ਸਫ਼ੀਰ ਨੂੰ ਇਹ ਗਲ ਦਸੀ ਅਤੇ ਨਾ ਹੀ ਸਿੱਧਾ ਸੈਕੰਡ ਬੀਉਰੋ ਨੂੰ ਪਤਾ ਦਿਤਾ। ਬਜਾਏ ਏਸਦੇ ਕਿ ਫ਼ਰਾਂਸ ਵਿਚ ਰਹਿੰਦੇ ਫੌਜੀ ਸਫ਼ੀਰ ਨਾਲ ਉਹ ਸਰਕਾਰੀ ਤੌਰ ਉੱਤੇ ਗਲ ਬਾਤ ਕਰਦੀ, ਉਹ ਉਹਦੇ ਨਾਲ ਐਵੇਂ ਵਾਕਫੀ ਗੰਢਣ ਲਗ ਪਈ। ਉਹ ਸਫ਼ੀਰ ਉਹਨੂੰ ਪੈਰਸ ਜਾਣ ਲਈ ਜਲਦੀ ਹੀ ਆਗਿਆ ਦਿਵਾ ਸਕਦਾ ਸੀ। ਜੇਕਰ ਮਾਤਾ ਹਰੀ ਆਪ ਪੈਰਸ ਜਾਹਾ ਚਾਹੁੰਦੀ ਹੁੰਦੀ ਤਾਂ ਏਸ ਭੁਲ ਦਾ ਕੋਈ ਉੱਤਰ ਨਹੀਂ ਲਭ ਸਕਦਾ। ਅਸਲ ਵਿਚ ਮਾਤਾ ਹਰੀ ਨੇ ਫਰਾਂਸ ਦੇ ਖੁਫ਼ੀਆ ਮਹਿਕਮੇ ਵਿੱਚ ਉਸ ਵੇਲੇ ਨੌਕਰੀ ਕਰਨੀ ਚਾਹੀ, ਜਦੋਂ ਉਹਨੂੰ ਪਤਾ ਲਗ ਗਿਆ ਕਿ ਫਰਾਂਸ ਦੇ ਜਾਸੂਸ ਉਹਦੇ ਉੱਤੇ ਸ਼ਕ ਕਰਨ ਲਗ ਪਏ ਸਨ ਅਤੇ ਬੈਲਜੀਅਮ ਵਿਚ ਰਹਿੰਦੇ ਜਾਸੂਸਾਂ ਤਾਈਂ ਏਸ ਲਈ ਸੁਨੇਹਾ ਪਹੁੰਚਾਣ ਦਾ ਕੰਮ ਹਥ ਵਿਚ ਲਿਆ ਸੀ ਕਿ ਉਹ ਫਰਾਂਸ ਦੇ ਖੁਫੀਆ ਮਹਿਕਮੇ ਦੇ ਫੰਦਿਆਂ ਤੋਂ ਸੁਰਖਰੂ ਹੋਣਾ ਲੋੜਦੀ ਸੀ | ਬਰਤਾਨੀਆਂ ਵਿਚ ਰਹਿੰਦੇ ਹੋਏ ਉਹਨੂੰ ਡਰ ਸੀ ਕਿ ਮਤਾਂ ਕਦੀ ਪਕੜੀ ਜਾਵੇ ਪਰ ਸਪੇਨ ਵਰਗੇ ਬੇਤਰਫਦਾਰ ਦੇਸ ਵਿਚ ਉਹ ਏਸ ਡਰ ਤੋਂ ਬਿਲਕੁਲ ਬਚੀ ਰਹਿ ਸਕਦੀ ਸੀ।
ਏਸ ਲਈ ਇਹ ਯਕੀਨ ਕੀਤਾ ਜਾਂਦਾ ਹੈ ਕਿ ਮਾਤਾ ਹਰੀ ਨੇ ਜਦ ਉਹ ਜਾਸੂਸਾਂ ਦੀ ਲਿਸਟ ਨੂੰ ਅਮਸਟਰਡਮ ਭੇਜ ਦਿਤਾ ਤਾਂ ਉਹ ਆਪਣੇ ਫਰਜ਼ ਨੂੰ ਪੂਰਾ ਹੋਇਆ ਸਮਝਦੀ ਸੀ। ਜਦ ਉਹ ਸੈਂਕੜੇ ਬੀਊਰੋ ਦੇ ਜਾਲਾਂ ਵਿਚੋਂ ਨਿਕਲ ਗਈ ਤਾਂ ਸਮਝਦੀ ਸੀ ਕਿ ਏਸ ਗਲ ਦਾ ਭੋਗ ਪੈ ਗਿਆ ਸੀ। ਜੋ ਵਤੀਰਾ ਮਾਤਾ ਹਰੀ ਨੇ ਸਪੇਨ ਵਿਚ ਪਕੜਿਆ ਉਸ ਤੋਂ ਵੀ ਇਹ ਹੀ ਪ੍ਰਤੱਖ ਹੁੰਦਾ ਸੀ। ਉਹਨੇ ਆਪਣੀ ਹਾਰ ਬਾਰੇ ਕੋਈ ਖ਼ਬਰ ਭੇਜਣ ਦੀ ਕੋਸ਼ਿਸ਼ ਨਾ ਕੀਤੀ ਅਤੇ ਨਾ ਹੀ ਆਪਣੇ ਆਪ ਨੂੰ ਅਫਸਰੀ-ਅੱਖਾਂ ਸਾਹਮਣੇ ਲਿਆਉਣ ਦਾ ਯਤਨ ਕੀਤਾ। ਏਸ ਦੇ ਉਲਟ ਉਹਨੇ ਹੋਰ ਭੇਦ ਭਰੇ ਕੰਮ ਕਰਨ ਦੀ ਜ਼ਿੰਮੇਵਾਰੀ
੧੪o.