ਕਿਸੇ ਮਨੁਖ ਨੂੰ ਲਭਣਾ ਚਾਹੁੰਦੀ ਸੀ ਜਿਹੜਾ ਉਹਦੇ ਥੁੜ ਦੇ ਨਿਜ ਦੇ ਖ਼ਰਚੇ ਨੂੰ ਪੂਰਾ ਕਰਦਾ ਰਹੇ।
ਇਹੋ ਜਿਹਾ ਮਨੁਖ ਲਭਣ ਲਈ ਇਥੇ ਇਤਨੀ ਤਕਲੀਫ਼ ਹੋਈ ਜਿਤਨੀ ਕਿ ਕਦੀ ਪਹਿਲੇ ਨਹੀਂ ਸੀ ਹੋਈ। ਖੁਲ੍ਹੀ ਤਰ੍ਹਾਂ ਜਰਮਨ ਅਫ਼ਸਰਾਂ ਦੀ ਮਿੱਤ੍ਰਤਾ ਦੀ ਮੰਗ ਕਰਨੀ ਠੀਕ ਨਹੀਂ ਸੀ, ਕਿਉਂਕਿ ਏਸ ਤਰ੍ਹਾਂ ਵੈਰੀਆਂ ਦਾ ਧਿਆਨ ਉਧਰ ਹੋ ਜਾਣਾ ਸੀ। ਬਰਤਾਨੀਆਂ ਵਾਲਿਆਂ ਨੂੰ ਨਿਤ ਵਾਂਗ ਉਹਦੀ ਆਮਦ ਦੀਆਂ ਖ਼ਬਰਾਂ ਪੁਜ ਗਈਆਂ ਸਨ। ਏਸ ਲਈ ਉਹ ਉਸ ਤੋਂ ਇਵੇਂ ਹੀ ਦੂਰ ਰਹਿਣ ਲਗੇ ਜਿਵੇਂ ਕੋਈ ਦਬਾ ਤੋਂ ਪਰ੍ਹਾਂ ਭਜਦਾ ਹੈ। ਸਪੇਨ ਵਾਲੇ ਬਹੁਤੀਆਂ ਅਯਾਸ਼ੀਆਂ ਵਿਚ ਸਨ ਪੈਣ ਵਾਲੇ ਕਿਉਕਿ ਉਨ੍ਹਾਂ ਦੀ ਮਿਤ੍ਰਤਾ ਆਮ ਕਰਕੇ ਉਥੇ ਮੁਕ ਜਾਂਦੀ ਸੀ ਜਦ ਹੋਟਲ ਦਾ ਬਿਲ ਦੇਣ ਦਾ ਸਵਾਲ ਆ ਪੈਂਦਾ ਸੀ। ਬਾਕੀ ਫ਼ਰਾਂਸ ਵਾਲੇ ਹੀ ਰਹਿੰਦੇ ਸਨ। ਥੋੜੀ ਜਹੀ ਕੋਸ਼ਸ਼ ਕਰਕੇ ਮਾਤਾ ਹਰੀ ਖਾਣ ਵਾਲੇ ਕਮਰੇ ਵਿਚ ਉਸ ਮੇਜ਼ ਉਤੇ ਬੈਠਣ ਲਗ ਪਈ ਜਿਸਦੇ ਨਾਲ ਫਰਾਂਸ ਦਾ ਫੌਜੀ ਸਫ਼ੀਰ ਬੈਠਦਾ ਹੁੰਦਾ ਸੀ। ਪਹਿਲੇ "ਨਮਸਤੇ" ਕਰਨਾ ਸ਼ੁਰੂ ਕੀਤਾ ਅਤੇ ਨਾਲ ਹੀ ਕਈ ਅਦਾਵਾਂ ਕਰਨੀਆਂ ਅਰੰਭ ਕਰ ਦਿੱਤੀਆਂ। ਪਰ ਏਸ ਵਾਰ ਹਰ ਇਕ ਆਰਟ ਦੀ ਹਾਰ ਹੋਈ; ਹਰ ਕਦਮ ਉੱਤੇ ਰੁਕਾਵਟ ਪਈ, ਹਰ ਪਿਆਰ ਦੀ ਗਲ ਨੂੰ ਰੁੱਖੀ ਤਰ੍ਹਾਂ ਜੀ-ਆਇਆਂ ਆਖਿਆ ਗਿਆ। ਇਨ੍ਹਾਂ ਗਲਾਂ ਤੋਂ ਪਤਾ ਲਗਿਆ ਕਿ ਫਰਾਂਸ ਵਾਲਾ ਉਸ ਫੰਧੇ ਵਿਚ ਫਸਣ ਨੂੰ ਤਿਆਰ ਨਹੀਂ ਸੀ। ਏਸ ਤਰ੍ਹਾਂ ਮਾਤਾ ਹਰੀ ਦੇ ਖਿਆਲਾਂ ਮੁਤਾਬਕ ਉਹ ਮਨੁਖ ਜਿਸ ਨੇ ਜਲਦੀ ਹੀ ਹਾਰ ਖਾ ਜਾਣੀ ਸੀ, ਅਜਿੱਤ ਸਾਬਤ ਹੋਇਆ।
ਫਰਾਂਸ ਅਫ਼ਸਰ ਦੇ ਏਸ ਵਤੀਰੇ ਨੇ ਮਾਤਾ ਹਰੀ ਦੇ ਦਿਲ ਵਿਚ ਸ਼ੰਕੇ ਪਾ ਦਿਤੇ। ਕੀ ਇਹ ਠੀਕ ਸੀ ਕਿ ਫਰਾਂਸ
੧੩੩.