ਪੰਨਾ:ਮਾਤਾ ਹਰੀ.pdf/156

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਕਿਉਂਕਿ 'ਲਾਲ ਨਾਚੀ' ਦੀ ਆਮਦ ਦਾ ਪੈਰਿਸ ਦਿਆਂ ਥੀਏਟਰਾਂ ਨੇ ਪਤਾ ਨਹੀਂ ਸੀ ਦਿਤਾ। ਇਸ ਲਈ ਫ਼ਰਾਂਸ ਵਿਚ ਉਹਨੂੰ ਸਿਵਾਏ ਇਕ ਪੁਰਾਣੇ ਮਿੱਤ੍ਰ ਦੇ ਹੋਰ ਕੋਈ ਲੈਣ ਨਾ ਆਇਆ। ਉਹ ਸ਼ਾਨਦਾਰ ਸਵਾਗਤ ਜਿਸ ਦੀ ਉਹ ਆਦੀ ਹੋ ਗਈ ਸੀ, ਅਜ ਉਥੇ ਨਹੀਂ ਸੀ। ਸਿਵਾਏ ਪੁਲੀਸ ਦੇ ਜਿਨ੍ਹਾਂ ਨੂੰ ਮਾਤਾ ਹਰੀ ਦੇ ਆਉਣ ਦਾ ਪਤਾ ਦਿਤਾ ਗਿਆ ਸੀ। ਕੇਵਲ ਇਕ ਹੋਰ ਵਫਾਦਾਰ 'ਪੁਜਾਰੀ' ਸੀ ਜਿਹੜਾ ਦੇਸੀ ਦਫ਼ਤਰ ਤੋਂ ਛੁਟੀ ਲੈ ਕੇ ਪੁਰਾਣੀ ਮਿਤ੍ਰਤਾ ਨੂੰ ਨਵਾਂ ਕਰਨ ਲਈ ਸਟੇਸ਼ਨ ਉਤੇ ਆਇਆ ਹੋਇਆ ਸੀ। ਮਾਤਾ ਹਰੀ ਦੇ ਚੰਚਲ ਪਿਆਰ ਨੇ ਉਹਨੂੰ ਕੋਈ ਤਕਲੀਫ਼ਾਂ ਦਿਖਾਈਆਂ ਸਨ। ਪਰ ਉਸ ਨਾਚੀ ਨੂੰ ਤਕ ਕੇ ਉਹਦਾ ਪੁਰਾਣਾ ਪਿਆਰ ਮੁੜ ਜਾਗ ਉਠਿਆ ਸੀ। ਪੁਲੀਸ ਨੇ ਤਕਿਆ ਕਿ ਮਾਤਾ ਹਰੀ ਦਾ ਸਾਮਾਨ ਪਲਾਜ਼ਾ ਹੋਟਲ ਵਿਚ ਭੇਜਿਆ ਗਿਆ ਸੀ। ਪਰ ਮਾਤਾ ਹਰੀ ਥੋੜਾ ਜਿੰਨਾਂ ਸਾਮਾਨ ਨਾਲ ਲੈਕੇ ਅਫਸਰ ਦੀ ਮੋਟਰ ਵਿਚ ਬੈਠਕੇ ਉਹਦੇ ਘਰ ਵਲ ਤੁਰ ਪਈ ਸੀ।

ਜਦ ਪੁਲੀਸ ਨੇ ਇਹ ਤੱਕਿਆ ਤਾਂ ਉਨ੍ਹਾਂ ਖ਼ਿਆਲ ਕੀਤਾ ਕਿ ਮਾਤਾ ਹਰੀ ਦਾ ਪਿਛਾ ਕਰਨਾ ਮੁਸ਼ਕਲ ਨਹੀਂ ਸੀ। ਇਸ ਲਈ ਫ਼ਰਾਂਸ ਦੀ ਪੁਲਸ ਮਾਤਾ ਹਰੀ ਦੇ ਪਿੱਛੇ ਇਤਨੀ ਨਾ ਪਈ ਜਿਤਨਾ ਲੰਡਨ ਦੀ ਪੁਲੀਸ ਨੇ ਲਗ ਜਾਣਾ ਸੀ, ਜੇਕਰ ਉਹਨੇ ਨਗਰਾਨੀ ਕਰਨੀ ਹੁੰਦੀ ਤਾਂ। ਲੰਡਨ ਦੀ ਪੁਲੀਸ ਨੇ ਮਾਤਾ ਹਰੀ ਨੂੰ ਅੱਖੀਓਂ ਉਹਲੇ ਹੋਣ ਦੀ ਆਗਿਆ ਨਹੀਂ ਸੀ ਦੇਣੀ। ਇਸ ਛੋਟੀ ਜਿਹੀ ਅਨਗਹਿਲੀ ਨੇ ਪੈਰਿਸ ਦੇ ਕਰਤਿਆਂ ਧਰਤਿਆਂ ਨੂੰ ਕੁਝ ਡਰ ਪਾ ਦਿਤਾ ਜਿਸਤੋਂ ਉਹ ਥੋੜੀ ਜਿੰਨੀ ਹੋਰ ਦੂਰਅੰਦੇਸ਼ੀ ਵਰਤ ਕੇ ਸੁਰਖਰੂ ਹੋ ਸਕਦੇ ਸਨ। ਜਦੋਂ

੧੫੭.