ਇਹ ਪੰਨਾ ਪ੍ਰਮਾਣਿਤ ਕੀਤਾ ਗਿਆ ਹੈ
ਕਾਂਡ ੧੪
ਲਕ ਲਕ ਤਾਂਣੀ, ਚੜ੍ਹ ਗਿਆ ਪਾਣੀ
ਜਦੋਂ ਮਾਤਾ ਹਰੀ ਨੇ ਸਪੇਨ ਨੂੰ ਛਡਿਆ, ਜਾਂ ਜਦੋਂ ਉਹ ਫ਼ਰਾਂਸ ਵਿਚ ਆਈ ਤਾਂ ਕਿਸੇ ਗਲ ਦਾ ਭੇਤ ਨਾ ਰਖਿਆ ਗਿਆ। ਮੈਡਰਿਡ ਸਟੇਸ਼ਨ ਉਤੇ ਮਾਤਾ ਹਰੀ ਨੂੰ ਕਈ ਮਿੱਤ੍ਰ ਵਿਦਾ ਕਰਨ ਲਈ ਆਏ ਸਨ। ਕੋਈ ਉਹਦੇ ਨਾਚਾਂ ਦੀ ਸ਼ਲਾਘਾ ਕਰਦਾ ਸੀ। ਕੋਈ ਕਿਸੇ ਹੋਰ ਖ਼ਾਸੀਅਤ ਦੀ। ਕਈ ਜਰਮਨ ਅਫ਼ਸਰ ਉਹਦੇ ਹਥ ਨੂੰ ਚੁਮਣ ਦੇ ਰਹੇ ਸਨ। ਭਾਵੇਂ ਇਤਨੇ ਸ਼ਕ ਭਰੇ ਵਾਯੂ-ਮੰਡਲ ਵਿਚ ਉਹ ਸਫ਼ਰ ਕਰ ਰਹੀ ਸੀ ਤਦ ਵੀ ਜਦ ਮਾਤਾ ਹਰੀ ਨੇ ਪਾਇਰਨੀਜ਼ ਨੂੰ ਪਾਰ ਕੀਤਾ ਤਾਂ ਕੋਈ ਰੁਕਾਵਟ ਨਾ ਹੋਈ, ਕਿਉਂਕਿ ਫ਼ਰਾਂਸ ਦੇ ਸਫ਼ੀਰ ਨੇ, ਜਿਸ ਅਗੇ ਮਾਤਾ ਹਰੀ ਨੇ ਅਪੀਲ ਕੀਤੀ ਸੀ। ਰਾਹ ਸਾਫ਼ ਕਰ ਦਿਤਾ ਸੀ।
੧੫੬.