ਪੰਨਾ:ਮਾਤਾ ਹਰੀ.pdf/157

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਸੈਕੰਡ ਬੀਊਰੋ ਦੇ ਅਫ਼ਸਰਾਂ ਨੇ ਮਾਤਾ ਹਰੀ ਨੂੰ ਮਿਲਣ ਦਾ ਖਿਆਲ ਕੀਤਾ ਤਾਂ ਮਾਤਾ ਹਰੀ ਲੱਭਦੀ ਨਹੀਂ ਸੀ। ਤਿੰਨ ਦਿਨ ਉਹ ਮਾਤਾ ਹਰੀ ਅਤੇ ਉਹਦੇ ਮਿੱਤ੍ਰ ਦਾ ਪਤਾ ਕਰਨ ਲਈ ਸਾਰਾ ਸ਼ਹਿਰ ਛਾਣਦੇ ਫਿਰੇ। ਪਲਾਜ਼ਾ ਹੋਟਲ ਤੋਂ ਵੀ ਕੋਈ ਪਤਾ ਨਾ ਲਗਿਆ, ਉਹਦਾ ਮੈਨੇਜਰ ਤਾਂ ਆਪ ਹਰ ਵੇਲੇ ਮਾਤਾ ਹਰੀ ਦੀ ਆਮਦ ਦੀ ਉਡੀਕ ਕਰ ਰਿਹਾ ਸੀ-ਉਹਦਾ ਅਸਬਾਬ ਪੁਜ ਗਿਆ ਸੀ। ਮਾਤਾ ਹਰੀ ਵੀ ਆਂਵਦੀ ਹੋਵੇਗੀ। ਪ੍ਰਦੇਸੀ ਦਫ਼ਤਰ ਤੋਂ ਪਤਾ ਲਗਾ ਕਿ ਅਫ਼ਸਰ ਕੁਝ ਦਿਨਾਂ ਦੀ ਛੁਟੀ ਉਤੇ ਸੀ। ਪਰ ਇਤਨਾ ਪਤਾ ਸੀ ਕਿ ਉਹ ਅਫਸਰ ਸ਼ਹਿਰ ਛੱਡ ਕੇ ਬਾਹਰ ਨਹੀਂ ਸੀ ਗਿਆ, ਕਿਉਂਕਿ ਦਫ਼ਤਰ ਨਾਲ ਟੈਲੀਫੂਨ ਉੱਤੇ ਗਲਾਂ ਕਰਦਾ ਰਿਹਾ ਸੀ।

ਪਰ ਮਾਤਾ ਹਰੀ ਦਾ ਕੋਈ ਨਿਸ਼ਾਨ ਨਾ ਮਿਲਿਆ। ਹਰ ਪਲ ਪੁਲੀਸ ਵਾਲਿਆਂ ਦੀ ਅੱਚਵੀ ਨੂੰ ਵਧਾ ਰਿਹਾ ਸੀ। ਸੈਕੰਡ ਬੀਊਰੋ ਦੇ ਅਫਸਰ ਸ਼ੱਕ ਕਰਨ ਲਗ ਪਏ ਸਨ ਕਿ ਮਾਤਾ ਹਰ ਕਿਸੇ ਹੋਰ ਕੰਮ ਉੱਤੇ ਲਗ ਪਈ ਹੋਣੀ ਹੈ-ਜਿਵੇਂ ਪਹਿਲੋਂ ਵਿਟਲ ਗਈ ਸੀ, ਅਤੇ ਉਨ੍ਹਾਂ ਲਈ ਹੋਰ ਬਖੇੜਾ ਖੜਾ ਕਰ ਦੇਵੇਗੀ। ਉਨ੍ਹਾਂ ਦਾ ਵਹਿਮ ਹੋਰ ਵੀ ਬਹੁਤਾ ਹੋ ਗਿਆ ਸੀ ਕਿ ਕੰਮ ਕਰਨ ਲਈ ਮਾਤਾ ਹਰੀ ਵਲ ਆਇਆ ਰੁਪਿਆ ਬੇਤਰਫਦਾਰ-ਸਫੀਰ ਦੇ ਦਫਤਰ ਵਿਚ ਪਿਆ ਹੋਇਆ ਸੀ, ਪਰ ਪਤਾ ਨਹੀਂ ਸੀ ਲਗਦਾ ਕਿ ਮਾਤਾ ਹਰੀ ਉਹਨੂੰ ਲੇ ਕਿਉਂ ਨਹੀਂ ਸੀ ਜਾਂਦੀ।

ਅਖ਼ੀਰ ਵਿਚ ਉਨ੍ਹਾਂ ਮਾਤਾ ਹਰੀ ਨੂੰ ਲਭ ਲਿਆ। ਉਹ ਆਪ ਬੜੀ ਬੇਪਰਵਾਹੀ ਨਾਲ ਮੋਟਰ ਤੇ ਚੜ੍ਹੀ ਹੋਈ ਹੋਟਲ ਵਲ ਆ ਰਹੀ ਸੀ। ਏਸ ਗਲ ਤੋਂ ਅਚੰਭਾ ਇਤਨਾ ਬਹੁਤਾ ਹੋ ਗਿਆ ਸੀ ਕਿ ਪੁਲੀਸ ਨੇ ਠੀਕ ਸਮਝਿਆ ਕਿ ਕੁਝ ਦਿਨ ਹੋਰ ਕਾਰਵਾਈ ਨਾ ਕੀਤੀ ਜਾਵੇ ਅਤੇ

੧੫੮.