ ਉਹਦੇ ਜਾਦੂ ਨੂੰ ਨਾ ਸਮਝ ਲਈਏ, ਅਸੀਂ ਯਕੀਨ ਨਹੀਂ ਕਰ ਸਕਦੇ ਕਿ ਉਹ ਕਿਵੇਂ ਫ਼ਰਾਂਸ ਦੇ ਖੁਫ਼ੀਆ ਮਹਿਕਮੇ- ਦੂਜੇ ਬੀਊਰੋ-ਦੇ ਵੱਡੇ ਅਫ਼ਸਰ ਨੂੰ “ਨਮੱਰਦ” ਕਰ ਦਿਤਾ ਸੀ; ਕਿਵੇਂ ਉਹ ਆਪਣੇ ਖੁਫ਼ੀਆ ਅਫ਼ਸਰ ਨਾਲ ਉਨ੍ਹਾਂ ਕਾਗ਼ਜ਼ਾਂ ਉਤੇ ਖਤਾ ਪਤਰੀ ਕਰਦੀ ਰਹੀ ਸੀ ਜਿਨ੍ਹਾਂ ਉਤੇ “ਪ੍ਰਦੇਸੀ ਵਜ਼ੀਰੀ” ਦੀ ਮੋਹਰ ਲਗੀ ਹੋਈ ਹੁੰਦੀ ਸੀ: ਕਿਵੇਂ ਜਦ ਅਖ਼ੀਰ ਵਿਚ ਮੁਕੱਦਮਾ ਲਿਆ ਤਾਂ ਉਹ ਸ਼ਹਿਜ਼ਾਦਿਆਂ, ਸਫੀਰਾਂ ਅਤੇ ਹੋਰ ਵੱਡੇ ਵੱਡੇ ਆਦਮੀਆਂ ਦੀ ਮਦਦ ਲੈ ਸਕੀ। ਜੇਕਰ ਅਸੀਂ ਉਹਦੀ ਜ਼ਿੰਦਗੀ ਦੇ ਉਸ ਪਹਿਲੂ ਨੂੰ। ਜਿਸ ਨੂੰ ਉਹ ਆਰਟ-ਭਰਿਆ ਜੀਵਨ ਆਖਦੀ ਸੀ, ਸਮਝ ਲਈਏ ਤਾਂ ਅਸੀਂ ਉਹਦੀ ਜੀਵ-ਘਾਤਕ ਜਾਂ ਮਾਰੂ ਜਾਦੂਗਰੀ ਨੂੰ ਸਮਝ ਸਕਦੇ ਹਾਂ।

ਉਹ ਆਖਦੀ ਸੀ ਕਿ ਉਹ ਇਕ ਧਾਰਮਕ ਜਥੇ ਦੀ ਵੱਡੀ ਪ੍ਰਚਾਰਕ ਸੀ। ਏਸ ਗਲ ਵਲ ਧਿਆਨ ਰਖਦੇ ਹੋਏ ਅਸੀਂ ਵੀ ਸਮਝ ਸਕਦੇ ਹਾਂ, ਕਿਉਂਕਿ ਕੁਝ ਲੋਕੀ ਉਹਨੂੰ ਸ਼ਹੀਦ ਦਾ

੧੩.