ਪੰਨਾ:ਮਾਤਾ ਹਰੀ.pdf/135

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਨਾਲ ਰਲਣ ਤੋਂ ਬਚਿਆ ਰਿਹਾ ਸੀ। ਜੇਕਰ ਸਪੇਨ ਜੰਗ ਵਿਚ ਦਾਖ਼ਲ ਹੋ ਜਾਂਦਾ ਤਾਂ ਖ਼ਬਰੇ ਦੂਸਰੇ-ਦਰਜੇ ਦਾ ਨੈਸ਼ਨ ਹੁੰਦਾ ਹੋਇਆ ਕਿਤੇ ਹੋਰ ਨੀਵਾਂ ਹੋ ਜਾਂਦਾ।

ਲੈਫਟੀਨੈਂਟ ਵਾਨ ਕਰੂਨ ਨੇ ਮਾਤਾ ਹਰੀ ਨੂੰ ਆਪਣੇ ਹੇਠਾਂ ਨੌਕਰ ਰਖ ਲਿਆ ਅਤੇ ਗੁੜ੍ਹੀ ਮਿੱਤ੍ਰਤਾ ਵੀ ਪਾ ਲਈ। ਵਾਨ ਕਰੂਨ ਨੇ ਮਾਤਾ ਹਰੀ ਨੂੰ ਮੁੜ ਬਾਰਸੀਲੋਨਾ ਕਿਸੇ ਕੰਮ ਲਈ ਭੇਜਿਆ ਅਤੇ ਨਾਲ ਉੱਧਰ ਭੇਜਣ ਦਾ ਇਹ ਮਨੋਰਥ ਵੀ ਸੀ ਕਿ ਮਾਤਾ ਹਰੀ ਫਰਾਂਸ ਅਤੇ ਬਰਤਾਨੀਆਂ ਦੇ ਜਾਸੂਸੀ ਖੁਫ਼ੀਆ ਮਹਿਕਮਿਆਂ ਦੀਆਂ ਅੱਖੀਆਂ ਤੋਂ ਉਹਲ ਹੋ ਜਾਏਗੀ। ਉਹਦੀ ਗੈਰਹਾਜ਼ਰੀ ਵਿਚ ਪਤਾ ਕੀਤਾ ਗਿਆ ਕਿ ਉਹਦੇ ਮੁੜ ਪੈਰਸ ਜਾਣ ਵਿਚ ਕੋਈ ਖ਼ਤਰਾ ਤੇ ਨਹੀਂ ਸੀ। ਉੱਥੇ ਮਾਤਾ ਹਰੀ ਦੀ ਹਾਜ਼ਰੀ ਦੀ ਲੋੜ ਸੀ। ਇਤਨੇ ਸਿਆਣੇ ਜਾਸੂਸਾਂ ਲਈ ਸਪੇਨ ਵਰਗੀ ਥਾਂ ਠੀਕ ਨਹੀਂ ਸੀ। ਜੇਕਰ ਕੋਈ ਏਸ ਬਾਰੇ ਖ਼ਬਰਾਂ ਆਈਆਂ ਤਾਂ ਹੱਕ ਵਿਚ ਹੀ ਦਿਸਦੀਆਂ ਸਨ। ਏਸ ਲਈ ਮਾਤਾ ਹਰੀ ਨੂੰ ਬਾਰਸੀਲੀਨਾ ਤੋਂ ਵਾਪਸ ਬੁਲਾਇਆ ਗਿਆ ਅਤੇ ਪੈਰਸ ਜਾਣ ਲਈ ਆਖਿਆ ਗਿਆ? ਮਾਤਾ ਹਰੀ ਜਾਣਦੀ ਸੀ ਕਿ ਏਸ ਰਾਹ ਤੇ ਜਾਣਾ ਖ਼ਤਰੇ ਤੋਂ ਖ਼ਾਲੀ ਨਹੀਂ ਸੀ ਏਸ ਲਈ ਉਹਨੇ ਡਢ ਸਫ਼ੀਰ ਮਿ: ਡੀ ਵਿਚ ਕੋਲੋਂ ਜਾਕੇ ਪੁਛਿਆ:

"ਕੀ ਫ਼ਰਾਂਸ ਤੋਂ ਕਈ ਖ਼ਬਰ ਆਈ ਹੈ ਕਿ ਮੇਰੀ ਆਉ-ਭਗਤ ਓਥੇ ਚੰਗੀ ਤਰ੍ਹਾਂ ਨਹੀਂ ਹੋਣ ਲਗੀ।"

ਇਹ ਮਿਲਣੀ ਰਿਟ ਹੋਟਲ ਵਿਚ ਹੋਈ। ਮਾਤਾ ਹਹੀ ਨੇ ਗਲ ਸ਼ੁਰੂ ਕਰਦਿਆਂ ਆਖਿਆ;

"ਪੈਰਸ ਦੇ ਬੈਂਕ ਵਿਚ ਮੇਰੇ ਕੁਝ ਪੈਸੇ ਹਨ; ਕੀ ਤੁਸੀ ਉਹ ਕਢਾਉਣ ਵਿਚ ਮੈਨੂੰ ਮਦਦ ਦੇ ਸਕਦੇ ਹੋ?"

"ਇਹ ਕੰਮ ਉਹ ਹੀ ਕਰ ਸਕਦੇ ਹਨ ਜਿਹੜੇ ਉੱਥੇ ਹਨ। ਤੂੰ ਉਨ੍ਹਾਂ ਦੀ ਮਦਦ ਮੰਗ", ਅਫਸਰ ਨੇ ਉੱਤਰ ਦਿੱਤਾ।

੧੨੬.