ਕਾਂਡ ੧੩
ਪੈਰਸ ਦੀ ਫਾਹੀ ਵਲ
ਮਾਤਾ ਹਰੀ ਦੇ ਤਜਰਬਿਆਂ ਵਿਚ ਕੁਝ ਇਹੋ ਜਹੀਆਂ ਗਲਾਂ ਹਨ ਜਿਨ੍ਹਾਂ ਨੂੰ ਸੁਣਕੇ ਆਦਮੀ ਹੈਰਾਨ ਹੁੰਦਾ ਹੈ ਜੇਕਰ ਉਹਦੇ ਨਾਲ ਲਗਦੀਆਂ ਸਾਰੀਆਂ ਗਲਾਂ ਦਾ ਪਤਾ ਨਾ ਲਗੇ ਤਾਂ। ਏਹ ਪੈਰਸ ਨੂੰ ਵਾਪਸੀ ਉਹਦੇ ਸਾਰੇ ਤਜਰਬਿਆਂ ਵਿਚੋਂ ਸਾਰਿਆਂ ਨਾਲੋਂ ਬਹੁਤੀ ਹੈਰਾਨ ਕਰਨ ਵਾਲੀ ਗਲ ਹੈ। ਜਦ ਉਹ ਬਰਤਾਨੀਆਂ ਤੋਂ ਜਹਾਜ਼ੇ ਚੜ੍ਹਾ ਦਿਤੀ ਗਈ ਤਾਂ ਨਿਗਰਾਨੀ ਕਰਨ ਵਾਲਿਆਂ ਜਾਸੂਸਾਂ ਵੇਖਿਆ ਕਿ ਉਹਦੇ ਆਚਰਨ ਵਿਚ ਬਹੁਤ ਕੁਝ ਇਹੋ ਜਿਹਾ ਸੀ ਜਿਹੜਾ ਉਨ੍ਹਾਂ ਨੂੰ ਹੈਰਾਨ ਕਰਨ ਵਾਲਾ ਸੀ। ਉਨ੍ਹਾਂ ਖਿਆਲ ਕੀਤਾ ਕਿ ਕੇਵਲ ਕਿਸੇ ਗਲ ਦਾ ਪਤਾ ਲਾਉਣ ਲਈ ਹੀ ਮਾਤਾ ਹਰੀ ਨੂੰ ਮੁੜ ਪੈਰਸ ਨਹੀਂ ਸੀ ਭੇਜਿਆ ਜਾ ਰਿਹਾ ਜ਼ਰੂਰ ਕੋਈ ਮੰਤਵ ਹੋਵੇਗਾ।
ਵਾਨ ਕਰੁਨ ਉਹਦੇ ਖ਼ਤਰੇ ਤੋਂ ਅਨਜਾਣ ਨਹੀਂ ਸੀ। ਉਹ ਜਾਣਦਾ ਸੀ ਕਿ ਫਰਾਂਸ ਵਾਲਿਆਂ ਨੇ ਉਹਦੇ ਉੱਤੇ ਇਤਬਾਰ ਕਰਕੇ ਕਿਸੇ ਕੰਮ ਨੂੰ ਕਰਨ ਲਈ ਆਖਿਆ ਸੀ। ਜੇਕਰ ਮਾਤਾ ਹਰੀ ਨਹੀਂ ਸੀ ਕਰ ਸਕੀ ਤਾਂ ਉਹਦਾ ਫਰਜ਼ ਸੀ ਕਿ ਫ਼ਰਾਂਸ ਦੇ ਖੁਫ਼ੀਆ ਮਹਿਕਮੇ ਨੂੰ ਇਹਦਾ ਪਤਾ ਦੇ ਦੇਂਦੀ। ਮਾਤਾ ਹਰੀ ਨੇ ਨਾ ਹੀ ਮੈਡਰਿਡ ਵਿਚ ਰਹਿੰਦੇ
੧੩੯.