ਵਾਨ ਕਰੂਨ-ਰਮਨ ਸਫ਼ੀਰ-ਨੇ ਮਾਤਾ ਹਰੀ ਨੂੰ ਨੌਕਰ ਰਖਿਆ ਹੋਇਆ ਸੀ। ਪਰ ਏਸ ਗਲ ਤੋਂ ਇਹ ਪਤਾ ਲਗਦਾ ਹੈ ਕਿ ਮਾਤਾ ਹਰੀ ਨੇ ਪਬਲਿਕ ਨੂੰ ਏਸ ਗਲ ਦਾ ਪਤਾ ਦੇਕੇ ਕਿ ਉਹ ਜਰਮਨ ਲਈ ਜਾਸੂਸੀ ਦਾ ਕੰਮ ਕਰ ਰਹੀ ਸੀ, ਆਪਣੀਆਂ ਬੇੜੀਆਂ ਆਪ ਸਾੜ ਰਹੀ ਸੀ।
ਅਮਰੀਕਾ ਵਿਚ ਰਾਨ ਬਰਨਸਟਰਾਫ, ਵਾਨ ਪੈਪਨ ਅਤੇ ਬੋਆਏ ਐਡ, ਡਿਪਲੋਮੇਂਟ ਦੇ ਪੜਦੇ ਹੇਠਾਂ ਜਾਸੂਸਾਂ ਦਾ ਕੰਮ ਕਰ ਰਹੇ ਸਨ। ਹਾਲੈਂਡ ਅਤੇ ਸਵਿਜ਼ਰਲੈਂਡ ਵਿਚ ਵੀ ਜਾਸੂਸਾਂ ਦੇ ਦਫ਼ਤਰ ਖੋਲ੍ਹੀ ਬੈਠੇ ਸਨ। ਸਪੇਨ ਵਿਚ ਵੀ ਇਹ ਕੁਝ ਹੋ ਰਿਹਾ ਸੀ, ਪਰ ਕੇਵਲ ਸਪੇਨ ਉੱਤੇ ਹੀ ਤ੍ਰਿਗੁਣਾ ਦੂਸ਼ਨ ਲਗਿਆ: ਸੈਨ ਸੀਬੈਸਚਨ ਵਿਚ ਉਨ੍ਹਾਂ "ਤਿੰਨ ਵਡੇ" ਜਾਸੂਸਾਂ ਦਾ ਵੱਡਾ ਦਫ਼ਤਰ ਸੀ ਜਿਥੋਂ ਜਰਮਨ ਵਾਲਿਆਂ ਦਾ ਬੇਤਰਫ਼ਦਾਰ ਦੇਸਾਂ ਵਿਚ ਪ੍ਰਾਪੈਗੰਡਾ ਹੁੰਦਾ ਸੀ, ਮੈਡਿਰਡ ਵਿਚ ਖ਼ਬਰਾਂ ਅਕੱਠੀਆਂ ਹੁੰਦੀਆਂ ਸਨ; ਬਾਰਸੀਲੋਨਾ ਵਿਚੋਂ ਜਿਥੋਂ ਦੀ ਵਸੋਂ ਬਦਅਮਨੀ ਵਰਤਾ ਰਹੀ ਸੀ-ਜਰਮਨ ਦੇ ਜਾਸੂਸੀ ਮਹਿਕਮੇ ਲਈ ਰਜ ਕੇ ਭਰਤੀ ਹੁੰਦੀ ਸੀ।
ਸਪੇਨ ਵਿਚ ਹਰ ਦੇਸ ਦੇ ਜਾਸੂਸ ਰਹਿਕੇ ਆਪਣਾ ਆਪਣਾ ਕੰਮ ਕਰ ਰਹੇ ਸਨ। ਇਥੇ ਕਈ ਅਤਿ ਦਿਲਚਸਪ ਜਾਸੂਸੀ ਗਲਾਂ ਹੋਈਆਂ ਹੋਸਣ, ਪਰ ਉਹ ਸਾਰੀਆਂ ਦੇਸ ਦੇ ਅਣਅੰਕਿਤ ਕੀਤੇ ਇਤਿਹਾਸ ਵਿਚ ਹੀ ਪਈਆਂ ਰਹਿ ਗਈਆਂ ਹਨ। ਜਰਮਨ ਵਾਲੇ ਪੂਰੀ ਕੋਸ਼ਿਸ਼ ਕਰਦੇ ਰਹੇ ਕਿ ਕਿਵੇਂ ਸਪੇਨ ਵਾਲੇ ਮਧ-ਤਾਕਤਾਂ ਨਾਲ ਰਲ ਕੇ ਬਰਤਾਨੀਆ ਅਤੇ ਫ਼ਰਾਂਸ ਦੇ ਬਰਖਿਲਾਫ਼ ਹਥਿਆਰ ਚੁੱਕਣ। ਪਰ ਬਰਤਾਨੀਆ ਅਤੇ ਫਰਾਂਸ ਵਾਲੇ ਏਸ ਅਸਰ ਤੋਂ ਨਾਵਾਕਫ ਨਹੀਂ ਸਨ। ਉਹ ਵੀ ਬੜੇ ਚੌਕੰਨੇ ਰਹਿੰਦੇ ਸਨ। ਉਹ ਜਾਣਦੇ ਸਨ ਕਿ ਬਾਦਸ਼ਾਹ ਐਲਫੋਨਸੋ ਅਤੇ ਉਹਦੇ ਕੁਝ ਵਫ਼ਾਦਾਰ ਸਰਦਾਰਾਂ ਦੀ ਅਥੱਕ ਮਿਹਨਤ ਸਦਕੇ ਸਪੇਨ, ਜਰਮਨੀ
੧੩੫.