ਪੰਨਾ:ਮਾਤਾ ਹਰੀ.pdf/133

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਵਾਲਿਆਂ ਨੂੰ ਪਤਾ ਲਗ ਗਿਆ ਸੀ ਕਿ ਉਹ ਵੈਰੀਆਂ ਦੀ ਜਾਸੂਸਾ ਸੀ? ਏਸ ਗਲ ਨੇ ਜਰਮਨ ਅਫ਼ਸਰ ਨਾਲ ਮਿਲਣੀ ਕਰਨ ਨੂੰ ਜ਼ਰੂਰੀ ਕਰ ਦਿਤਾ। ਨਾਲੇ ਪੈਸੇ ਲਈ ਅਗੇ ਹੀ ਏਸ ਗਲ ਦੀ ਲੋੜ ਦਿਸ ਰਹੀ ਸੀ। ਸਪੇਨ ਦੇ ਕਈ ਵਾਸੀ ਅਜੇ ਵੀ ਉਹਦੀ "ਸਿਫਤ ਸਲਾਹ" ਕਰਨ ਵਾਲੇ ਹੈ ਸਨ। ਜਲਦੀ ਹੀ ਸਪੇਨ ਦੇ ਹਰ ਤਬਕੇ ਦੇ ਆਦਮੀ ਮਾਤਾ ਹਰੀ ਦੇ ਆਲੇ ਦੁਆਲੇ ਫਿਰਨ ਲਗ ਪਏ। ਪਰ ਏਸ "ਕਚਹਿਰੀ" ਤੋਂ ਮਾਤਾ ਹਰੀ ਨੂੰ ਕੋਈ ਲਾਭ ਨਾ ਹੋਇਆ। ਜਦ ਉਹ ਇਤਨੀ ਗਲ ਵੀ ਨਾ ਦਸ ਸਕੇ ਕਿ "ਕੀ ਮਾਤਾ ਹਰੀ ਪੈਰਸ ਜਾ ਸਕਦੀ ਸੀ ਕਿ ਨਹੀਂ", ਤਾਂ ਮਾਤਾ ਹਰੀ ਨੂੰ ਪਤਾ ਲਗਿਆ ਕਿ ਮਦਦਗਾਰ ਵੀ ਉਹ ਕਿਸੇ ਕੰਮ ਦੇ ਨਹੀਂ ਸਨ ਹੋ ਸਕਦੇ।

ਸ਼ੁਰੂ ਤੋਂ ਏਸ ਗਲ ਦਾ ਪਤਾ ਲਗ ਗਿਆ ਸੀ ਕਿ ਬਰਤਾਨੀਆ ਦਾ ਸਮੁੰਦਰੀ ਤਖ਼ਤਾ ਇਤਨਾ ਚੌਕੱਨਾ ਸੀ ਕਿ ਹਾਲੈਂਡੋਂ ਵਾਪਸ ਜਾਣਾ ਲਗ ਭਗ ਅਸੰਭਵ ਹੋ ਗਿਆ ਸੀ। ਬਟੂਆ ਖਾਲੀ ਸੀ, ਸਲਾਹ ਅਤੇ ਮਦਦ ਦੀ ਲੋੜ ਸੀ ਏਸ ਲਈ ਉਹਨੇ ਜਰਮਨ ਅਫ਼ਸਰ ਕੋਲੋਂ ਇਨ੍ਹਾਂ ਦੀ ਮੰਗ ਕੀਤੀ ਅਤੇ ਉਹਨੂੰ ਮਿਲ ਗਈਆਂ। ਏਸ ਗਲ ਦਾ ਪਤਾ ਲਗ ਜਾਣ ਤੇ ਇਹ ਹਾਲ ਹੋਇਆ ਕਿ ਕਈਆਂ ਸਪੇਨ ਵਾਸੀਆਂ ਦੀ ਮਦਦ ਖੁਸ ਗਈ ਜਿਹੜੇ ਜਰਮਨ ਲਈ ਹਮਦਰਦੀ ਨਹੀਂ ਸਨ ਰਖਦੇ ਸਗੋਂ ਬਰਤਾਨੀਆ ਅਤੇ ਫਰਾਂਸ ਲਈ। ਇਕ ਮਸ਼ਹੂਰ ਲਿਖਾਰੀ, ਐਜੀਕਵੈਲ ਵੈਨਡਰਿਜ ਨੇ ਉੱਘੀ ਮੈਗਜ਼ੀਨ- "ਦੀ ਲਿਬਰਲ"-ਵਿਚ ਲਗਾਤਾਰ ਲੇਖ "ਚਿੱਟੀ ਬੁਰ ਵਾਲੀ ਇਸਤ੍ਰੀ" ਦੀ ਸੁਰਖੀ ਹੇਠ ਕਢਵਾਏ ਕਿ ਉਹ ਨਾਚੀ ਜਿਹੜੀ ਰਿਜ ਹੋਟਲ ਵਿਚ ਠਹਿਰ ਰਹੀ ਸੀ ਅਸਲ ਵਿਚ ਜਰਮਨ ਦੀ ਜਾਸੂਸਾ ਸੀ। ਬਰਤਾਨੀਆ ਅਤੇ ਫਰਾਂਸ ਦੇ ਅਫਸਰਾਂ ਨੂੰ ਪਹਿਲੇ ਹੀ ਏਸ ਗਲ ਦਾ ਪਤਾ ਸੀ ਕਿ

੧੩੪.