ਫ਼ਰਜ਼ ਕਹਿੰਦਾ ਹੋਵੇ ਕਿ ਫ਼ਲਾਣਾ ਕੰਮ ਕਰਨਾ ਹੈ ਅਤੇ ਦੂਜੇ ਪਾਸੇ ਗ੍ਰਿਫ਼ਤਾਰੀ ਦੀ ਸੰਭਾਵਨਾ ਹੋਵੇ ਤਾਂ ਜਾਸੂਸ ਫ਼ਰਜ਼ ਨੂੰ ਲਾਂਭੇ ਨਹੀਂ ਕਰ ਸਕਦਾ। ਉਹ ਆਦਮੀ ਜਿਹੜੇ ਆਜ਼ਾਦੀ ਲੈਣ ਲਈ ਕਈ ਵਾਰੀ ਆਪਣੀਆਂ ਜ਼ਿੰਦਗੀਆਂ ਨੂੰ ਤਲੀ ਤੇ ਰਖੀ ਕੰਮ ਕਰਦੇ ਫਿਰਦੇ ਹਨ। ਮਾਰੂਸੀਆਂ ਦੇ ਇਨ੍ਹਾਂ ਸ਼ਬਦਾਂ ਦੀ ਸ਼ਲਾਘਾ ਨਹੀਂ ਕਰ ਸਕਦੇ। ਜਾਸੂਸਾਂ ਲਈ ਸਰਹੱਦਾਂ ਨੂੰ ਪਾਰ ਕਰਨਾ ਹਮੇਸ਼ ਹੀ ਖ਼ਤਰੇ ਵਾਲਾ ਹੁੰਦਾ ਹੈ, ਭਾਵੇਂ ਉਹਦੇ ਕੋਲ ਆਗਿਆ ਪਤਰ ਵੀ ਹੋਵੇ। ਤਾਂ ਫਿਰ ਕਿਉਂ ਮਾਰੂਸੀਆ ਨੂੰ ਏਸ ਤੋਂ ਡਰ ਆਵੇ? ਪਛਾਣੇ ਜਾਣ ਦਾ ਡਰ? ਚੰਗਿਆ ਰਬਾ! ਪਛਾਣੇ ਜਾਣ ਦਾ ਡਰ ਕਦੀ ਜਾਸੂਸ ਤੋਂ ਦੂਰ ਹੋ ਸਕਦਾ ਹੈ? ਇਹ ਜਾਸੂਸਾਂ ਦਾ ਨਿਤ ਦਾ ਕੰਮ ਸੀ ਕਿ ਇਸ ਤੋਂ ਬਚਨਾ। ਉਨ੍ਹਾਂ ਨੂੰ ਇਹ ਕਰਨ ਦੀ ਸਿਖਿਆ ਦਿਤੀ ਜਾਂਦੀ ਸੀ। ਅਤੇ ਜੇਕਰ ਕਦੀ ਪਛਾਣੇ ਜਾਣ ਕਰਕੇ ਪਕੜੇ ਜਾਣ, ਤਾਂ ਉਨ੍ਹਾਂ ਦਾ ਇਹ ਕੰਮ ਸੀ ਕਿ ਪਿੱਛਾ ਕਰਨ ਵਾਲਿਆਂ ਨੂੰ ਕਿਵੇਂ ਮਗਰੋਂ ਲਾਹਣ। ਪਰ ਏਸ ਲਈ ਕੰਮ ਕਰਨ ਤੋਂ ਨਾਂਹ ਕਰ ਦੇਣੀ ਕਿ ਉਹ ਜਾਸੂਸ ਜਾਣਿਆ ਜਾਂਦਾ ਸੀ-ਏਹ ਸ਼ਲਾਘਾ ਯੋਗ ਨਹੀਂ ਸੀ।
ਮਾਰੂਸੀਆਂ ਅਜੇ ਵੀ ਨਾਂਹ ਹੀ ਕਰਦੀ ਸੀ। ਉਹਨੇ ਇਤਨਾ ਜ਼ੋਰ ਦਾ ਇਤਰਾਜ਼ ਕੀਤਾ ਕਿ ਫਰਾਂਸ ਵਾਲਿਆਂ ਨੂੰ ਵੀ ਉਹਦੀ ਤਕਲੀਫ਼ ਦਾ ਪਤਾ ਲਗ ਗਿਆ। ਇਹ ਖ਼ਿਆਲ ਕਰਦੇ ਕਿ ਸ਼ਾਇਦ ਕੁਝ ਭੇਦ ਦੇ ਦੇਵੇ, ਉਹ ਮਾਰੂਸੀਆ ਨਾਲ ਹਮਦਰਦੀ ਕਰਨ ਲਗ ਪਏ। ਫ਼ਰਾਂਸ ਦੇ ਏਜੈਂਟ ਨੇ ਮਾਰੂਸੀਆ ਦਾ ਯਕੀਨ ਜਿਤਣ ਲਈ ਹਰ ਤਰ੍ਹਾਂ ਕੋਸ਼ਿਸ਼ ਕੀਤੀ। ਪੁਰਾਨੇ ਵਾਕਫ਼ਾਂ ਨੂੰ ਧੋਖਾ ਦੇਣ ਲਈ ਵੀ ਆਖਿਆ। ਪਰ ਬਦਕਿਸਮਤੀ ਨਾਲ ਉਸ ਏਜੰਟ ਨੂੰ ਜਰਮਨੀ ਦੇ ਜਾਸੂਸ ਜਾਣਦੇ ਸਨ। ਜਦੋਂ ਉਨ੍ਹਾਂ ਨੂੰ ਇਹ ਪਤਾ ਲਗਿਆ ਕਿ ਮਾਰੂ ਸੀਆ ਉਹਦੇ ਨਾਲ ਰਹਿੰਦੀ ਬਹਿੰਦੀ ਸੀ ਤਾਂ ਉਨ੍ਹਾਂ ਨੂੰ
੧੫੦.