ਪੰਨਾ:ਮਾਤਾ ਹਰੀ.pdf/144

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਮਾਰੂਸੀਆ ਨੇ ਪੈਰਸ ਵਿਚ ਕੰਮ ਕਰਨਾ ਸੀ। ਆਪਣੀਆਂ ਰਪੋਟਾਂ ਦੇਣ ਲਈ ਅਤੇ ਹਦਾਇਤਾਂ ਲੈਣ ਲਈ ਉਹਨੇ ਇਕ ਵਾਰੀ ਜਨੇਵਾ ਵੀ ਜਾਣਾ ਸੀ। ਉਹਦੇ ਪਿਛਲੇ ਤਜਰਬੇ ਨੇ ਜਿਹੜਾ ਸਰਹੱਦਾਂ ਨੂੰ ਟਪਣ ਵੇਲੇ ਹੋਇਆ, ਉਹਨੂੰ ਦਸ ਦਿਤਾ ਸੀ ਕਿ ਫਰਾਂਸ ਨੂੰ ਤਦ ਹੀ ਡਰਨਾ ਚਾਹੀਦਾ ਸੀ ਜੇਕਰ ਮੁੜ ਉੱਥੇ ਆਉਣ ਦਾ ਕੋਈ ਅਵਸਰ ਹੋਵੇ ਤਾਂ। ਥੋੜੇ ਚਿਰ ਪਿਛੋਂ ਇਹ ਵੀ ਜ਼ਰੂਰੀ ਹੋ ਗਿਆ ਕਿ ਉਹ "ਪਿਆਰੇ" ਨੂੰ ਜਿਹੜਾ ਹੁਣ ਲਾਸਾਨੀ ਸ਼ਹਿਰ ਵਿਚ ਸੀ, ਮਿਲਕੇ ਆਪਣੀਆਂ ਰਪੋਟਾਂ ਦੇਵੇ ਅਤੇ ਹੋਰ ਸਬਕ ਲਵੇ। ਸਵਿਜ਼ਰਲੈਂਡ ਤੋਂ ਵਾਪਸ ਆਉਣ ਲਈ ਉਹ ਕੋਈ ਠੀਕ ਬਹਾਨਾ ਸੋਚ ਰਹੀ ਸੀ, ਕਿਉਂਕਿ ਉਹ ਪੋਲੈਂਡ ਦੀ ਰਹਿਣ ਵਾਲੀ ਸੀ, ਅਤੇ ਮੁੜ ਫ਼ਰਾਂਸ ਵਿਚ ਆਉਨ ਦਾ ਮਨੋਰਥ ਪੁਛਿਆ ਜਾਣਾ ਸੀ।

ਇਕ ਸਵੇਰ ਨੂੰ ਉਹਨੇ ਆਪਣੇ ਵਾਕਫ ਨੂੰ ਟੈਲੀਫ਼ੂਨ ਉੱਤੇ ਬੁਲਾਇਆ:
“ਏਹ ਮਾਰੂਸੀਆ ਬੋਲ ਰਹੀ ਹੈ ਸੀ" ਮਾਰੂਸੀਆ ਨੇ ਆਖਿਆ:
"ਮਾਰੂਸੀਆ?"
"ਹਾਂ। ਕੀ ਤੁਸੀਂ ਮੈਨੂੰ ਜਾਣਦੇ ਨਹੀਂ?"
“ਓ, ਹਾਂ ਪੂਰੀ ਤਰ੍ਹਾਂ" ਆਦਮੀ ਨੇ ਉੱਤਰ ਦਿਤਾ। ਉਹ ਆਦਮੀ ਅਜੇ ਵੀ ਉਹਦੀ ਪਛਾਣ ਬਾਰੇ ਸ਼ਕੀ ਸੀ। ਇਕ ਵਾਰੀ ਉਹ ਮਿਲੇ ਸਨ ਅਤੇ ਐਵੇਂ ਮਾੜੇ ਜਹੇ ਇਕ ਦੂਜੇ ਦੇ ਜਾਣੂ ਸਨ।

"ਮੈਨੂੰ ਅਫ਼ਸੋਸ ਹੈ ਕਿ ਤੁਸਾਂ ਨੂੰ ਤਕਲੀਫ਼ ਦਿਤੀ। ਪਰ ਤੁਸਾਂ ਗੋਚਰੇ ਇਕ ਨਿਕਾ ਜਿਹਾ ਕੰਮ ਹੈ। ਉਮੀਦ ਹੈ ਕਿ ਤੁਸੀਂ ਕਰ ਦਿਓਗੇ। ਇਹ ਗਲ ਮੈਂ ਟੈਲੀਫੋਨ ਤੇ ਨਹੀਂ ਕਹਿਣਾ ਚਾਹੁੰਦੀ ਕ੍ਰਿਪਾ ਕਰਕੇ ਜੇਕਰ ਤੁਸੀਂ ਬੋਲੀ ਵਰਡ

੧੪੫.